Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਹਰਿਆਣਾ ਦੀ ਹਾਰ ’ਤੇ ਰਾਹੁਲ ਗਾਂਧੀ ਦਾ ਬਿਆਨ ਆਇਆ ਸਾਹਮਣੇ, ਦੇਖੋ ਕੀ ਕਿਹਾ!

ਨਵੀਂ ਦਿੱਲੀ, 9 ਅਕਤੂਬਰ: ਸਮੂਹ ਚੋਣ ਸਰਵੇਖਣਾਂ ਅਤੇ ਕਿਆਸਅਰਾਈਆ ਦੇ ਉਲਟ ਬੀਤੇ ਕੱਲ ਹਰਿਆਣਾ ਵਿਚ ਭਾਰੀ ਬਹੁਮਤ ਨਾਲ ਭਾਜਪਾ ਦੀ ਮੁੜ ਤੀਜ਼ੀ ਵਾਰ ਸਰਕਾਰ ਬਣਨ ‘ਤੇ ਹੁਣ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਦਾ ਬਿਆਨ ਸਾਹਮਣੇ ਆਇਆ ਹੈ। ਬੁੱਧਵਾਰ ਨੂੰ ਉਨ੍ਹਾਂ ਇੱਕ ਟਵੀਟ ਜਾਰੀ ਕਰਕੇ ਕਿਹਾ, ‘‘ ਅਸੀਂ ਹਰਿਆਣਾ ਦੇ ਅਣਕਿਆਸੇ ਨਤੀਜੇ ਦਾ ਵਿਸ਼ਲੇਸ਼ਣ ਕਰ ਰਹੇ ਹਾਂ। ਕਈ ਵਿਧਾਨ ਸਭਾ ਹਲਕਿਆਂ ਤੋਂ ਆ ਰਹੀਆਂ ਸ਼ਿਕਾਇਤਾਂ ਬਾਰੇ ਚੋਣ ਕਮਿਸ਼ਨ ਨੂੰ ਸੂਚਿਤ ਕਰਨਗੇ।ਹਰਿਆਣੇ ਦੇ ਸਾਰੇ ਲੋਕਾਂ ਦਾ ਉਹਨਾਂ ਦੇ ਸਹਿਯੋਗ ਲਈ ਅਤੇ ਸਾਡੇ ਬੱਬਰ ਸ਼ੇਰ ਵਰਕਰਾਂ ਦਾ ਉਹਨਾਂ ਦੀ ਅਣਥੱਕ ਮਿਹਨਤ ਲਈ ਤਹਿ ਦਿਲੋਂ ਧੰਨਵਾਦ।’’ ਜਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਦੌਰਾਨ ਆਏ ਰੁਝਾਨਾਂ ਨੂੰ ਦੇਖਦਿਆਂ ਹਰਿਆਣਾ ਵਿਚ ਕਾਂਗਰਸ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਸੀ।

ਇਹ ਵੀ ਪੜੋ:ਗਿੱਦੜਬਾਹਾ ਦੇ ਮੁੱਦੇ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵਫ਼ਦ ਚੋਣ ਕਮਿਸ਼ਨ ਨੂੰ ਮਿਲਿਆ

ਉਧਰ ਕਾਂਗਰਸ ਦੇ ਇੱਕ ਹੋਰ ਕੌਮੀ ਆਗੂ ਜੈਰਾਮ ਰਮੇਸ਼ ਨੇ ਵੀ ਹਰਿਆਣਾ ਚੋਣ ਨਤੀਜਿਆਂ ’ਤੇ ਟਿੱਪਣੀ ਕਰਦਿਆਂ ਕਿਹਾ, ‘‘ਅਸੀਂ ਹੱਕਾਂ, ਸਮਾਜਿਕ ਅਤੇ ਆਰਥਿਕ ਨਿਆਂ ਅਤੇ ਸੱਚ ਲਈ ਇਸ ਸੰਘਰਸ਼ ਨੂੰ ਜਾਰੀ ਰੱਖਾਂਗੇ ਅਤੇ ਤੁਹਾਡੀ ਆਵਾਜ਼ ਬੁਲੰਦ ਕਰਦੇ ਰਹਾਂਗੇ।ਹਰਿਆਣਾ ਨੂੰ ਲੈ ਕੇ ਅਸੀਂ ਚੋਣ ਕਮਿਸ਼ਨ ਨੂੰ ਲਗਾਤਾਰ ਸ਼ਿਕਾਇਤ ਕਰ ਰਹੇ ਹਾਂ। ਉਸ ਤੋਂ ਬਾਅਦ ਵੀ 3-4 ਜ਼ਿਲਿ੍ਹਆਂ ਤੋਂ ਈਵੀਐਮ ਨੂੰ ਲੈ ਕੇ ਬਹੁਤ ਗੰਭੀਰ ਮਾਮਲੇ ਸਾਹਮਣੇ ਆਏ ਹਨ।ਅਸੀਂ ਇਨ੍ਹਾਂ ਸਾਰੀਆਂ ਸ਼ਿਕਾਇਤਾਂ ਨੂੰ ਚੋਣ ਕਮਿਸ਼ਨ ਅੱਗੇ ਪੇਸ਼ ਕਰਾਂਗੇ।ਹਰਿਆਣਾ ਚੋਣਾਂ ਦੇ ਨਤੀਜੇ ਅਚਾਨਕ ਅਤੇ ਹੈਰਾਨੀਜਨਕ ਹਨ, ਅਸੀਂ ਇਸ ਨੂੰ ਸਵੀਕਾਰ ਨਹੀਂ ਕਰ ਸਕਦੇ। ਇਹ ਲੋਕਤੰਤਰ ਦੀ ਹਾਰ ਅਤੇ ਸਿਸਟਮ ਦੀ ਜਿੱਤ ਹੈ।’’

ਇਹ ਵੀ ਪੜੋ:ਜੰਮੂ ਕਸ਼ਮੀਰ ’ਚ ਉਮਰ ਅਬਦੁੱਲਾ ਬਣਨਗੇ ਮੁੱਖ ਮੰਤਰੀ, ਇੰਡੀਆ ਗਠਜੋੜ ਨੂੰ ਮਿਲਿਆ ਵੱਡਾ ਫ਼ਤਵਾ

ਦੂਜੇ ਪਾਸੇ ਕਾਂਗਰਸ ਦੇ ਕੌਮੀ ਬੁਲਾਰੇ ਪਵਨ ਖੇੜਾ ਨੇ ਵੀ ਹਰਿਆਣਾ ਚੋਣਾਂ ਦੇ ਨਤੀਜਿਆਂ ਨੂੰ ਪੂਰੀ ਤਰ੍ਹਾਂ ਅਣਕਿਆਸੇ ਅਤੇ ਅਸਵੀਕਾਰਨਯੋਗ ਦਸਿਆ ਹੈ। ਉਨ੍ਹਾਂ ਕਿਹਾ, ‘‘ ਹਿਸਾਰ, ਮਹਿੰਦਰਗੜ੍ਹ ਅਤੇ ਪਾਣੀਪਤ ਜ਼ਿਲਿ੍ਹਆਂ ਤੋਂ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਹਨ ਕਿ ਇੱਥੇ ਈਵੀਐਮ ਦੀ ਬੈਟਰੀ 99% ਹੈ। ਇਨ੍ਹਾਂ ਥਾਵਾਂ ਨੇ ਕਾਂਗਰਸ ਨੂੰ ਹਰਾਉਣ ਵਾਲੇ ਨਤੀਜੇ ਦਿੱਤੇ।ਜਦੋਂ ਕਿ, ਜਿਹੜੀਆਂ ਮਸ਼ੀਨਾਂ ਖਰਾਬ ਨਹੀਂ ਹੋਈਆਂ ਅਤੇ ਜਿਨ੍ਹਾਂ ਦੀ ਬੈਟਰੀ 60%-70% ਸੀ, ਵਿੱਚ ਅਸੀਂ ਜਿੱਤ ਗਏ। ਅਸੀਂ ਇਨ੍ਹਾਂ ਸਾਰੀਆਂ ਸ਼ਿਕਾਇਤਾਂ ਨੂੰ ਲੈ ਕੇ ਚੋਣ ਕਮਿਸ਼ਨ ਕੋਲ ਜਾਵਾਂਗੇ।ਇਹ ਸਿਸਟਮ ਦੀ ਜਿੱਤ ਅਤੇ ਲੋਕਤੰਤਰ ਦੀ ਹਾਰ ਹੈ, ਅਸੀਂ ਇਸ ਨੂੰ ਸਵੀਕਾਰ ਨਹੀਂ ਕਰ ਸਕਦੇ।’’

 

 

Related posts

ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਦੀ ਮਹਿਲਾ ਕਾਂਸਟੇਬਲ ਖਿਲਾਫ ਵੱਡਾ ਐਕਸ਼ਨ

punjabusernewssite

ਲਾੜੀ ਨੂੰ ਵਿਆਹੁਣ ਆ ਰਿਹਾ ਲਾੜਾ ਚੜ੍ਹਿਆ ਅੱਗ ਦੀ ਭੇਂਟ

punjabusernewssite

‘ਐਸ.ਵਾਈ.ਐਲ.’ ਦੀ ਨਹੀਂ, ‘ਵਾਈ.ਐਸ.ਐਲ.’ ਦੀ ਗੱਲ ਕਰੋ – ਮੁੱਖ ਮੰਤਰੀ

punjabusernewssite