ਜੱਗਾ ਧੂੜਕੋਟ ਦੇ ਨਾਲ ਮਿਲਕੇ ਫ਼ਿਰੌਤੀਆਂ ਲਈ ਕਰਦੇ ਸਨ ਫ਼ਾਈਰਿੰਗ
ਮੋਗਾ, 7 ਅਕਤੂਬਰ: ਪੰਜਾਬ ਪੁਲਿਸ ਵੱਲੋਂ ਗੈਰ ਸਮਾਜੀ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਮੋਗਾ ਦੇ ਸੀਆਈਏ ਸਟਾਫ਼ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਡੀਜੀਪੀ ਗੌਰਵ ਯਾਦਵ ਨੇ ਇੱਕ ਟਵੀਟ ਕਰਕੇ ਮਾਮਲੇ ਦੀ ਜਾਣਕਾਰੀ ਦੰਦਿਆਂ ਦਸਿਆ ਕਿ ਸੀਆਈਏ ਸਟਾਫ਼ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦੇ 7 ਗੁਰਗਿਆਂ ਨੂੰ 5 ਪਿਸਟਲ ਦੇਸੀ 32 ਬੋਰ, 07 ਮੈਗਜੀਨ ਅਤੇ 06 ਜਿੰਦਾ ਰੋਂਦ 32 ਬੋਰ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਦੇ ਇੱਕ ਬੁਲਾਰੇ ਨੇ ਅੱਗੇ ਦਸਿਆ ਕਿ ਐਸਐਸਪੀ ਅਜੈ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀਆਈਏ ਸਟਾਫ਼ ਨੇ ਇੰਸਪੈਕਟਰ ਦਲਜੀਤ ਸਿੰਘ ਬਰਾੜ ਦੀ ਅਗਵਾਈ ਵਿਚ ਕੀਤੀ ਇਸ ਕਾਰਵਾਈ ਦੌਰਾਨ ਵਿਦੇਸ਼ ’ਚ ਬੈਠੇ ਲਾਰੈਂਸ ਬਿਸ਼ਨੋਈ ਦੇ ਨਜਦੀਕੀ ਜੱਗਾ ਧੂੜਕੋਟ ਦੇ ਨਜਦੀਕੀ ਸਾਥੀਆਂ ਨੂੰ ਪਿੰਡ ਮਹਿਣਾ ਦੇ ਵਿਚੋਂ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ:ਝੋਨੇ ਦੀ ਖ਼ਰੀਦ ਲਈ ਮੁੱਖ ਮੰਤਰੀ ਨੇ ਅੱਜ ਮੁੜ ਸੱਦੀ ਅਹਿਮ ਮੀਟਿੰਗ
ਪੁਲਿਸ ਅਧਿਕਾਰੀਆਂ ਮੁਤਾਬਕ ਜਗਦੀਪ ਸਿੰਘ ਉਰਫ ਜੱਗਾ ਧੂੜਕੋਟ ਵਾਸੀ ਧੂੜਕੋਟ ਰਣਸੀਹ ਜਿਲ੍ਹਾ ਮੋਗਾ ਜੋ ਕਿ ਇਸ ਵਕਤ ਵਿਦੇਸ਼ ਵਿਚ ਰਹਿੰਦਾ ਹੈ, ਲੋਰੈਂਸ ਬਿਸਨੋਈ ਗੁਰੱਪ ਨਾਲ ਸਬੰਧ ਰੱਖਦਾ ਹੈ। ਜੱਗੇ ਦੇ ਵੱਲੋਂ ਕਥਿਤ ਤੌਰ ’ਤੇ ਇਲਾਕੇ ਵਿਚ ਫ਼ਿਰੌਤੀਆਂ ਦਾ ਕਾਰੋਬਾਰ ਚਲਾਇਆ ਹੋਇਆ ਤੇ ਜਿਹੜੇ ਵਿਅਕਤੀ ਫ਼ਿਰੌਤੀ ਦੇਣ ਤੋਂ ਆਨਾਕਾਨੀ ਕਰਦੇ ਹਨ, ਉਨ੍ਹਾਂ ਨੂੰ ਡਰਾਉਣ ਦੇ ਲਈ ਉਸਦੇ ਗੁਰਗਿਆਂ ਵੱਲੋਂ ਫ਼ਾੲਰਿੰਗ ਕੀਤੀ ਜਾਂਦੀ ਹੈ। ਇਸ ਗਿਰੋਹ ਦੇ ਵਿਚ ਹਰਜੋਤ ਸਿੰਘ ਉਰਫ ਨੀਲਾ ਵਾਸੀ ਬੱਧਨੀ ਕਲਾਂ, ਸੁਖਦੀਪ ਸਿੰਘ ਵਾਸੀ ਧੂੜਕੋਟ ਰਣਸੀਹ, ਤੇਜਿੰਦਰ ਸਿੰਘ ਉਰਫ ਤੇਜੂ ਵਾਸੀ ਰਾਉਕੇ ਕਲਾਂ , ਗੋਬਿੰਦ ਸਿੰਘ ਵਾਸੀ ਸਿਉਣ ਜਿਲ੍ਹਾ ਪਟਿਆਲਾ, ਦਿਲਪ੍ਰੀਤ ਸਿੰਘ ਵਾਸੀ ਰਣਸੀਹ ਰੋਡ ਨਿਹਾਲ ਸਿੰਘ ਵਾਲਾ, ਲਵਪ੍ਰੀਤ ਸਿੰਘ ਉਰਫ ਲੱਬੂ ਵਾਸੀ ਨਿਹਾਲ ਸਿੰਘ ਵਾਲਾ, ਦਿਲਰਾਜ ਸਿੰਘ ਉਰਫ ਅਕਾਸੀ ਵਾਸੀ ਲੋਪੋ , ਕਮਲਦੀਪ ਸਿੰਘ ਉਰਫ ਕਮਲ ਵਾਸੀ ਬੱਧਨੀ ਕਲਾਂ ਅਤੇ ਗੁਰਦੀਪ ਸਿੰਘ ਵਾਸੀ ਬੱਧਨੀ ਕਲਾਂ ਸ਼ਾਮਲ ਹਨ।
ਇਹ ਵੀ ਪੜ੍ਹੋ:Panchayat Elections: ਪੰਜਾਬ ਦੇ ਇਸ ਪਿੰਡ ਵਿਚ ਕਿਸੇ ਨੇ ਨਹੀਂ ਭਰੇ ਕਾਗਜ਼, ਜਾਣੋ ਕਾਰਨ
ਸੀਆਈਏ ਸਟਾਫ਼ ਦੇ ਥਾਣੇਦਾਰ ਹਰਜਿੰਦਰ ਸਿੰਘ ਦੀ ਟੀਮ ਵੱਲੋਂ ਰੇਡ ਕਰਕੇ ਤੇਜਿੰਦਰ ਸਿੰਘ ਉਰਫ ਤੇਜੂ, ਗੋਬਿੰਦ ਸਿੰਘ, ਦਿਲਪ੍ਰੀਤ ਸਿੰਘ, ਲਵਪ੍ਰੀਤ ਸਿੰਘ ਉਰਫ ਲੱਬੂ, ਦਿਲਰਾਜ ਸਿੰਘ ਉਰਫ ਅਕਾਸੀ,ਕਮਲਦੀਪ ਸਿੰਘ ਉਰਫ ਕਮਲ ਅਤੇ ਗੁਰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜਮਾਂ ਨੇ ਮੰਨਿਆ ਹੈ ਕਿ ਬਰਾਮਦ ਨਜਾਇਜ ਅਸਲੇ ਇਹ ਜਗਦੀਪ ਸਿੰਘ ਉਰਫ ਜੱਗਾ ਧੂੜਕੋਟ, ਸੁਖਦੀਪ ਸਿੰਘ ਅਤੇ ਹਰਜੋਤ ਸਿੰਘ ਉਰਫ ਨੀਲਾ ਦੇ ਕਹਿਣ ਤੇ ਗੁਜਰਾਤ ਤੋ ਕਿਸੇ ਅਣਪਛਾਤੇ ਵਿਅਕਤੀ ਪਾਸੋ ਲੈ ਕੇ ਆਏ ਸਨ। ਪੁਲਿਸ ਨੇ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ। ਇੰਨ੍ਹਾਂ ਵਿਰੁਧ ਥਾਣਾ ਮਹਿਣਾ ਵਿਚ ਅਧੀਨ ਧਾਰਾ 11,111 (2), 111(3), 111(4), 308(2), 308(4), 310(4), 310(5) ਬੀਐਨਐਸ ਅਤੇ 25(6)(7)(8)-54-59 ਆਰਮਜ਼ ਐਕਟ ਮੁਕੱਦਮਾ ਦਰਜ਼ ਕੀਤਾ ਗਿਆ।
Share the post "Moga ਦੇ CIA Staff ਨੂੰ ਮਿਲੀ ਵੱਡੀ ਕਾਮਯਾਬੀ, lawrence bishnoi ਨਜਦੀਕੀ ਜੱਗਾ ਧੂੜਕੋਟ ਗੈਂ.ਗ ਦੇ 7 ਗੁਰਗੇ 5 ਪਿਸ+ਤੌਲਾਂ ਸਹਿਤ ਕਾਬੂ"