ਅਮਰੀਕੀ ’ਚ ਦੋ ਪੰਜਾਬੀਆਂ ਦੀ ਲੜਾਈ ’ਚ ਚੱਲੀਆਂ ਗੋ.ਲੀ+ਆਂ, ਇੱਕ ਦੀ ਹੋਈ ਮੌ+ਤ

0
82

ਫਰਜ਼ਿਨੋ, 11 ਅਕਤੂਬਰ: ਅਮਰੀਕਾ ਦੇ ਸ਼ਹਿਰ ਫ਼ਰਿਜ਼ਨੋ ਵਿਚ ਸਥਿਤ ਇੱਕ ਰੈਂਸਟੋਰੈਂਟ ਦੇ ਬਾਹਰ ਕਿਸੇ ਗੱਲ ਨੂੰ ਲੈ ਕੇ ਦੋ ਪੰਜਾਬੀ ਨੌਜਵਾਨਾਂ ਵਿਚਕਾਰ ਹੋਈ ਲੜਾਈ ਦੌਰਾਨ ਗੋਲੀਆਂ ਚੱਲਣ ਦੀ ਸੂਚਨਾ ਹੈ। ਇਸ ਗੋਲੀਬਾਰੀ ਵਿਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 29 ਸਾਲਾਂ ਹਰਮਨਜੀਤ ਸਿੰਘ ਦੇ ਤੌਰ ‘ਤੇ ਹੋਈ ਹੈ।

ਇਹ ਵੀ ਪੜੋ:ਪਤੀ ਨਾਲ ਵਿਆਹ ’ਤੇ ਜਾਣ ਤੋਂ ਇੰਨਕਾਰ ਕਰਨਾ ਪਤਨੀ ਨੂੰ ਮਹਿੰਗਾ ਪਿਆ, ਕੁੱਟ-ਕੁੱਟ ਕੇ ਮਾ+ਰਿਆਂ

ਮੀਡੀਆ ਵਿਚ ਸਾਹਮਣੇ ਆ ਰਹੀਆਂ ਰੀਪੋਰਟਾਂ ਮੁਤਾਬਕ ਇਕ ਰੈਂਸਟੋਰੈਂਟ ਵਿਚ ਇੱਕ ਪਾਰਟੀ ਰੱਖੀ ਹੋਈ ਸੀ, ਜਿਸਦੇ ਵਿਚ ਪੰਜਾਬੀ ਨੌਜਵਾਨ ਲਵਪ੍ਰੀਤ ਸਿੰਘ ਤੇ ਹਰਮਨਪ੍ਰੀਤ ਸਿੰਘ ਵੀ ਪੁੱਜੇ ਹੋਏ ਸਨ। ਪਾਰਟੀ ਦੌਰਾਨ ਦੋਨਾਂ ਵਿਚਕਾਰ ਕੋਈ ਗੱਲਬਾਤ ਨੂੰ ਲੈ ਕੇ ਬਹਿਸ ਹੋ ਗਈ, ਜੋਕਿ ਹੱਥੋਂ ਪਾਈ ਤੱਕ ਪਹੁੰਚ ਗਈ। ਜਿਸਤੋਂ ਬਾਅਦ ਰੈਂਸਟੋਰੈਂਟ ਦੇ ਬਾਹਰ ਲਵਪ੍ਰੀਤ ਸਿੰਘ ਨੇ ਹਰਮਨਪ੍ਰੀਤ ਉਪਰ ਗੋਲੀ ਚਲਾ ਦਿੱਤੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦੇ ਹੀ ਅਮਰੀਕੀ ਪੁਲਿਸ ਵੱਲੋਂ ਇਲਾਕੇ ਨੂੰ ਸੀਲ ਕਰਕੇ ਮਾਮਲੇ ਦੀ ਜਾਂਚ ਸ਼ੁਰੂੁ ਕਰ ਦਿੱਤੀ ਹੈ। ਹਾਲੇ ਹੋਰ ਵੇਰਵਿਆਂ ਦੀ ਉਡੀਕ ਜਾਰੀ ਹੈ।

 

LEAVE A REPLY

Please enter your comment!
Please enter your name here