Punjabi Khabarsaar
ਚੰਡੀਗੜ੍ਹ

ਤਨਖ਼ਾਹੀਆ ਕਰਾਰ ਦੇਣ ਤੋਂ ਬਾਅਦ ਸੁਖਬੀਰ ਬਾਦਲ ਦੀਆਂ ਲਗਾਤਾਰ ਚੱਲ ਰਹੀਆਂ ਸਿਆਸੀ ਗਤੀਵਿਧੀਟਾਂ ’ਤੇ ਸੁਧਾਰ ਲਹਿਰ ਨੇ ਸਵਾਲ ਚੁੱਕੇ

ਕਿਹਾ, ਸਿਆਸਤ ਲਈ ਪੰਜ ਸਿੰਘ ਸਾਹਿਬਾਨਾਂ ਦੇ ਫੈਸਲੇ ਦੀ ਉਡੀਕ ਕਰਨਾ ਵੀ ਮੁਨਾਸਿਫ ਨਹੀਂ ਸਮਝਿਆ ਪੰਥਕ ਪਾਰਟੀ ਦੇ ਪ੍ਰਧਾਨ ਨੇ
ਚੰਡੀਗੜ੍ਹ, 11 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਅੱਜ ਸੁਖਬੀਰ ਸਿੰਘ ਬਾਦਲ ਦੀ ਜਨਤਕ ਹਾਜ਼ਰੀ ’ਤੇ ਗੰਭੀਰ ਸਵਾਲ ਚੁੱਕਦਿਆਂ ਕਿਹਾ, ਜੇਕਰ ਪੰਥਕ ਪਾਰਟੀ ਦਾ ਪ੍ਰਧਾਨ ਹੀ ਪੰਜ ਸਿੰਘ ਸਹਿਬਾਨਾਂ ਦੇ ਫੈਸਲੇ ਦੀ ਪਾਲਣਾ ਨਹੀਂ ਕਰ ਸਕਦਾ ਤਾਂ ਇਸ ਤੋਂ ਸਿੱਧਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੱਤਾ ਵੇਲੇ ਆਪਣੀ ਕੁਰਸੀ ਬਚਾਉਣ ਲਈ ਜਾਂ ਦੁਬਾਰਾ ਪਾਉਣ ਲਈ ਸੌਦੇਬਾਜੀਆਂ ਕਿੰਨੀਆਂ ਵੱਡੀ ਪੱਧਰ ’ਤੇ ਕੀਤੀਆਂ ਹੋਣਗੀਆਂ। ਸੁਧਾਰ ਲਹਿਰ ਪ੍ਰਜੀਡੀਅਮ ਦੇ ਮੈਂਬਰ ਤੇ ਸੀਨੀਅਰ ਆਗੂ ਸੁੱਚਾ ਸਿੰਘ ਛੋਟੇਪੁੱਰ , ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਡਰਾਂ ਅਤੇ ਮਿੱਠੂ ਸਿੰਘ ਕਾਹਨੇਕੇ ਨੇ ਅੱਜ ਸੁਖਬੀਰ ਸਿੰਘ ਬਾਦਲ ਦੇ ਜਨਤਕ ਇਕੱਠ ਵਿੱਚ ਸ਼ਮੂਲੀਅਤ ਕਰਨ ਤੇ ਕਿਹਾ ਕਿ,

ਇਹ ਵੀ ਪੜੋ: ਕਾਰ ਹਾਦਸੇ ਵਿਚ ਇਟਲੀ ਤੋਂ ਪਰਤੇ ਨੌਜਵਾਨ ਦੀ ਹੋਈ ਦਰਦਨਾਕ ਮੌ+ਤ

ਪੰਥ ਦੀ ਇੱਕ ਮਰਿਯਾਦਾ ਹੁੰਦੀ ਹੈ, ਖਾਸ ਤੌਰ ਤੇ ਜਦੋਂ ਤੁਸੀਂ ਪੰਥਕ ਪਾਰਟੀ ਦੀ ਅਗਵਾਈ ਕਰ ਰਹੇ ਹੁੰਦੇ ਹੋ ਤਾਂ ਇਸ ਤੇ ਪਹਿਰਾ ਦੇਣਾ ਤੁਹਾਡਾ ਇਖਲਾਕੀ ਫ਼ਰਜ ਬਣ ਜਾਂਦਾ ਹੈ, ਪਰ ਅਫ਼ਸੋਸ ਕਿ ਸੁਖਬੀਰ ਸਿੰਘ ਬਾਦਲ ਧਰਮ ਨੂੰ ਹੇਠਾਂ ਅਤੇ ਸਿਆਸਤ ਨੂੰ ਉਪਰ ਦਰਸਾ ਮੀਰੀ ਪੀਰੀ ਦੇ ਸਿਧਾਂਤ ਨੂੰ ਛਿੱਕੇ ਟੰਗ ਰਹੇ ਹਨ। ਸੁਧਾਰ ਲਹਿਰ ਦੇ ਆਗੂਆਂ ਨੇ ਕਿਹਾ ਕਿ, ਜਿਸ ਵੇਲੇ ਅਕਾਲ ਤਖ਼ਤ ਸਾਹਿਬ ਤੋਂ ਫੈਸਲਾ ਆਉਣਾ ਸੀ, ਉਸ ਤੋਂ ਠੀਕ ਇੱਕ ਦਿਨ ਪਹਿਲਾਂ ਬਲਵਿੰਦਰ ਸਿੰਘ ਭੂੰਦੜ ਦੀ ਬਿਨਾਂ ਕਿਸੇ ਪਾਵਰ ਦੇ ਵਰਕਿੰਗ ਪ੍ਰਧਾਨ ਵਜੋ ਨਿਯੁਕਤੀ ਮਹਿਜ਼ ਇੱਕ ਸਿਆਸੀ ਡਰਾਮਾ ਹੀ ਕੀਤਾ ਸੀ, ਉਸ ਵੇਲੇ ਸੁਧਾਰ ਲਹਿਰ ਨੇ ਇਸ ਗੱਲ ਨੂੰ ਜੋਰ ਦੇਕੇ ਕਿਹਾ ਸੀ, ਕਿ ਇਹ ਡਰਾਮਾ ਸਿਰਫ ਸਿੱਖ ਸੰਗਤ ਦੀਆਂ ਅੱਖਾਂ ਵਿੱਚ ਧੂੜ ਪਾਉਣ ਲਈ ਕੀਤਾ ਗਿਆ ਹੈ

ਇਹ ਵੀ ਪੜੋ: ਅਮਰੀਕੀ ’ਚ ਦੋ ਪੰਜਾਬੀਆਂ ਦੀ ਲੜਾਈ ’ਚ ਚੱਲੀਆਂ ਗੋ.ਲੀ+ਆਂ, ਇੱਕ ਦੀ ਹੋਈ ਮੌ+ਤ

ਜਿਸ ਨੂੰ ਅੱਜ ਖੁਦ ਲੋਕਾਂ ਵੱਲੋਂ ਨਕਾਰੇ ਅਕਾਲੀ ਦਲ ਦੇ ਪ੍ਰਧਾਨ ਨੇ ਲੋਕਾਂ ਵਿੱਚ ਵਿਚਰਨਾਂ ਸ਼ੁਰੂ ਕਰ ਅਤੇ ਪਾਰਟੀ ਦੀਆਂ ਮੀਟਿੰਗਾਂ ਬੁਲਾ ਕੇ ਸਾਬਿਤ ਕਰ ਦਿੱਤਾ ਹੈ।ਸੁਧਾਰ ਲਹਿਰ ਦੇ ਆਗੂਆਂ ਨੇ ਬੜੇ ਦੁੱਖ ਨਾਲ ਇਸ ਗੱਲ ਨੂੰ ਕਿਹਾ ਕਿ, ਸਾਡੀ ਕੌਮ ਦੀ ਬਦਕਿਸਮਤੀ ਹੈ ਕਿ ਪੰਥਕ ਪਾਰਟੀ ਨੂੰ ਅਜਿਹੇ ਪ੍ਰਧਾਨ ਨੇ ਕੈਪਚਰ ਕੀਤਾ ਹੋਇਆ ਜਿਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਦਿੱਤਾ ਹੈ, ਜਿਸ ਵਿੱਚ ਇਹ ਸੀਈਓ ਦਾ ਰੋਲ ਅਦਾ ਕਰ ਰਹੇ ਹਨ।ਆਗੂਆਂ ਨੇ ਪੰਜ ਸਿੰਘ ਸਾਹਿਬਾਨਾਂ ਨੂੰ ਮੁੜ ਅਪੀਲ ਕੀਤੀ ਕਿ, ਹੁਣ ਪੰਥਕ ਨਿਘਾਰ ਤੋਂ ਬਚਣ ਲਈ ਓਹ ਸਾਰਥਕ ਰੁਖ ਅਦਾ ਕਰਨ ਅਤੇ ਤਨਖਾਹੀਆ ਸਿੱਖ ਦੇ ਬਾਰੇ ਸੰਗਤ ਸਾਹਮਣੇ ਵਿਆਖਿਆ ਕਰਨ ਤਾਂ ਜੋ ਕੌਮ ਵਿੱਚ ਬੈਠੇ ਬਹਿਰੂਪੀਆ ਸਿੱਖਾਂ ਦੀ ਪਛਾਣ ਹੋ ਸਕੇ ਤੇ ਕੌਮ ਨੂੰ ਮਜ਼ਬੂਤ ਲੀਡਰ ਮਿਲ ਸਕੇ।

 

Related posts

ਸਿਆਸੀ ਵਾਅਦਿਆਂ ਲਈ ਕਾਨੂੰਨੀ ਜਵਾਬਦੇਹੀ ਹੋਣੀ ਚਾਹੀਦੀ ਹੈ: ਅਮਰਿੰਦਰ ਸਿੰਘ ਰਾਜਾ ਵੜਿੰਗ

punjabusernewssite

ਪੰਜਾਬ ਦੇ ਬਾਗ਼ਬਾਨੀ ਖੇਤਰ ਲਈ ਨਵੀਨਤਮ ਤਕਨੀਕਾਂ ਪ੍ਰਦਾਨ ਕਰੇਗਾ ਇਜ਼ਰਾਈਲ

punjabusernewssite

ਕਾਰਬਨ-ਮੁਕਤ ਟੀਚੇ ਦੀ ਪ੍ਰਾਪਤੀ ਲਈ ਪੰਜਾਬ ਸਟੇਟ ਐਨਰਜੀ ਐਕਸ਼ਨ ਪਲਾਨ ਦੀ ਸ਼ੁਰੂਆਤ

punjabusernewssite