ਪਤੀ ਨਾਲ ਵਿਆਹ ’ਤੇ ਜਾਣ ਤੋਂ ਇੰਨਕਾਰ ਕਰਨਾ ਪਤਨੀ ਨੂੰ ਮਹਿੰਗਾ ਪਿਆ, ਕੁੱਟ-ਕੁੱਟ ਕੇ ਮਾ+ਰਿਆਂ

Date:

spot_img

ਲੁਧਿਆਣਾ, 11 ਅਕਤੂਬਰ: ਸਥਾਨਕ ਸ਼ਹਿਰ ਦੇ ਤਾਜ਼ਪੁਰ ਰੋਡ ’ਤੇ ਰਹਿਣ ਵਾਲੀ ਇੱਕ ਪਤਨੀ ਨੂੰ ਆਪਣੇ ਪਤੀ ਨੂੰ ਵਿਆਹ ਤੋਂ ਜਾਣ ਤੋਂ ਇੰਨਕਾਰ ਕਰਨਾ ਮਹਿੰਗਾ ਪੈ ਗਿਆ। ਗੁੱਸੇ ਵਿਚ ਆਏ ਪਤੀ ਨੇ ਆਪਣੀ ਬੈਲਟਾਂ ਦੇ ਨਾਲ ਹੀ ਪਤਨੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਹਾਲਾਂਕਿ ਪੁਲਿਸ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕਾ ਨੇ ਪਤੀ ਨਾਲ ਹੋਏ ਝਗੜੇ ਤੋਂ ਬਾਅਦ ਕੋਈ ਜਹਿਰਲੀ ਵਸਤੂ ਖਾ ਕੇ ਜੀਵਨਲੀਲਾ ਸਮਾਪਤ ਕੀਤੀ ਹੈ।

ਇਹ ਵੀ ਪੜੋ:AAP ਵਿਧਾਇਕਾਂ ਨੂੰ ਲੱਗੀਆਂ ਮੋਜ਼ਾਂ, ਹੁਣ ਹਲਕੇ ’ਚ ਖਰਚਣ ਲਈ ਮਿਲਣਗੇ 15 ਕਰੋੜ ਸਲਾਨਾ

ਮ੍ਰਿਤਕ ਪਤਨੀ ਦੀ ਪਹਿਚਾਣ ਰੀਨਾ ਚੌਪੜਾ ਦੇ ਤੌਰ ‘ਤੇ ਹੋਈ ਹੈ।ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਮ੍ਰਿਤਕਾ ਦੀ ਮਾਤਾ ਦੇ ਬਿਆਨਾਂ ਉਪਰ ਉਸਦੇ ਪਤੀ ਗਗਨਦੀਪ ਚੌਪੜਾ ਵਿਰੁਧ ਬੀਐਨਐਸ ਦੀ ਧਾਰਾ 108 ਤਹਿਤ ਮੁਕੱਦਮਾ ਨੰਬਰ 305 ਦਰਜ਼ ਕਰਕੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਮੁਖੀ ਨੇ ਦਸਿਆ ਕਿ ਮ੍ਰਿਤਕਾ ਦੇ ਜ਼ਹਿਰੀਲੀ ਵਸਤੂ ਖਾਣ ਦੀ ਸੂਚਨਾ ਮਿਲੀ ਹੈ ਪ੍ਰੰਤੂ ਕੁੱਟਮਾਰ ਬਾਰੇ ਅਸਲ ਪਤਾ ਪੋਸਟਮਾਰਟਮ ਦੀ ਰੀਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।

ਇਹ ਵੀ ਪੜੋ:Honey Sethi: ਲੜਕੀ ਦੀਆਂ ਫ਼ੋਟੋਆਂ ਨਾਲ ਛੇੜਛਾੜ ਕਰਕੇ ਸ਼ੋਸਲ ਮੀਡੀਆ ’ਤੇ ਪਾਉਣ ਦੇ ਦੋਸ਼ਾਂ ਹੇਠ ‘ਹਨੀ ਸੇਠੀ’ ਗ੍ਰਿਫਤਾਰ

ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਰੀਨਾ ਦੀ ਮਾਤਾ ਨੇ ਦਸਿਆ ਕਿ ਗਗਨਦੀਪ ਨੇ ਉਸਦੀ ਬੇਟੀ ਨਾਲ ਲਵ ਮੈਰਿਜ਼ ਕਰਵਾਈ ਸੀ ਤੇ ਦੋਨਾਂ ਦੇ ਘਰ ਦੋ ਬੱਚੀਆਂ ਵੀ ਹਨ। ਪ੍ਰੰਤੂ ਵਿਆਹ ਤੋਂ ਕੁੱਝ ਸਮੇਂ ਬਾਅਦ ਗਗਨਦੀਪ ਨੇ ਸ਼ਰਾਬ ਪੀ ਕੇ ਉਸਦੀ ਬੇਟੀ ਨਾਲ ਅਕਸਰ ਹੀ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਸ ਕਾਰਨ ਕਲੈਸ਼ ਰਹਿੰਦਾ ਸੀ। ਤਾਜ਼ਾ ਘਟਨਾ ਮੁਤਾਬਕ ਗਗਨਦੀਪ ਉਸਨੂੰ ਆਪਣੇ ਨਾਲ ਇੱਕ ਵਿਆਹ ਸਮਾਗਮ ’ਤੇ ਲਿਜਾਣਾ ਚਾਹੁੰਦਾ ਸੀ ਪ੍ਰੰਤੂ ਨਰਾਤਿਆਂ ਦਾ ਵਰਤ ਰੱਖਿਆ ਹੋਣ ਕਾਰਨ ਰੀਨਾ ਨੇ ਮਨਾ ਕਰ ਦਿੱਤਾ, ਜਿਸ ਕਾਰਨ ਲੜਾਈ ਹੋ ਗਈ।

 

LEAVE A REPLY

Please enter your comment!
Please enter your name here

spot_img

Share post:

Popular

More like this
Related

मुख्यमंत्री ने सभी विभागों को अपने 5 साल का रोडमैप एआई टूल पर अपलोड करने के दिए निर्देश

👉मुख्यमंत्री ने हरियाणा विजन-2047 के तहत पुलिस हाउसिंग कॉरपोरेशन...

मुख्यमंत्री ने मार्च 2027 तक 12 फुट की हर सड़क को 18 फुट चौड़ा करने के निर्देश दिए

👉मुख्यमंत्री श्री नायब सिंह सैनी ने हरियाणा विजन-2047 के...

प्रदेश में सभी पात्र परिवारों को दी जाएगी आवास सुविधा: मुख्यमंत्री

👉मुख्यमंत्री श्री नायब सिंह सैनी ने हरियाणा विजन-2047 के...