Friday, November 7, 2025
spot_img

ਪੰਜ ਸਿੰਘ ਸਾਹਿਬਾਨਾਂ ਦੇ ਅਧਿਕਾਰ ਖੇਤਰ ਨੂੰ ਪ੍ਰਭਾਵਿਤ ਕਰਨ ਦੀ ਸਾਜ਼ਿਸ਼ ਰਚੀ ਜਾ ਗਈ ਸੀ, ਜਿਸ ਤੇ ਅੱਜ ਮੋਹਰ ਲੱਗੀ – ਸੁਧਾਰ ਲਹਿਰ

Date:

spot_img

ਮੀਰੀ ਪੀਰੀ ਦੇ ਸਿਧਾਂਤ ਨੂੰ ਰੋਲਣ ਵਿੱਚ ਲੱਗੀ ਅਕਾਲੀ ਦਲ ਤੇ ਕਾਬਜ ਧਿਰ
ਚੰਡੀਗੜ 22 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਲੀਡਰ ਅਤੇ ਐਸਜੀਪੀਸੀ ਦੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਜਸਵੰਤ ਸਿੰਘ ਪੂੜੇਣ, ਇੰਦਰਮੋਹਨ ਸਿੰਘ ਲਖਮੀਰਵਾਲਾ ਅਤੇ ਮਲਕੀਤ ਕੌਰ ਕਮਾਲਪੁੱਰ ਅਤੇ ਮੈਂਬਰ ਭਾਈ ਮਨਜੀਤ ਸਿੰਘ, ਮਾਸਟਰ ਮਿੱਠੂ ਸਿੰਘ ਕਾਹਨੇਕੇ, ਬੀਬੀ ਪਰਮਜੀਤ ਕੌਰ ਲਾਡਰਾ, ਮਲਕੀਤ ਸਿੰਘ ਚੰਗਾਲ ਵਲੋ ਜਾਰੀ ਮੀਡੀਆ ਦੇ ਨਾਮ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਲੋਂ ਅੱਜ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਰਘੁਬੀਰ ਸਿੰਘ ਨਾਲ ਕੀਤੀ ਮੁਲਾਕਾਤ ਨੂੰ ਓਸੇ ਸਾਜਿਸ਼ ਦਾ ਹਿੱਸਾ ਕਰਾਰ ਦਿੱਤਾ ਹੈ ਜਿਹੜੀ ਸਾਜਿਸ਼ ਪਿਛਲੇ ਦਿਨਾਂ ਤੋਂ ਲਗਾਤਾਰ ਜਾਰੀ ਸੀ। ਆਗੂਆਂ ਨੇ ਕਿਹਾ ਕਿ ਪਹਿਲਾਂ ਵਿਰਸਾ ਸਿੰਘ ਵਲਟੋਹਾ ਜਰੀਏ ਸਾਜਿਸ਼ ਨੂੰ ਅੱਗੇ ਵਧਾਇਆ ਗਿਆ ਤੇ ਹੁਣ ਓਸੇ ਫੇਲ ਹੋਈ ਸ਼ਾਜਿਸ ਨੂੰ ਨਵੇਂ ਰੂਪ ਵਿੱਚ ਅੱਗੇ ਕੀਤਾ ਜਾ ਰਿਹਾ ਹੈ।

ਸੁਖਬੀਰ ਨੂੰ ਗਿੱਦੜਬਾਹਾ ਦੀ ਚੋਣ ਲੜਾਉਣ ਲਈ ਰਾਹ ਪੱਧਰਾ ਕਰਨ ਵਾਸਤੇ ਅਕਾਲੀ ਦਲ ਦਾ ਵਫ਼ਦ ਜਥੇਦਾਰ ਨੂੰ ਮਿਲਿਆ

ਆਗੂਆਂ ਨੇ ਕਿਹਾ ਕਿ, ਗਿਣੀ ਮਿਥੀ ਸਾਜਿਸ਼ ਤਹਿਤ ਸਿੰਘ ਸਾਹਿਬਾਨਾਂ ਤੇ ਪਹਿਲਾਂ ਜਾਤੀ ਹਮਲੇ ਬੋਲੇ ਗਏ ਅਤੇ ਬਾਅਦ ਵਿੱਚ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਗਈਆਂ ਤੇ ਹੁਣ ਜੱਥੇਦਾਰ ਸਾਹਿਬਾਨਾਂ ਤੇ ਅਧਿਕਾਰ ਖੇਤਰ ਨੂੰ ਪ੍ਰਭਾਵਿਤ ਕਰਨ ਦੀ ਸਾਜਸ਼ ਰਚੀ ਗਈ ਹੈ। ਅਕਾਲੀ ਦਲ ਦੀ ਮੌਜੂਦਾ ਕਾਬਜ ਧਿਰ “ਤਨਖਾਹੀਆ” ਸ਼ਬਦ ਦੀ ਨਵੀਂ ਪਰਿਭਾਸ਼ਾ ਪੈਦਾ ਕਰਨੀ ਚਾਹੁੰਦੀ ਹੈ। ਮੀਰੀ-ਪੀਰੀ ਦੇ ਸਿਧਾਂਤ ਨੂੰ ਰੋਲਣ ਦੀ ਵੱਡੀ ਸਾਜ਼ਿਸ਼ ਹੈ।ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਛੋਟੇ ਦੋਸ਼ਾਂ ਕਾਰਨ ਨਹੀਂ ਬਲਕਿ ਵੱਡੇ ਗੁਨਾਹਾਂ ਕਾਰਨ “ਤਨਖਾਹੀਆ” ਕਰਾਰ ਦਿੱਤਾ ਗਿਆ ਹੈ ਜਿਸ ਕਰਕੇ ਵਰਕਰਾਂ ਦੀ ਅਸਲ ਭਾਵਨਾ ਇਹ ਹੈ ਸੁਖਬੀਰ ਸਿੰਘ ਬਾਦਲ ਅਸਤੀਫ਼ਾ ਦੇਣ ਜਿਸ ਨਾਲ ਪੰਥਕ ਪਾਰਟੀ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਬਣਨ ਤੋਂ ਬਚਾਇਆ ਜਾ ਸਕੇ।

ਅਕਾਲੀ ਦਲ ਕੋਰ ਕਮੇਟੀ ਮੀਟਿੰਗ: ਮੰਡੀਆਂ ਵਿਚ ਕਿਸਾਨਾਂ ਦੀ ਦੁਰਦਸ਼ਾ ਲਈ ਪੰਜਾਬ ਸਰਕਾਰ ਜ਼ਿੰਮੇਵਾਰ: ਮਜੀਠਿਆ

ਇਹੀ ਭਾਵਨਾ ਪਹਿਲਾਂ ਝੂੰਦਾ ਕਮੇਟੀ ਵੇਲੇ ਨੱਬੇ ਹਲਕਿਆਂ ਦੇ ਵਰਕਰ ਪ੍ਰਗਟ ਚੁੱਕੇ ਸਨ। ਆਗੂਆਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਇਸ ਰਚੀ ਗਈ ਸ਼ਾਜਿਸ ਖਿਲਾਫ ਮੋਰਚਾ ਬੰਦੀ ਕਰਨ ਅਤੇ ਅਜਿਹੇ ਪੰਥਕ ਦੋਖੀਆਂ ਖਿਲਾਫ ਆਵਾਜ ਚੁੱਕਣ।ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ ਜਿਸ ਪ੍ਰਧਾਨ ਨੇ ਪਹਿਲਾਂ ਪਾਰਟੀ ਦਾ ਬੇੜਾ ਗਰਕ ਕੀਤਾ ਹੈ ਤੇ ਪਾਰਟੀ ਹਾਸ਼ੀਏ ਤੇ ਲੈਕੇ ਗਏ ਹਨ ਅੱਜ ਓਹ ਆਪਣੇ ਸਿਆਸੀ ਸਵਾਰਥਾਂ ਸਾਜ਼ਿਸ਼ ਤਹਿਤ ਪੰਥ ਅਤੇ ਜਥੇਦਾਰ ਸਾਹਿਬਾਨਾਂ ਦੀ ਪ੍ਰਭੂਸੱਤਾ ਨੂੰ ਲੇਖੇ ਲਗਾਉਣ ਦੀ ਤਿਆਰੀ ਵਿੱਢ ਚੁੱਕਾ ਹੈ। ਇਸ ਸਾਜਿਸ਼ ਦੇ ਨਤੀਜੇ ਠੀਕ ਉਸੇ ਤਰ੍ਹਾਂ ਹੋਣਗੇ ਜਿਸ ਤਰੀਕੇ ਡੇਰਾ ਸਾਧ ਨੂੰ ਮੁਆਫੀ ਦਿਵਾਈ ਅਤੇ ਬਾਅਦ ਵਿੱਚ ਐਸਜੀਪੀਸੀ ਤੋ ਇਸ਼ਤਿਹਾਰ ਦਿਵਾ ਕੇ ਕੌਮ ਦੇ ਹਿਤਾਂ ਨੂੰ ਛਿੱਕੇ ਟੰਗਿਆ ਸੀ।

 

LEAVE A REPLY

Please enter your comment!
Please enter your name here

Share post:

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img
spot_img

Popular

More like this
Related

ਸੀ.ਏ.ਕਿਊ.ਐੱਮ. ਦੇ ਚੇਅਰਮੈਨ ਰਾਜੇਸ਼ ਵਰਮਾ ਨੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਦਾ ਦੌਰਾ ਕਰਕੇ ਲਿਆ ਜਾਇਜ਼ਾ

ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਲੇਕ ਵਿਊ ਵਿਖੇ ਪਹੁੰਚਣ...

ਸਬਜ਼ੀ ਦੇ ਵੱਧ ਰੇਟਾਂ ਨੂੰ ਲੈ ਕੇ ਬਠਿੰਡਾ ਦੀ ਸਬਜ਼ੀ ਮੰਡੀ ‘ਚ ਹੰਗਾਮਾ, ਪੁਲਿਸ ਨੂੰ ਸਥਿਤੀ ਸੰਭਾਲਣੀ ਪਈ

👉ਸਾਬਕਾ ਕੋਸਲਰ ਵਿਜੇ ਕੁਮਾਰ ਸਾਥੀਆਂ ਸਹਿਤ ਸਬਜ਼ੀ ਮੰਡੀ ਨੂੰ...