Punjabi Khabarsaar
ਬਠਿੰਡਾ

ਤਿਉਹਾਰਾਂ ਦੇ ਮੱਦੇਨਜ਼ਰ ਪਟਾਖੇ ਆਦਿ ਚਲਾਉਣ ਦਾ ਸਮਾਂ ਨਿਰਧਾਰਿਤ:ਜ਼ਿਲ੍ਹਾ ਮੈਜਿਸਟਰੇਟ

ਬਠਿੰਡਾ, 12 ਅਕਤੂਬਰ : ਜ਼ਿਲ੍ਹਾ ਮੈਜਿਸਟਰੇਟ ਸ਼ੌਕਤ ਅਹਿਮਦ ਪਰੇ ਨੇ ਧਾਰਾ 163 ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ ਹਦੂਦ ਅੰਦਰ ਦੁਸਹਿਰਾ, ਦੀਵਾਲੀ ਦਾ ਤਿਉਹਾਰ, ਗੁਰਪੁਰਬ, ਕ੍ਰਿਸਮਿਸ, ਨਵਾਂ ਸਾਲ ਮਨਾਉਣ ’ਤੇ ਪਟਾਖੇ-ਆਤਿਸ਼ਬਾਜ਼ੀ ਆਦਿ ਚਲਾਉਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ।ਜਾਰੀ ਹੁਕਮ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਨੇ 12 ਅਕਤੂਬਰ 2024 ਨੂੰ ਮਨਾਏ ਜਾਣ ਵਾਲੇ ਦੁਸਹਿਰੇ ਦੇ ਤਿਓਹਾਰ ’ਤੇ ਸ਼ਾਮ 6 ਤੋਂ ਸ਼ਾਮ 7 ਵਜੇ ਤੱਕ, ਮਿਤੀ 31 ਅਕਤੂਬਰ 2024 ਨੂੰ ਦੀਵਾਲੀ ਵਾਲੀ ਰਾਤ ਨੂੰ ਸ਼ਾਮ 8 ਤੋਂ ਰਾਤ 10 ਵਜੇ ਤੱਕ, ਮਿਤੀ 15 ਅਕਤੂਬਰ 2024 ਨੂੰ ਗੁਰਪੁਰਬ ਦੇ ਮੌਕੇ ’ਤੇ ਸਵੇਰੇ 4 ਤੋਂ ਸਵੇਰੇ 5 ਵਜੇ (ਇੱਕ ਘੰਟਾ) ਰਾਤ 9 ਤੋਂ ਰਾਤ 10 ਵਜੇ ਤੱਕ (ਇੱਕ ਘੰਟਾ) ਤੇ ਕ੍ਰਿਸਮਿਸ/ਨਵਾਂ ਸਾਲ ਮੌਕੇ ਰਾਤ 11:55 ਪੀਐਮ ਵਜੇ ਤੋਂ 12:30 ਏਐਮ ਵਜੇ ਤੱਕ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ।

ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਡਾ. ਦੇਵਿੰਦਰ ਸੈਫ਼ੀ ਦੀ ਕਾਵਿ-ਪੁਸਤਕ ‘ਮੁਹੱਬਤ ਨੇ ਕਿਹਾ’ ਦੀ ਘੁੰਢ ਚੁਕਾਈ

ਇਸ ਤੋਂ ਇਲਾਵਾ ਸ਼੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ (ਤੇਲ ਸੋਧਕ ਕਾਰਖਾਨਾ) ਫੁੱਲੋਖਾਰੀ ਦੇ ਨਜਦੀਕ ਪੈਂਦੇ ਪਿੰਡਾਂ (ਫੁੱਲੋਖਾਰੀ, ਰਾਮਾਂ ਮੰਡੀ, ਰਾਮਾਂ ਪਿੰਡ, ਰਾਮਸਰਾ, ਗਿਆਨਾ, ਕਣਕਵਾਲ) ’ਚ ਅਤੇ ਪਿੰਡ ਫੂਸ ਮੰਡੀ ਵਿਖੇ ਵੱਖ-ਵੱਖ ਤੇਲ ਕੰਪਨੀਆਂ ਦੇ ਤੇਲ ਭੰਡਾਰ ਹੋਣ ਕਾਰਨ ਉਕਤ ਤਿਉਹਾਰ ਸਮੇਂ ਪਟਾਕੇ ਚਲਾਉਣ ਨਾਲ ਤੇਲ ਸੋਧਕ ਕਾਰਖਾਨੇ/ਤੇਲ ਭੰਡਾਰ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਇਨ੍ਹਾਂ ਪਿੰਡਾਂ ਤੇ ਆਲੇ-ਦੁਆਲੇ ਦੇ ਖੇਤਰ ’ਚ ਪਟਾਕੇ ਚਲਾਉਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਜਾਂਦੀ ਹੈ।ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਹੁਕਮਾਂ ਅਨੁਸਾਰ ਦੱਸਿਆ ਕਿ ਜੇਕਰ ਪਟਾਕੇ ਚਲਾਉਣ ਦੇ ਸਮੇਂ ਵਿੱਚ ਮਾਨਯੋਗ ਸੁਪਰੀਮ ਕੋਰਟ/ਪੰਜਾਬ ਤੇ ਹਰਿਆਣਾ ਹਾਈਕੋਰਟ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਤਬਦੀਲੀ ਕੀਤੀ ਜਾਂਦੀ ਹੈ ਤਾਂ ਉਸ ਤਬਦੀਲੀ ਅਨੁਸਾਰ ਹੀ ਪਟਾਕੇ ਚਲਾਏ ਜਾ ਸਕਣਗੇ, ਜਿਸ ਸਬੰਧੀ ਵੱਖਰੇ ਤੌਰ ’ਤੇ ਕੋਈ ਹੁਕਮ ਜਾਰੀ ਨਹੀਂ ਕੀਤਾ ਜਾਵੇਗਾ।

 

Related posts

ਬਠਿੰਡਾ ‘ਚ ਸਵੇਰੇ-ਸਵੇਰੇ ਮੁੜ ਬਾਦਲਾਂ ਦੀ ਆਰਬਿਟ ਤੇ ਪੀਆਰਟੀਸੀ ਮੁਲਾਜਮਾਂ ‘ਚ ਹੋਇਆ ਖੜਕਾ-ਦੜਕਾ

punjabusernewssite

ਮੋਦੀ ਸਰਕਾਰ ਡਰਾਈਵਰਾਂ ਵਿਰੁਧ ਲਿਆਂਦੇ ਕਾਲੇ ਕਾਨੂੰਨ ਤੁਰੰਤ ਵਾਪਸ ਲਵੇ: ਜਲਾਲ

punjabusernewssite

ਸੀਨੀਅਰ ਸਿਟੀਜਨ ਕੌਂਸਲ ਵੱਲੋਂ ਸ਼ਹੀਦ ਸੂਬੇਦਾਰ ਨੰਦ ਸਿੰਘ ਨੂੰ ਸ਼ਰਧਾਂਜਲੀ, ਜੀ-ਜਵਾਈ ਦਾ ਕੀਤਾ ਸਨਮਾਨ

punjabusernewssite