ਕੈਥਲ, 12 ਅਕਤੂਬਰ: ਅੱਜ ਦੁਸਹਿਰੇ ਵਾਲੇ ਦਿਨ ਹਰਿਆਣਾ ਦੇ ਜ਼ਿਲ੍ਹਾ ਕੈਥਲ ਵਿੱਚ ਵਾਪਰੇ ਇੱਕ ਦਰਦਨਾਕ ਘਟਨਾਕਰਮ ਵਿੱਚ ਇੱਕ ਬੇਕਾਬੂ ਹੋਈ ਕਾਰ ਦੇ ਨਹਿਰ ਵਿੱਚ ਡਿੱਗਣ ਕਾਰਨ ਇੱਕ ਹੀ ਪਰਿਵਾਰ ਦੇ ਅੱਠ ਜੀਆਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਘਟਨਾ ਦਾ ਪਤਾ ਲੱਗਦੇ ਹੀ ਆਮ ਲੋਕਾਂ ਤੋਂ ਇਲਾਵਾ ਮੌਕੇ ‘ਤੇ ਪੁੱਜੇ ਗੋਤਾ ਖੋਰਾ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਸ ਪਰਿਵਾਰ ਦੇ ਜੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਪਾਣੀ ਦੇ ਤੇਜ਼ ਵਹਾਉ ਕਾਰਨ ਇਨਾਂ ਦੀ ਮੌਤ ਹੋ ਗਈ। ਖਬਰ ਲਿਖੇ ਜਾਣ ਤੱਕ ਅੱਠਾਂ ਵਿੱਚੋਂ ਸੱਤ ਜੀਆਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਸਨ ਅਤੇ ਇੱਕ ਲਾਸ਼ ਨੂੰ ਲੱਭਣ ਦੇ ਲਈ ਜਦੋਜਹਿਦ ਜਾਰੀ ਸੀ।
ਇਹ ਵੀ ਪੜ੍ਹੋ: ਸੂਬੇ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਨੇਕੀ ਦੇ ਮਾਰਗ ‘ਤੇ ਚੱਲੋ; ਮੁੱਖ ਮੰਤਰੀ ਦੀ ਲੋਕਾਂ ਨੂੰ ਅਪੀਲ
ਪੁਲਿਸ ਪ੍ਰਸ਼ਾਸਨ ਨੇ ਇਹਨਾਂ ਲਾਸ਼ਾਂ ਨੂੰ ਸਿਵਿਲ ਹਸਪਤਾਲ ਦੇ ਮੁਰਦਾ ਘਰ ਵਿੱਚ ਪੋਸਟਮਾਰਟਮ ਲਈ ਰਖਵਾਇਆ ਹੈ। ਮੁਢਲੀ ਜਾਣਕਾਰੀ ਮੁਤਾਬਕ ਪਿੰਡ ਡੀਕ ਨਾਲ ਸਬੰਧਤ ਇਹ ਪਰਿਵਾਰ ਆਲਟੋ ਗੱਡੀ ਵਿੱਚ ਸਵਾਰ ਹੋ ਕੇ ਧਾਰਮਿਕ ਸਥਾਨ ‘ਤੇ ਸੁੱਖ ਦੇਣ ਲਈ ਗੂਨਾ ਜਾ ਰਿਹਾ ਸੀ। ਇਸ ਦੌਰਾਨ ਕੈਥਲ ਜਿਲੇ ਵਿੱਚ ਪੈਂਦੀ ਸਿਰਸਾ ਬ੍ਰਾਂਚ ਦੀ ਮੁੰਦਰੀ ਨਹਿਰ ਦਾ ਪੁਲ ਕਰਾਸ ਕਰਨ ਤੋਂ ਪਹਿਲਾਂ ਇੱਥੇ ਸਥਿਤ ਖਤਰਨਾਕ ਮੋੜ ਉੱਪਰ ਅਚਾਨਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਪਈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕਸਿਆ ਸ਼ਿਕੰਜਾ
ਪਤਾ ਲੱਗਿਆ ਹੈ ਕਿ ਕਾਰ ਦਾ ਡਰਾਈਵਰ ਕੁੱਦ ਕੇ ਨਹਿਰ ਵਿੱਚੋਂ ਨਿਕਲਣ ਵਿੱਚ ਸਫਲ ਰਿਹਾ। ਜਦੋਂ ਕਿ ਲੋਕਾਂ ਵੱਲੋਂ ਕਾਫੀ ਜੱਦੋ ਜਹਿਦ ਕਰਕੇ ਨਹਿਰ ਵਿੱਚੋਂ ਕੱਢੀ ਕਾਰ ਦੇ ਵਿੱਚ ਚਾਰ ਔਰਤਾਂ ਅਤੇ ਤਿੰਨ ਬੱਚਿਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ ਜਦੋਂ ਕਿ ਇੱਕ 14 ਸਾਲ ਦੀ ਲੜਕੀ ਹਾਲੇ ਤੱਕ ਲਾਪਤਾ ਦੱਸੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਕਿ ਪ੍ਰਵਾਰ ਵੱਲੋਂ ਇਹ ਆਲਟੋ ਗੱਡੀ ਕਰੀਬ ਇਕ ਮਹੀਨਾ ਪਹਿਲਾਂ ਹੀ ਨਵੀਂ ਲਈ ਗਈ ਸੀ। ਘਟਨਾ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
Share the post "ਦੁਖਦਾਈ ਖ਼ਬਰ: ਦੁਸਹਿਰੇ ਮੌਕੇ ਨਹਿਰ ‘ਚ ਕਾਰ ਡਿੱਗਣ ਕਾਰਨ ਇੱਕ ਹੀ ਪਰਿਵਾਰ ਦੇ ਅੱਠ ਜੀਆਂ ਦੀ ਹੋਈ ਮੌ+ਤ"