ਜਲੰਧਰ, 13 ਅਕਤੂਬਰ: ਦੋ ਕੁ ਸਾਲ ਪਹਿਲਾਂ ਕੁੱਲੜ ਪੀਜ਼ੇ ਦੇ ਨਾਮ ਨਾਲ ਮਸ਼ਹੂਰ ਹੋਏ ਜਲੰਧਰ ਦੇ ਇੱਕ ਜੋੜੇ ਦਾ ‘ਵਿਵਾਦ’ ਹਾਲੇ ਖ਼ਹਿੜਾ ਛੱਡਦੇ ਨਜ਼ਰ ਨਹੀਂ ਆ ਰਹੇ। ਇਸ ਜੋੜੇ ਦੀ ਕੁੱਝ ਮਹੀਨੇ ਪਹਿਲਾਂ ਕਥਿਤ ਤੌਰ ‘ਤੇ ਅਸ਼ਲੀਲ ਵੀਡੀਓ ਵਾਈਰਲ ਹੋਣ ਦੀ ਵੀ ਚਰਚਾ ਹੋਈ ਸੀ, ਜਿਸਤੋਂ ਬਾਅਦ ਇੰਨ੍ਹਾਂ ਦੇ ਕੁੱਲੜ ਪੀਜ਼ੇ ਦੇ ਕੰਮ ’ਤੇ ਵੀ ਅਸਰ ਪਿਆ ਸੀ। ਪ੍ਰੰਤੂ ਹੁਣ ਮੁੜ ਇੰਨ੍ਹਾਂ ਵੱਲੋਂ ਸੋਸਲ ਮੀਡੀਆ ’ਤੇ ਗਤੀਸ਼ੀਲ ਹੋਣ ਤੋਂ ਬਾਅਦ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਇੰਨ੍ਹਾਂ ਨੂੰ ਘੇਰਿਆ ਜਾ ਰਿਹਾ। ਅਸਲ ਦੇ ਵਿਚ ‘ਰੀਲਾਂ’ ਬਣਾਉਣ ਦੇ ਸ਼ੌਕੀਨ ਇਸ ਜੋੜੇ ਦੇ ਨਾਲ ਨਵਾਂ ਵਿਵਾਦ ਹੁਣ ਉਸ ਸਮੇਂ ਜੁੜਿਆ ਹੈ ਜਦ ਕੁੱਝ ਦਿਨ ਪਹਿਲਾਂ ਇੱਕ ਨਿਹੰਗ ਸਿੰਘ ਜਥੇਬੰਦੀ ਦੇ ਸਿੰਘਾਂ ਵੱਲੋਂ ਇਸਦੇ ਕੁੱਲੜ ਪੀਜ਼ੇ ਅੱਗੇ ਜਾ ਮੋਰਚਾ ਲਗਾਇਆ ਸੀ। ਨਿਹੰਗ ਮਾਨ ਸਿੰਘ ਦੀ ਅਗਵਾਈ ਹੇਠ ਇੰਨਾਂ ਸਿੰਘਾਂ ਵੱਲੋਂ ਸ਼ਹਿਜ ਅਰੋੜਾ ਨਾਂ ਦੇ ਇਸ ਨੌਜਵਾਨ ਨੂੰ ਜਾਂ ਤਾਂ ਦਸਤਾਰ ਬੰਨਣੀ ਛੱਡਣ ਜਾਂ ਫ਼ਿਰ ਆਪਣੀ ਪਤਨੀ ਨਾਲ ‘ਰੀਲਾਂ’ ਬਣਾਉਣ ਨੂੰ ਛੱਡਣ ਦਾ ਫ਼ਰਮਾਨ ਸੁਣਾਇਆ ਸੀ।
ਇਹ ਵੀ ਪੜ੍ਹੋ: Singer Gulab Sidhu ਦੇ ਸੋਅ ’ਚ ਬਾਉਂਸਰਾਂ ਵੱਲੋਂ ਬਜੁਰਗ ਦੀ ਪੱਗ ਉੱਤਰਨ ‘ਤੇ ਹੰਗਾਮਾ,ਪ੍ਰੋਗਰਾਮ ਅੱਧਵਾਟੇ ਛੱਡਿਆ, ਦੇਖੋ ਵੀਡੀਓ
ਜਿਸਤੋਂ ਬਾਅਦ ਹੁਣ ਇਸ ਜੋੜੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਵੀਡੀਓ ਪਾਈ ਗਈ ਹੈ, ਜਿਸ ਵਿਚ ਉਨ੍ਹਾਂ ਦਾਅਵਾ ਕੀਤਾ ਹੈ ਕਿ ‘‘ ਦੋ-ਤਿੰਨ ਦਿਨਾਂ ਤੋਂ ਇੱਕ ਸਵਾਲ ਉੱਠਿਆ ਕਿ ਮੈਂ ਦਸਤਾਰ ਸਜਾ ਸਕਦਾ ਹਾਂ ਜਾਂ ਨਹੀਂ, ਇਸ ਚੀਜ਼ ਦਾ ਜਵਾਬ ਲੈਣ ਦੇ ਲਈ ਮੈਂ ਆਪਣੇ ਪੂਰੇ ਪਰਿਵਾਰ ਸਮੇਤ ਸ਼੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋਣ ਜਾ ਰਿਹਾ, ਜਿੱਥੇ ਜਾ ਕੇ ਇੱਕ ਅਰਜੀ ਦਵਾਂਗਾ ਕਿ ਜੇਕਰ ਮੈਂ ਗਲਤ ਹਾਂ ਤਾਂ ਮੈਨੂੰ ਸਜ਼ਾ ਦਿੱਤੀ ਜਾਵੇ ਪਰ ਜੇਕਰ ਮੇਰੇ ਤੇ ਮੇਰੇ ਪਰਿਵਾਰ ਨਾਲ ਗਲਤ ਹੋ ਰਿਹਾ ਤਾਂ ਉਸਦੀ ਸੁਣਵਾਈ ਕੀਤੀ ਜਾਵੇ। ਸ਼ਹਿਜ ਅਰੋੜਾ ਨੇ ਅੱਗੇ ਕਿਹਾ ਹੈ ਕਿ ‘‘ਉਸਨੂੰ ਪੂਰਾ ਯਕੀਨ ਹੈ ਕਿੰ ਇਨਸਾਫ ਦਵਾਇਆ ਜਾਏਗਾ ਕਿਉਂਕਿ ਉਹ ਸਾਡੇ ਸਿੱਖਾਂ ਦੀ ਸਰਵਉੱਚ ਸੰਸਥਾ ਹੈ। ਇਸਦੇ ਨਾਲ ਹੀ ਉਸਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਸਦੀ ਅਤੇ ਉਸਦੇ ਪਰਿਵਾਰ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ ਅਤੇ ਵਾਰ-ਵਾਰ ਸਾਡੇ ਰੈਸਟੋਰੈਂਟ ਉਪਰ ਇਦਾਂ ਦਾ ਮਾਹੌਲ ਨਾ ਬਣੇ ਕਿ ਉਸਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਏ। ’’
ਇਹ ਵੀ ਪੜ੍ਹੋ: Baba Siddique: ਸਾਬਕਾ ਮੰਤਰੀ ਦਾ ਗੋ.ਲੀਆਂ ਮਾਰ ਕੇ ਕ+ਤਲ, ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਹੋਣ ਦੀ ਚਰਚਾ
ਉਧਰ ਦੂਜੇ ਪਾਸੇ ਸ਼ਹਿਜ ਅਰੋੜਾ ਦੇ ਦਰਵਾਜ਼ੇ ਅੱਗੇ ਪੁੱਜਣ ਵਾਲੇ ਨਿਹੰਗ ਸਿੰਘ ਨੇ ਮੁੜ ਵੀਡੀਓ ਜਾਰੀ ਕੀਤੀ ਹੈ, ਜਿਸ ਵਿਚ ਉਸਨੇ ਮੁੜ ਸਾਢੇ 11 ਵਜੇਂ ਇਸ ਜੋੜੇ ਦੇ ਕੁੱਲੜ ਪੀਜ਼ੇ ਅੱਗੇ ਆਉਣ ਦਾ ਐਲਾਨ ਕੀਤਾ ਹੈ। ਇਸ ਵੀਡੀਓ ਵਿਚ ਨਿਹੰਗ ਸਿੰਘ ਨੇ ਇਸਤੋਂ ਬਾਅਦ ਫ਼ਿਲਮੀ ਅਦਾਕਾਰਾ ਤੇ ਗਾਇਕ ਨੇਹਾ ਕੱਕੜ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਉਹ ਵੀ ਸ਼ੋਸਲ ਮੀਡੀਆ ’ਤੇ ਆਪਣੇ ਪਤੀ ਨਾਲ ਅਜਿਹੀਆਂ ਵੀਡੀਓ ਪਾ ਰਹੀ ਹੈ, ਜਿਸਦੇ ਨਾਲ ਨੌਜਵਾਨਾਂ ‘ਤੇ ਗਲ ਪ੍ਰਭਾਵ ਪੈ ਰਿਹਾ। ਨਿਹੰਗ ਸਿੰਘ ਨੇ ਚੇੇਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਹੈ ਕਿ ਜੇਕਰ ਕੋਈ ਦਸਤਾਰਧਾਰੀ ਵਿਅਕਤੀ ਸੋਸਲ ਮੀਡੀਆ ’ਤੇ ਗਲਤ ਵੀਡੀਓ ਪਾਏਗਾ ਤਾਂ ਉਹ ਜਰੂਰ ਉਸਦਾ ਵਿਰੋਧ ਕਰੇਗਾ। ਮਾਨ ਸਿੰਘ ਨੇ ਉਸਦੇ ਨਾਲ ਕੁੱਲੜ ਪੀਜੇ ’ਤੇ ਪੁੱਜਣ ਵਾਲੇ ਸਿੰਘਾਂ ਨੂੰ ਵੀ ਕੋਈ ਹੁੱਲੜਬਾਜ਼ੀ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਹਰਕਤ ਨਾ ਕਰਨ ਦੀ ਅਪੀਲ ਕੀਤੀ ਹੈ ਤੇ ਕਿਹਾ ਹੈ ਕਿ ਉਹ ਸ਼ਾਂਤੀ ਨਾਲ ਹੀ ਮਸਲੇ ਨੂੰ ਨਿਬੇੜਣਗੇ।
Share the post "kulhad pizza ਵਾਲਾ ‘ਜੋੜਾ’ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਵੇਗਾ ਪੇਸ਼!, ਦੇਖੋ ਵੀਡੀਓ"