ਜੈਪੁਰ, 7 ਅਕਤੂਬਰ: ਕਰੀਬ ਤਿੰਨ ਸਾਲ ਪਹਿਲਾਂ ਰਾਜਸਥਾਨ ਪੁਲਿਸ ਵਿਚ ਸਬ-ਇੰਸਪੈਕਟਰ ਦੀ ਹੋਈ ਭਰਤੀ ਦਾ ਵਿਵਾਦ ਲਗਾਤਾਰ ਗਰਮਾਉਂਦਾ ਜਾ ਰਿਹਾ। ਭਰਤੀ ਪ੍ਰੀਖਿਆ 2021 ਦੇ ਪੇਪਰ ਲੀਕ ਮਾਮਲੇ ਵਿਚ ਜਾਂਚ ਕਰ ਰਹੀ ਵਿਸ਼ੇਸ ਜਾਂਚ ਟੀਮ ਵੱਲੋਂ ਹੁਣ ਦੋ ਹੋਰ ਸਬ ਇੰਸਪੈਕਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਦੋਨੋਂ ਸਬ ਇੰਸਪੈਕਟਰ ਭੈਣ-ਭਰਾ ਦੱਸੇ ਜਾ ਰਹੇ ਹਨ, ਜੋਕਿ ਰਾਜਸਥਾਨ ਪੁਲਿਸ ਅਕਾਦਮੀ ਤੋਂ ਟਰੈਨਿੰਗ ਲੈ ਰਹੇ ਸਨ।
ਇਹ ਵੀ ਪੜ੍ਹੋ: ਅਕਾਲੀ ਦਲ ਦਾ ਵਫ਼ਦ ਮੁੜ ਚੋਣ ਕਮਿਸ਼ਨ ਨੂੰ ਮਿਲਿਆ,ਸਾਰੇ ਬੂਥਾਂ ’ਤੇ ਆਬਜ਼ਰਵਰਾਂ ਦੀ ਤਾਇਨਾਤੀ ਤੇ ਵੀਡੀਓਗ੍ਰਾਫੀ ਦੀ ਕੀਤੀ ਮੰਗ
ਇੰਨ੍ਹਾਂ ਦੋਨਾਂ ਦਾ ਪੁਲਿਸ ਨੇ ਅਦਾਲਤ ਵਿਚ ਪੇਸ਼ ਕਰਕੇ 11 ਅਕਤੂਬਰ ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਤਾਂ ਕਿ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਸਕੇ। ਮੀਡੀਆ ਵਿਚ ਸਾਹਮਣੇ ਆ ਰਹੀ ਰੀਪੋਰਟਾਂ ਮੁਤਾਬਕ ਗ੍ਰਿਫਤਾਰ ਦਿਨੇਸ਼ ਕੁਮਾਰ ਅਤੇ ਪ੍ਰਿਯੰਕਾ ਕੁਮਾਰੀ ਉਪਰ ਵੀ ਇਸ ਪੇਪਰ ਲੀਕ ਦੇ ਸਹਾਰੇ ਸਬ ਇੰਸਪੈਕਟਰ ਭਰਤੀ ਹੋਣ ਦੇ ਦੋਸ਼ ਹਨ। ਹੁਣ ਤੱਕ ਇਸ ਮਾਮਲੇ ਵਿਚ ਵਿਸ਼ੇਸ ਜਾਂਚ ਟੀਮ 40 ਦੇ ਕਰੀਬ ਮੁਲਜਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।
ਇਹ ਵੀ ਪੜ੍ਹੋ: Giddarbaha by-election:ਹਰਸਿਮਰਤ ਨੇ ਹਲਕੇ ਦੇ ਲੋਕਾਂ ਨੂੰ ਮੁੜ ਬਾਦਲ ਪਰਿਵਾਰ ਨੂੰ ਮੌਕਾ ਦੇਣ ਦੀ ਕੀਤੀ ਅਪੀਲ
ਏਡੀਜੀ ਵੀਕੇ ਸਿੰਘ ਨੇ ਮੀਡੀਆ ਦੇ ਇੱਕ ਹਿੱਸੇ ਨਾਲ ਗੱਲਬਾਤ ਕਰਦਿਆਂ ਇਸਦੀ ਪੁਸਟੀ ਕਰਦਿਆਂ ਦਸਿਆ ਕਿ ‘‘ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਦਿਨੇਸ਼ ਅਤੇ ਪ੍ਰਿਅੰਕਾ ਨੇ ਵੀ ਪੇਪਰ ਲੀਕ ਦੇ ਸਹਾਰੇ ਪਾਸ ਕੀਤਾ ਸੀ ਤੇ ਹੁਣ ਇੰਨ੍ਹਾਂ ਕੋਲੋਂ ਹੋਰ ਜਾਂਚ ਕੀਤੀ ਜਾਣੀ ਬਣਦੀ ਹੈ। ’’ ਵੱਡੀ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਰਾਜਸਥਾਨ ਦੀ ਮੌਜੂਦ ਭਜਨ ਲਾਲ ਸਰਕਾਰ ਇਸ ਪ੍ਰੀਖ੍ਰਿਆ ਨੂੰ ਰੱਦ ਕਰਨ ਬਾਰੇ ਵੀ ਡੂੰਘਾਈ ਨਾਲ ਚਰਚਾ ਕਰ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਸੈਕੜੇ ਸਬ ਇੰਸਪੈਕਟਰਾਂ ਦੀ ਕੁਰਸੀ ਖੁੱਸ ਸਕਦੀ ਹੈ।