ਬਠਿੰਡਾ, 11 ਅਕਤੂਬਰ: ਪੰਜਾਬ ਦੀ ਇੱਕ ਨਾਮੀ ਕੋਰੀਅਰ ਕੰਪਨੀ ’ਚ ਕਈ ਸਾਲਾਂ ਤੋਂ ਕੰਮ ਕਰਦੇ ਇੱਕ ਨੌਜਵਾਨ ‘ਡਿਲਵਰੀ ਬੁਆਏ’ ਵੱਲੋਂ 67 ਪਾਰਸਲ ਲੈ ਕੇ ਫ਼ੁਰਰ ਹੋਣ ਦੀ ਸੂਚਨਾ ਮਿਲੀ ਹੈ। ਦਸਿਆ ਜਾ ਰਿਹਾ ਹੈ ਕਿ ਇੰਨ੍ਹਾਂ ਪਾਰਸਲਾਂ ਦੇ ਵਿਚ ਆਈ.ਫ਼ੋਨ ਕੰਪਨੀ ਦੇ ਫ਼ੋਨ ਸਨ, ਜੋਕਿ ਬਠਿੰਡਾ ਸ਼ਹਿਰ ਵਿਚ ਵੱਖ ਵੱਖ ਥਾਵਾਂ ‘ਤੇ ਗ੍ਰਾਹਕਾਂ ਨੂੰ ਡਿਲੀਵਰ ਕੀਤੇ ਜਾਣੇ ਸਨ। ਲੰਘੀ 5 ਅਕਤੂਬਰ ਤੋਂ ਅਕਾਸ਼ਦੀਪ ਨਾਂ ਦਾ ਇਹ ਡਿਲੀਵਰੀ ਬੁਆਏ ਗਾਇਬ ਦਸਿਆ ਜਾ ਰਿਹਾ।
ਇਹ ਵੀ ਪੜੋ:ਪਤੀ ਨਾਲ ਵਿਆਹ ’ਤੇ ਜਾਣ ਤੋਂ ਇੰਨਕਾਰ ਕਰਨਾ ਪਤਨੀ ਨੂੰ ਮਹਿੰਗਾ ਪਿਆ, ਕੁੱਟ-ਕੁੱਟ ਕੇ ਮਾ+ਰਿਆਂ
ਹੁਣ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੇ ਕੋਰੀਅਰ ਕੰਪਨੀ ਹਬ ਇੰਚਰਾਰਜ ਇੰਸਟਾਕਾਰਡ ਸਰਵਿਸ ਪ੍ਰਾਈ. ਲਿਮ. ਦੇ ਸੀਨੀਅਰ ਅਧਿਕਾਰੀ ਰਵੀ ਕੁਮਾਰ ਦੇ ਬਿਆਨਾਂ ਉਪਰ ਕਥਿਤ ਦੋਸ਼ੀ ਵਿਰੁਧ ਬੀਐਨਐਸ ਦੀ ਧਾਰਾ 316(2) ਤਹਿਤ ਮੁਕੱਦਮ ਦਰਜ਼ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਹੌਲਦਾਰ ਦੁੱਲਾ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਕੰਪਨੀ ਦੇ ਪ੍ਰਬੰਧਕਾਂ ਨੇ ਸਿਕਾਇਤ ਕੀਤੀ ਸੀ ਕਿ ਉਕਤ ਅਕਾਸ਼ਦੀਪ ਸਿੰਘ ਉਹਨਾਂ ਦੀ ਕੰਪਨੀ ਵਿੱਚ ਡਿਲੀਵਰੀ ਬੁਆਏ ਦਾ ਕੰਮ ਕਰਦਾ ਸੀ ਅਤੇ ਸ਼ਹਿਰ ਵਿੱਚ ਪਾਰਸਲ ਵੰਡਦਾ ਸੀ।
ਇਹ ਵੀ ਪੜੋ:AAP ਵਿਧਾਇਕਾਂ ਨੂੰ ਲੱਗੀਆਂ ਮੋਜ਼ਾਂ, ਹੁਣ ਹਲਕੇ ’ਚ ਖਰਚਣ ਲਈ ਮਿਲਣਗੇ 15 ਕਰੋੜ ਸਲਾਨਾ
05.10.24 ਨੂੰ ਦਫਤਰ ਵਿੱਚੋ 67 ਪਾਰਸਲ ਲੈ ਕੇ ਗਿਆ ਸੀ, ਜਿਸਦੇ ਵਿਚ ਵੱਖ ਵੱਖ ਕੰਪਨੀਆਂ ਦੇ ਮੋਬਾਇਲ ਫੋਨ ਸਨ ਅਤੇ ਹੁਣ ਤੱਕ ਇਹ ਫ਼ੋਨ ਜਾਂ ਪਾਰਸਲ ਗ੍ਰਾਹਕਾਂ ਨੂੰ ਡਿਲਵਰ ਨਹੀ ਹੋਏ। ਜਿਸਦੇ ਚੱਲਦੇ ਉਨ੍ਹਾਂ ਨੂੰ ਪੂਰਾ ਸ਼ੱਕ ਹੈ ਕਿ ਉਸਨੇ ਆਮਨਤ ਵਿੱਚ ਖਿਆਨਤ ਕਰਕੇ ਫ਼ੋਨ ਗਾਇਬ ਕਰ ਦਿੱਤੇ ਹਨ। ’’ ਜਾਂਚ ਅਧਿਕਾਰੀ ਨੇ ਦਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।