ਕਰਾਚੀ, 7 ਅਕਤੂਬਰ: ਪਾਕਿਸਤਾਨ ਦੇ ਉੱਘੇ ਵਪਾਰਕ ਸ਼ਹਿਰ ਕਰਾਚੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨਜਦੀਕੀ ਬੀਤੀ ਦੇਰ ਸ਼ਾਮ ਇੱਕ ਵੱਡਾ ਧਮਾਕਾ ਹੋਣ ਦੀ ਸੂਚਨਾ ਹੈ, ਜਿਸਦੇ ਵਿਚ ਦੋ ਚੀਨੀ ਨਾਗਰਿਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਇਸਤੋਂ ਇਲਾਵਾ ਇਸ ਧਮਾਕੇ ਵਿਚ ਡੇਢ ਦਰਜ਼ਨ ਦੇ ਕਰੀਬ ਲੋਕ ਜ਼ਖਮੀ ਵੀ ਹੋ ਗਏ ਹਨ। ਜਿੰਨ੍ਹਾਂ ਨੂੰ ਇਲਾਜ਼ ਲਈ ਵੱਖ ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਧਮਾਕੇ ਦੀ ਜਿੰਮੇਵਾਰੀ ਬਲੋਚ ਲਿਬਰੇਸ਼ਨ ਆਰਮੀ ਨੇ ਲਈ ਹੈ। ਜਿਕਰਯੋਗ ਹੈ ਕਿ ਬੀਐਲਏ ਪਾਕਿਸਤਾਨ ਵਿਚ ਇੱਕ ਅੱਤਵਾਦੀ ਸੰਗਠਨ ਹੈ,
ਇਹ ਵੀ ਪੜ੍ਹੋ: ਈਡੀ ਵੱਲੋਂ ਆਪ ਐਮ.ਪੀ ਅਤੇ ਉਸਦੇ ਸਾਥੀਆਂ ਦੇ ਕਈ ਟਿਕਾਣਿਆਂ ’ਤੇ ਛਾਪੇਮਾਰੀ
ਜੋ ਦੇਸ਼ ਵਿਚ ਚੀਨੀ ਦਖ਼ਲਅੰਦਾਜ਼ੀ ਦਾ ਵਿਰੋਧ ਕਰਦਾ ਹੈ ਤੇ ਹਮੇਸ਼ਾ ਚੀਨੀ ਨਾਗਰਿਕਾਂ ਤੇ ਪ੍ਰੋਜੈਕਟਾਂ ਨੂੰ ਨਿਸ਼ਾਨਾ ’ਤੇ ਲੈ ਕੇ ਹਮਲੇ ਕਰਦਾ ਹੈ। ਉਧਰ ਪਾਕਿਸਤਾਨ ’ਚ ਚੀਨੀ ਦੂਤਘਰ ਨੇ ਇਸ ਅੱਤਵਾਦੀ ਹਮਲੇ ਦੀ ਨਿੰਦਾ ਕਰਦਿਆਂ ਪੀੜਤ ਪ੍ਰਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਘਟਨਾ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਧਮਾਕੇ ਦੀ ਇੱਕ ਵੀਡੀਓ ਵੀ ਸ਼ੋਸਲ ਮੀਡੀਆ ’ਤੇ ਦਿਖ਼ਾਈ ਦੇ ਰਹੀ ਹੈ। ਇਸ ਧਮਾਕੇ ਦੀ ਅਵਾਜ਼ ਇਲਾਕੇ ਦੇ ਕਈ ਕਿਲੋਮੀਟਰ ਇਲਾਕੇ ’ਚ ਸੁਣਾਈ ਦਿੱਤੀ ਅਤੇ ਧਮਾਕੇ ਕਾਰਨ ਕਈ ਕਾਰਾਂ ਨੂੰ ਵੀ ਅੱਗ ਲੱਗ ਗਈ।