4 Views
ਚੰਡੀਗੜ੍ਹ, 12 ਅਕਤੂਬਰ: ਹਰਿਆਣਾ ਦੇ ਮੁੜ ਮੁੱਖ ਮੰਤਰੀ ਬਣਨ ਜਾ ਰਹੇ ਨਾਇਬ ਸਿੰਘ ਸੈਣੀ ਨੂੰ ਕਿਸੇ ਵਿਅਕਤੀ ਵੱਲੋਂ ਮਹਾਤਮਾ ਗਾਂਧੀ ਵਾਂਗ ਗੋਲੀ ਮਾਰਨ ਦੀ ਧਮਕੀ ਦੇਣ ਦੀ ਸੂਚਨਾ ਸਾਹਮਣੇ ਆਈ ਹੈ। ਹਰਿਆਣਾ ਪੁਲਿਸ ਨੇ ਇਸ ਮਾਮਲੇ ਵਿੱਚ ਫੁਰਤੀ ਦਿਖਾਉਂਦੇ ਹੋਏ ਧਮਕੀ ਦੇਣ ਵਾਲੇ ਸ਼ਖਸ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ: ਝੋਨੇ ਦੀ ਖਰੀਦ ’ਚ ਲਾਪ੍ਰਵਾਹੀ ਵਰਤਣ ਦੇ ਦੋਸ਼ਾਂ ਹੇਠ 2 ਇੰਸਪੈਕਟਰ ਮੁਅੱਤਲ
ਮੁੱਢਲੀ ਸੂਚਨਾ ਮੁਤਾਬਕ ਅਜਮੇਰ ਨਾਂ ਦੇ ਇਸ ਵਿਅਕਤੀ ਵੱਲੋਂ ਇੱਕ ਵਟਸਐਪ ਗਰੁੱਪ ਵਿੱਚ ਕਿਸੇ ਮਾਮਲੇ ‘ਚ ਟਿੱਪਣੀ ਕਰਦੇ ਹੋਏ ਇਹ ਧਮਕੀ ਦਿੱਤੀ ਸੀ, ਜਿਸ ਦਾ ਸਕਰੀਨ ਸ਼ਾਟ ਕਿਸੇ ਹੋਰ ਵਿਅਕਤੀ ਵੱਲੋਂ ਪੁਲਿਸ ਨੂੰ ਭੇਜ ਦਿੱਤਾ ਗਿਆ। ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਪਰਚਾ ਦਰਜ ਕਰਕੇ ਇਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ।