Punjabi Khabarsaar
ਲੁਧਿਆਣਾ

Singer Gulab Sidhu ਦੇ ਸੋਅ ’ਚ ਬਾਉਂਸਰਾਂ ਵੱਲੋਂ ਬਜੁਰਗ ਦੀ ਪੱਗ ਉੱਤਰਨ ‘ਤੇ ਹੰਗਾਮਾ,ਪ੍ਰੋਗਰਾਮ ਅੱਧਵਾਟੇ ਛੱਡਿਆ, ਦੇਖੋ ਵੀਡੀਓ

ਖੰਨਾ, 13 ਅਕਤੂਬਰ: ਪੰਜਾਬ ਦੇ ਚਰਚਿਤ ਗਾਇਕ ਗੁਲਾਬ ਸਿੱਧੂ ਦੇ ਬਾਉਂਸਰਾਂ ਵੱਲੋਂ ਇੱਕ ਬਜ਼ੁਰਗ ਦੀ ‘ਦਸਤਾਰ’ ਉਤਾਰਨ ਦਾ ਮਾਮਲਾ ਭਖਦਾ ਜਾ ਰਿਹਾ। ਬੀਤੀ ਰਾਤ ਖੰਨਾ ਦੇ ਲਲਹੇੜੀ ਰੋਡ’ਤੇ ਦੁਸਹਿਰੇ ਮੌਕੇ ਹੋਏ ਇਸ ਸਮਾਗਮ ਦੌਰਾਨ ਇਹ ਹੰਗਾਮਾ ਹੋਇਆ। ਬਜੁਰਗ ਦੀ ਦਸਤਾਰ ਉਤਰਾਨ ਤੇ ਉਸਨੂੰ ਧੱਕਾ ਮਾਰ ਕੇ ਸਟੇਜ਼ ਤੋਂ ਹੇਠਾਂ ਸੁੱਟਣ ਦਾ ਮਾਮਲਾ ਇੰਨ੍ਹਾਂ ਭਖ ਗਿਆ ਕਿ ਗੁੱਸੇ ਵਿਚ ਆਏ ਲੋਕਾਂ ਨੇ ਜਿੱਥੇ ਟਰੈਕਟਰ ਲੈ ਕੇ ਸਟੇਜ਼ ਵਿਚ ਮਾਰਨ ਦੀ ਕੋਸਿਸ ਕੀਤੀ, ਊਥੇ ਦਰਜ਼ਨਾਂ ਨੌਜਵਾਨ ਡਾਂਗਾ ਤੇ ਤਲਵਾਰਾਂ ਲੈ ਕੇ ਸਟੇਜ਼ ’ਤੇ ਚੜ੍ਹ ਗਏ ਪ੍ਰੰਤੂ ਇਸਤੋਂ ਪਹਿਲਾਂ ਹੀ ਗਾਇਕ ਗੁਲਾਬ ਸਿੱਧੂ ਸਮੇਂ ਦੀ ਨਜ਼ਾਕਤ ਦੇਖਦਿਆਂ ਪ੍ਰੋਗਰਾਮ ਅੱਧ ਵਾਟੇ ਛੱਡ ਪੱਤਰੇ ਵਾਚ ਗਿਆ।

ਇਹ ਵੀ ਪੜ੍ਹੋ:Baba Siddique: ਸਾਬਕਾ ਮੰਤਰੀ ਦਾ ਗੋ.ਲੀਆਂ ਮਾਰ ਕੇ ਕ+ਤਲ, ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਹੋਣ ਦੀ ਚਰਚਾ

ਇਸ ਮੌਕੇ ਸਮਾਗਮ ਦੌਰਾਨ ਮਹਿਮਾਨ ਦੇ ਤੌਰ ‘ਤੇ ਪੁੱਜੇ ਹੋਏ ਕਾਂਗਰਸੀ ਸੰਸਦ ਅਮਰ ਸਿੰਘ ਵੀ ਆਪਣੀ ਗੱਡੀ ’ਚ ਸਵਾਰ ਹੋ ਕੇ ਚਲੇ ਗਏ। ਮਾਮਲਾ ਵਧਦਾ ਦੇਖ ਮੌਕੇ ’ਤੇ ਵੱਡੀ ਗਿਣਤੀ ਵਿਚ ਪੁਲਿਸ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਚਨਾ ਮੁਤਾਬਕ ਜਿਸ ਕਿਸਾਨ ਦੇ ਖੇਤ ਵਿਚ ਇਹ ਸਮਾਗਮ ਹੋ ਰਿਹਾ ਸੀ ਉਹ ਬਜੁਰਗ ਸਟੇਜ਼ ’ਤੇ ਚੜ੍ਹ ਜਾਂਦਾ ਹੈ ਪ੍ਰੰਤੂ ਗੁਲਾਬ ਸਿੱਧੂ ਦੇ ਨਾਲ ਮੌਜੂਦ ਬਾਉਂਸਰ ਉਸ ਬਜੁਰਗ ਅਤੇ ਉਸਦੇ ਨਾਲ ਇੱਕ ਨੌਜਵਾਨ ਨੂੰ ਧੱਕੇ ਮਾਰ ਕੇ ਕਈ ਫੁੱਟ ਉੱਚੀ ਸਟੇਜ਼ ਤੋਂ ਹੇਠਾਂ ਸੁੱਟ ਦਿੰਦੇ ਹਨ ਤੇ ਇਸ ਧੱਕਾਮੁੱਕੀ ਦੌਰਾਨ ਬਜੁਰਗ ਦੀ ਦਸਤਾਰ ਲੱਥ ਜਾਂਦੀ ਹੈ।

ਇਹ ਵੀ ਪੜ੍ਹੋ:CM ਨੂੰ ਮਹਾਤਮਾ ਗਾਂਧੀ ਦੇ ਵਾਂਗ ਮਿਲੀ ਮਾ+ਰਨ ਦੀ ਧਮਕੀ

ਹਾਲਾਂਕਿ ਗਾਇਕ ਗੁਲਾਬ ਸਿੱਧੂ ਨੇ ਇਸ ਘਟਨਾ ਨੂੰ ਮੰਦਭਾਗੀ ਦੱਸ ਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ ਕੀਤੀ ਪ੍ਰੰਤੂ ਬਜੁਰਗ ਦੀ ਪੱਗ ਲੱਥਣ ਅਤੇ ਧੱਕੇ ਮਾਰਨ ਦੇ ਰੋਸ਼ ਵਜੋਂ ਉਸਦਾ ਪ੍ਰਵਾਰ ਤੇ ਜਾਣ ਪਹਿਚਾਣ ਵਾਲਿਆਂ ਤੋਂ ਇਲਾਵਾ ਆਮ ਨੌਜਵਾਨ ਵੀ ਗੁੱਸੇ ਵਿਚ ਆ ਗਏ। ਇਸ ਦੌਰਾਨ ਕੁੱਝ ਨੌਜਵਾਨ ਚੱਲਦੇ ਪ੍ਰੋਗਰਾਮ ਵਿਚ ਹੀ ਟਰੈਕਟਰ ਲੈ ਕੇ ਸਟੇਜ਼ ਵੱਲ ਚੱਲ ਪਏ ਤੇ ਸਟੇਜ਼ ਨੂੰ ਤੋੜਣ ਦਾ ਯਤਨ ਕੀਤਾ। ਇਸੇ ਤਰ੍ਹਾਂ ਦਰਜ਼ਨਾਂ ਨੋਜਵਾਨ ਤੇ ਉਹ ਬਜੁਰਗ ਵੀ ਗੁੱਸੇ ਵਿਚ ਆ ਕੇ ਡਾਂਗਾ ਤੇ ਤਲਵਾਰਾਂ ਫ਼ੜ ਸਟੇਜ਼ ’ਤੇ ਚੜ੍ਹ ਗਏ ਪਰ ਮਾਮਲਾ ਵਧਦਾ ਦੇਖ ਗਾਇਕ ਪ੍ਰੋਗਰਾਮ ਅੱਧ ਵਾਟੇ ਛੱਡ ਮੌਕੇ ਤੋਂ ਚਲਾ ਗਿਆ। ਦੇਰ ਰਾਤ ਤੱਕ ਪੁਲਿਸ ਮਾਮਲੇ ਨੂੰ ਸ਼ਾਂਤ ਕਰਨ ਦਾ ਯਤਨ ਕਰਦੀ ਰਹੀ।

 

Related posts

ਕਾਂਗਰਸ ਨੇ ਹਰ ਗਰੀਬ ਪਰਿਵਾਰ ਨੂੰ ਹਰ ਸਾਲ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ

punjabusernewssite

ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਠੇਕੇਦਾਰ ਤੇ ਆੜ੍ਹਤੀਏ ਵਿਰੁੱਧ ਚਲਾਨ ਪੇਸ਼

punjabusernewssite

ਬਿੱਟੂ ਹਰ ਵਾਰ ਦੀ ਤਰ੍ਹਾਂ ਗੱਦਾਰ ਸਾਬਤ ਹੋਏ: ਵੜਿੰਗ

punjabusernewssite