Punjabi Khabarsaar
ਚੰਡੀਗੜ੍ਹ

ਐਮ.ਪੀ ਤਿਵਾੜੀ ਨੇ ਸੈਕਟਰ 48 ਵਿੱਚ ਮੀਟਿੰਗ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਕਿਹਾ: ਸ਼ਹਿਰ ਦਾ ਵਿਕਾਸ ਹੀ ਇੱਕੋ ਇੱਕ ਟੀਚਾ

ਚੰਡੀਗੜ੍ਹ, 7 ਅਕਤੂਬਰ: ਚੰਡੀਗੜ੍ਹ ਸ਼ਹਿਰ ਦੇ ਵੱਖ-ਵੱਖ ਵਿਕਾਸ ਕਾਰਜਾਂ ਸਬੰਧੀ ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਇਲਾਕਾ ਨਿਵਾਸੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵੱਡੀ ਗਿਣਤੀ ‘ਚ ਲੋਕਾਂ ਨੇ ਆ ਕੇ ਸੰਸਦ ਮੈਂਬਰ ਤਿਵਾੜੀ ਨਾਲ ਆਪਣੇ ਇਲਾਕਿਆਂ ਦੇ ਵਿਕਾਸ ਸਬੰਧੀ ਮੁੱਦਿਆਂ ‘ਤੇ ਗੱਲਬਾਤ ਕੀਤੀ | ਇਹ ਮੀਟਿੰਗ ਚੰਡੀਗੜ੍ਹ ਦੇ ਸੈਕਟਰ-48 ਸਥਿਤ ਮਯੂਰ ਵਿਹਾਰ ਸੁਸਾਇਟੀ ਦੇ ਲਾਅਨ ਵਿੱਚ ਆਰਡਬਲਿਊਏ 48 ਦੇ ਪ੍ਰਧਾਨ ਜੇ.ਜੇ ਸਿੰਘ ਨੇ ਅਯੋਜਿਤ ਕੀਤੀ ਸੀ।ਪ੍ਰੋਗਰਾਮ ਵਿੱਚ ਕਾਂਗਰਸ ਦੇ ਪ੍ਰਧਾਨ ਐਚ.ਐਸ ਲੱਕੀ, ਸਾਬਕਾ ਮੇਅਰ ਰਵਿੰਦਰਪਾਲ ਸਿੰਘ ਪਾਲੀ, ਪਵਨ ਦੀਵਾਨ, ਕੌਂਸਲਰ ਪ੍ਰੇਮ ਲਤਾ, ਦਮਨਜੀਤ ਸਿੰਘ ਅਤੇ ਹਰਦੀਪ ਸਿੰਘ ਸੈਣ ਤੋਂ ਇਲਾਵਾ ਮਨਜੋਤ ਸਿੰਘ ਸਣੇ ਸੈਕਟਰ 48 ਤੋਂ 51 ਦੀਆਂ ਲਗਭਗ ਸਾਰੀਆਂ ਸੁਸਾਇਟੀਆਂ ਦੇ ਨੁਮਾਇੰਦਿਆਂ ਅਤੇ ਹਾਊਸਿੰਗ ਬੋਰਡ ਫਲੈਟ 49 ਅਤੇ 63 ਸੈਕਟਰ ਦੇ ਨਿਵਾਸੀਆਂ ਨੇ ਵੀ ਸ਼ਮੂਲੀਅਤ ਕੀਤੀ।

ਇਹ ਵੀ ਪੜ੍ਹੋ: ਉਦਯੋਗਪਤੀਆਂ ਨੂੰ ਪੰਜਾਬ ‘ਚ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ: ਤਰੁਨਪ੍ਰੀਤ ਸਿੰਘ ਸੌਂਦ

ਇਸ ਮੌਕੇ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਉਹ ਵਿਕਾਸ ਦੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਸ਼ਹਿਰ ਦੇ ਰੁਕੇ ਹੋਏ ਵਿਕਾਸ ਕਾਰਜ ਪੂਰੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਵਿਕਾਸ ਦਾ ਮਤਲਬ ਸਿਰਫ਼ ਦਾਅਵੇ ਕਰਨਾ ਨਹੀਂ ਹੈ, ਸਗੋਂ ਇਹ ਜ਼ਮੀਨੀ ਪੱਧਰ ‘ਤੇ ਵੀ ਨਜ਼ਰ ਆਉਣਾ ਚਾਹੀਦਾ ਹੈ। ਉਨ੍ਹਾਂ ਸ਼ਹਿਰ ਦੀਆਂ ਵੱਖ-ਵੱਖ ਸਮੱਸਿਆਵਾਂ ਸਬੰਧੀ ਪ੍ਰਸ਼ਾਸਕ ਨੂੰ ਪੱਤਰ ਲਿਖਿਆ ਹੈ ਤੇ ਉਨ੍ਹਾਂ ਨੂੰ ਆਸ ਹੈ ਕਿ ਇਨ੍ਹਾਂ ਦਾ ਜਲਦੀ ਹੱਲ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ।
ਇਸ ਮੌਕੇ ਐਚ.ਐਸ. ਲੱਕੀ ਨੇ ਸ੍ਰੀ ਤਿਵਾੜੀ ਦਾ ਸਾਥ ਦੇਣ ਲਈ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ

ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਆੜਤੀਆਂ ਨਾਲ ਕੀਤੀ ਮੁੜ ਮੀਟਿੰਗ, ਕਿਹਾ ਪੰਜਾਬ ਸਰਕਾਰ ਉਹਨਾਂ ਨਾਲ ਖੜੀ

ਅਤੇ ਭਰੋਸਾ ਦਿੱਤਾ ਕਿ ਉਹ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸ੍ਰੀ ਤਿਵਾੜੀ ਨਾਲ ਮਿਲ ਕੇ ਕੰਮ ਕਰਨਗੇ। ਵੀਓਐਚਐਸ ਦੇ ਆਰ.ਐਸ. ਥਾਪਰ ਨੇ ਲੋਕਾਂ ਦੇ ਵੱਖ-ਵੱਖ ਮੁੱਦਿਆਂ ਦੀ ਮੌਜੂਦਾ ਸਥਿਤੀ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਤਿਵਾੜੀ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੇ ਜਲਦੀ ਹੱਲ ਲਈ ਸਾਰੇ ਸਬੰਧਤ ਵਿਭਾਗਾਂ ਨੂੰ ਸ਼ਾਮਲ ਕਰਦੇ ਹੋਏ ਸਾਡੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਲਈ ਸਲਾਹਕਾਰ ਪੱਧਰ ‘ਤੇ ਦਖਲ ਦੇਣ।ਮੀਟਿੰਗ ਦੇ ਅੰਤ ਵਿੱਚ ਜੇਜੇ ਸਿੰਘ ਨੇ ਤਿਵਾੜੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਅਤੇ ਆਪਣਾ ਕੀਮਤੀ ਸਮਾਂ ਸੁਸਾਇਟੀ ਦੇ ਇਲਾਕਾ ਨਿਵਾਸੀਆਂ ਨਾਲ ਬਤੀਤ ਕੀਤਾ।

 

Related posts

ਮੁੱਖ ਮੰਤਰੀ 1 ਨਵੰਬਰ ਦੀ ਬਹਿਸ ਦਾ ਏਜੰਡਾ ਭਲਕੇ ਦੁਪਹਿਰ ਤੱਕ ਸਪਸ਼ਟ ਕਰਨ: ਅਕਾਲੀ ਦਲ

punjabusernewssite

ਕਾਂਗਰਸ ਪਾਰਟੀ ਲਈ 2024 ਦੀਆਂ ਲੋਕ ਸਭਾ ਚੋਣਾਂ ‘ਕਰੋ ਜਾਂ ਮਰੋ’ ਦੇ ਬਰਾਬਰ: ਪਵਨ ਖੇੜਾ

punjabusernewssite

ਜਲੰਧਰ ’ਚ ਕਾਂਗਰਸ ਨੂੰ ਵੱਡਾ ਝਟਕਾ, 10 ਕਾਂਗਰਸੀ ਕੌਂਸਲਰ ਆਮ ਆਦਮੀ ਪਾਰਟੀ ’ਚ ਸ਼ਾਮਲ

punjabusernewssite