Punjabi Khabarsaar
ਕਿਸਾਨ ਤੇ ਮਜ਼ਦੂਰ ਮਸਲੇ

ਖੇਤੀ ਨੀਤੀ ਸਬੰਧੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸੂਬਾਈ ਇਕੱਤਰਤਾ

6 ਨਵੰਬਰ ਨੂੰ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਸਾਂਝੇ ਮੁਜ਼ਾਹਰੇ ਕਰਨ ਦਾ ਐਲਾਨ
ਬਠਿੰਡਾ,11 ਅਕਤੂਬਰ: ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਖੇਤ ਮਜ਼ਦੂਰ ਆਗੂ ਜੋਰਾ ਸਿੰਘ ਨਸਰਾਲੀ, ਮੇਜਰ ਸਿੰਘ ਕਾਲੇਕੇ ਤੇ ਗੁਰਪਾਲ ਸਿੰਘ ਨੰਗਲ ਦੀ ਪ੍ਰਧਾਨਗੀ ਹੇਠ ਖੇਤੀ ਨੀਤੀ ਸਬੰਧੀ ਸੂਬਾਈ ਇਕੱਤਰਤਾ ਕੀਤੀ ਗਈ। ਇਕੱਤਰਤਾ ਦੌਰਾਨ ਵਿਚਾਰ ਚਰਚਾ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਮਾਹਰਾਂ ਵੱਲੋਂ ਤਿਆਰ ਕੀਤੇ ਖੇਤੀ ਨੀਤੀ ਖਰੜੇ ਉਤੇ ਸੁਝਾਅ ਲੈ ਕੇ ਇਸਨੂੰ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਸਰਕਾਰੀ ਖੇਤੀ ਨੀਤੀ ਵਜੋਂ ਜਾਰੀ ਕਰਕੇ ਫੌਰੀ ਲਾਗੂ ਕਰਨ ਦੇ ਕਦਮ ਚੁੱਕੇ ਜਾਣ।

ਇਹ ਵੀ ਪੜੋ:  ਹੁਣ ਤੱਕ ਬਠਿੰਡਾ ਦੀਆਂ 22 ਮੰਡੀਆਂ ’ਚ 1403 ਮੀਟ੍ਰਿਕ ਟਨ ਝੋਨੇ ਦੀ ਹੋਈ ਆਮਦ:ਡਿਪਟੀ ਕਮਿਸ਼ਨਰ

ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਐਲਾਨ ਕੀਤਾ ਕਿ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਨੀਤੀ ਦਸਤਾਵੇਜ਼ ਜ਼ਾਰੀ ਕਰਾਉਣ ਅਤੇ ਮੰਨੀਆਂ ਮੰਗਾਂ ਲਾਗੂ ਕਰਾਉਣ ਲਈ 6 ਨਵੰਬਰ ਨੂੰ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਮੁਜ਼ਾਹਰੇ ਕਰਕੇ ਖੇਤੀ ਨੀਤੀ ਮੋਰਚੇ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਜਾਵੇਗੀ। ਉਹਨਾਂ ਆਖਿਆ ਕਿ ਖੇਤ ਮਜ਼ਦੂਰਾਂ ਤੇ ਗਰੀਬ ਕਿਸਾਨਾਂ ਦੀ ਜ਼ਮੀਨੀ ਤੋਟ ਦੂਰ ਕਰੇ ਤੋਂ ਬਿਨਾਂ ਖੇਤੀ ਸੰਕਟ ਹੱਲ ਕਰਨ ਦੇ ਬਾਕੀ ਦੇ ਯਤਨ ਵੀ ਕੋਈ ਵੱਡੀ ਤਬਦੀਲੀ ਨਹੀਂ ਲਿਆ ਸਕਦੇ।

ਇਹ ਵੀ ਪੜੋ: ਗ੍ਰਾਮ ਪੰਚਾਇਤ ਚੋਣਾਂ: ਚੋਣ ਕਮਿਸ਼ਨ ਜਾਬਤੇ ਦੀ ਸਖ਼ਤੀ ਨਾਲ ਕੀਤੀ ਜਾਵੇ : ਭੁਪਿੰਦਰ ਸਿੰਘ ਆਈ ਏ ਐਸ

ਉਹਨਾਂ ਆਖਿਆ ਕਿ ਖੇਤ ਮਜ਼ਦੂਰਾਂ ਦੇ ਪੱਕੇ ਰੁਜ਼ਗਾਰ, ਖੇਤੀਬਾੜੀ ’ਚ ਰੁਜ਼ਗਾਰ ਦਾ ਉਜਾੜਾ ਕਰਨ ਵਾਲੀ ਤਕਨੀਕ ਤੇ ਮਸੀਨਰੀ ਤੇ ਰੋਕ ਲਾਉਣ, ਮਨਰੇਗਾ ਤਹਿਤ ਸਾਲ ਭਰ ਦੇ ਰੁਜ਼ਗਾਰ ਦੀ ਗਰੰਟੀ ਕਰਨ, ਖੇਤੀ ਖੇਤਰ ’ਚੋਂ ਜਗੀਰਦਾਰਾਂ ,ਸੂਦਖੋਰਾਂ ਸਾਮਰਾਜੀ ਮੁਲਕਾਂ ਤੇ ਕਾਰਪੋਰੇਟ ਘਰਾਣਿਆਂ ਨੂੰ ਬਾਹਰ ਕਰਨ, ਇਹਨਾਂ ਧਨਾਢਾਂ ’ਤੇ ਸਿੱਧੇ ਤੇ ਮੋਟੇ ਟੈਕਸ ਲਾਕੇ ਉਗਰਾਹੁਣ ਦੀ ਗਰੰਟੀ ਕਰਨ, ਜਨਤਕ ਵੰਡ ਪ੍ਰਣਾਲੀ ਨੂੰ ਲਾਗੂ ਕਰਨ ਵਰਗੇ ਕਦਮ ਚੁੱਕੇ ਜਾਣ ਦੀ ਗੰਭੀਰ ਜ਼ਰੂਰਤ ਹੈ। ਉਹਨਾਂ ਖੇਤ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਉਹ ਮਜ਼ਦੂਰ ਕਿਸਾਨ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਬਨਾਉਣ ਤੇ ਲਾਗੂ ਕਰਾਉਣ ਲਈ 6 ਨਵੰਬਰ ਦੇ ਮੁਜ਼ਾਹਰਿਆਂ ’ਚ ਵਧ ਚੜ੍ਹਕੇ ਸ਼ਮੂਲੀਅਤ ਕਰਨ ।

 

Related posts

ਵੱਡਾ ਭਾਜਪਾ ਆਗੂ ਪੁੱਜਣ ਦੀ ਸੂਹ ’ਤੇ ਕਿਸਾਨਾਂ ਨੇ ਸੰਗਤ ਮੰਡੀ ’ਚ ਚੁੱਕਿਆ ਵਿਰੋਧ ਦਾ ਝੰਡਾ, ਪੁਲਿਸ ਨਾਲ ਤਿੱਖੀ ਝੜਪ

punjabusernewssite

ਬੇਮੌਸਮੀ ਬਾਰਸ਼ ਤੇ ਗੜੇਮਾਰੀ ਜਾਰੀ, ਪੱਕਣ ’ਤੇ ਆਈ ਫ਼ਸਲ ਹੋਰ ਖ਼ਰਾਬ ਹੋਣ ਦੀ ਸੰਭਾਵਨਾ

punjabusernewssite

ਕੇਂਦਰ ਤੇ ਸੂਬਾ ਸਰਕਾਰ ਦੀਆਂ ਦਲਿਤ-ਮਜਦੂਰ ਵਿਰੋਧੀ ਨੀਤੀਆਂ ਖਿਲਾਫ਼ ਸੂਬਾ ਪੱਧਰੀ ਰੈਲੀ 29 ਨੂੰ

punjabusernewssite