ਸੁਖਬੀਰ ਬਾਦਲ ਦੇ ਮੁੜ ਸਿਆਸੀ ਮੈਦਾਨ ’ਚ ਨਿੱਤਰਣ ’ਤੇ ਮੱਚਿਆ ਘਮਾਸਾਨ, ਸੁਧਾਰ ਲਹਿਰ ਦੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਦੇ ਲਗਾਏ ਦੋਸ਼

0
42
+1

ਚੰਡੀਗੜ, 9 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਕੱਲ ਪੰਚਾਇਤ ਚੋਣਾਂ ’ਚ ਕਾਗਜ਼ ਰੱਦ ਕਰਨ ਦੇ ਮਾਮਲੇ ’ਚ ਮੁੜ ਸਿਆਸੀ ਮੈਦਾਨ ਵਿਚ ਨਿੱਤਰਣ ਦੇ ਫੈਸਲੇ ਉਪਰ ਸੁਧਾਰ ਲਹਿਰ ਦੇ ਆਗੂਆਂ ਨੇ ਸਵਾਲ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ‘‘ ਸ: ਬਾਦਲ ਵੱਲੋਂ ਆਪਣੇ ਸਿਆਸੀ ਮੁਫਾਦਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਘੋਰ ਉਲੰਘਣਾ ਕਰਕੇ ਇਹ ਸਾਬਿਤ ਕੀਤਾ ਹੈ ਕਿ ਓਹਨਾ ਲਈ ਪੰਥਕ ਮਰਿਯਾਦਾ ਦੀ ਕੋਈ ਅਹਿਮੀਅਤ ਨਹੀਂ ਹੈ। ’’ਇੱਥੇ ਜਾਰੀ ਇੱਕ ਬਿਆਨ ਵਿਚ ਸੁਧਾਰ ਲਹਿਰ ਦੇ ਆਗੂਆਂ ਭਾਈ ਮਨਜੀਤ ਸਿੰਘ, ਇੰਦਰਮੋਹਨ ਸਿੰਘ ਲਖਮੀਰਵਾਲਾ, ਜਸਵੰਤ ਸਿੰਘ ਪੂੜੈਣ, ਮਲਕੀਤ ਕੌਰ ਕਮਾਲਪੁੱਰ ਤਿੰਨੇ ਐਗਜੈਕਟਿਵ ਮੈਂਬਰ,ਅਮਰੀਕ ਸਿੰਘ ਸਾਹਪੁੱਰ, ਮਹਿੰਦਰ ਸਿੰਘ ਹੁਸੈਨਪੁਰ, ਪਰਮਜੀਤ ਕੌਰ ਲਾਡਰਾਂ, ਜਰਨੈਲ ਸਿੰਘ ਕਰਤਾਰਪੁੱਰ, ਮਿੱਠੂ ਸਿੰਘ ਕਾਹਨੇਕੇ ਅਤੇ ਸਤਵਿੰਦਰ ਸਿੰਘ ਟੌਹੜਾ (ਸਾਰੇ ਹੀ ਐਸਜੀਪੌਸੀ ਮੈਬਰ) ਨੇ ਅਫ਼ਸੋਸ ਜ਼ਾਹਿਰ ਕਰਦੀਆਂ ਕਿਹਾ, ਇਹ ਕੌਮ ਦੀ ਬਦਕਿਸਮਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੂੰ ਜਾਂ ਤਾਂ ਪੰਥਕ ਮਰਿਯਾਦਾ ਦੀ ਸਮਝ ਨਹੀਂ ਜਾਂ ਫਿਰ ਓਹ ਸਿਆਸੀ ਹੰਕਾਰ ਜ਼ਰੀਏ ਸਿੰਘ ਸਾਹਿਬਾਨਾਂ ਦੇ ਹੁਕਮ ਨੂੰ ਟਿੱਚ ਸਮਝਦੇ ਹਨ।

ਇਹ ਵੀ ਪੜੋ:ਅਕਾਲੀ ਦਲ ਵੱਲੋਂ ਪੰਚਾਇਤ ਚੋਣਾਂ ਵਿਚ ਧਾਂਦਲੀਆਂ ਨੂੰ ਲੈ ਕੇ ਹਾਈ ਕੋਰਟ ’ਚ 25 ਪਟੀਸ਼ਨਾਂ ਦਾਇਰ

ਸੁਧਾਰ ਲਹਿਰ ਦੇ ਆਗੂਆਂ ਨੇ ਕਿਹਾ ਕਿ ਅੱਜ ਜਦੋਂ ਅਚਾਨਕ ਓਹਨਾ ਸਾਹਮਣੇ ਸੁਖਬੀਰ ਸਿੰਘ ਬਾਦਲ ਦੀਆਂ ਜਨਤਕ ਸਮਾਗਮ ਵਿੱਚ ਸ਼ਮੂਲੀਅਤ ਦੀਆਂ ਤਸਵੀਰਾਂ ਆਈਆਂ ਤਾਂ ਓਹਨਾ ਨੂੰ ਬੜਾ ਗਹਿਰਾ ਦੁੱਖ ਲੱਗਾ ਅਤੇ ਅੱਜ ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ਤੇ ਮੋਹਰ ਲਗਾ ਦਿੱਤੀ ਕਿ ਓਹਨਾ ਲਈ ਮੀਰੀ ਪੀਰੀ ਦੇ ਸਿਧਾਂਤ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਸੁਧਾਰ ਲਹਿਰ ਦੇ ਆਗੂਆਂ ਨੇ ਸਾਂਝੇ ਰੂਪ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ, ਖੁਦ ਸੁਖਬੀਰ ਸਿੰਘ ਬਾਦਲ ਇਹ ਦੱਸਣ ਦੀ ਖੇਚਲ ਕਰਨਗੇ ਕਿ, ਓਹਨਾ ਲਈ ਤਨਖਾਹੀਆ ਦਾ ਮਤਬਲ ਕੀ ਹੈ, ਜਾਂ ਆਪਣੇ ਸਿਆਸੀ ਸਾਥੀ ਤੋਂ ਇਹ ਪੁੱਛ ਲੈਣ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਇੱਕ ਨਿੱਜੀ ਟੀਵੀ ਤੇ ਤਨਖਾਹੀਆ ਕਰਾਰ ਵਿਅਕਤੀ ਨਾਲ ਕਿਸ ਤਰੀਕੇ ਦੇ ਸਬੰਧ ਰੱਖੇ ਜਾਣੇ ਚਾਹੀਦੇ ਨੇ, ਕਿਸ ਤਰੀਕੇ ਤਨਖਾਹੀਆ ਕਰਾਰ ਵਿਅਕਤੀ ਨੂੰ ਕਿਸ ਤਰਾਂ ਵਿਚਰਨਾ ਚਾਹੀਦਾ ਹੈ।ਇਸ ਦੇ ਨਾਲ ਹੀ ਪੰਥਕ ਸੁਧਾਰ ਲਹਿਰ ਦੇ ਆਗੂਆਂ ਨੇ, ਮੁੜ ਸਿੱਖ ਸੰਗਤ ਨੂੰ ਅਪੀਲ ਕੀਤੀ ਪੰਥਕ ਮਰਿਯਾਦਾ ਨੂੰ ਢਾਹ ਲਗਾਉਣ ਵਾਲੇ ਅਤੇ ਮਜ਼ਾਕ ਉਡਾਉਣ ਵਾਲੇ ਮਖੌਟੇ ਪਾਈ ਬੈਠੇ ਅਜਿਹੇ ਲੋਕਾਂ ਨੂੰ ਸਿੱਖ ਸੰਗਤ ਹੀ ਸ਼ਕਤੀ ਦਾ ਅਹਿਸਾਸ ਕਰਾਵੇ।

 

+1

LEAVE A REPLY

Please enter your comment!
Please enter your name here