ਸੁਖਬੀਰ ਬਾਦਲ ਮਾਮਲੇ ’ਚ ਲਗਾਤਾਰ ਜਥੇਦਾਰ ਉਪਰ BJP ਅਤੇ RSS ਦੇ ਦਬਾਅ ਹੋਣ ਦੇ ਲਗਾ ਰਹੇ ਸਨ ਦੋਸ਼
ਸ਼੍ਰੀ ਅੰਮ੍ਰਿਤਸਰ, 13 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ ਤੋਂ ਬਾਅਦ ਵੱਡੀ ਕਾਰਵਾਈ ਲਈ ਜਥੇਦਾਰਾਂ ਉਪਰ ਭਾਜਪਾ ਅਤੇ ਆਰਐਸਐਸ ਦਾ ਦਬਾਅ ਪਾਉਣ ਦਾ ਦਾਅਵਾ ਕਰਨ ਵਾਲੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਵਲਟੋਹਾ ਨੂੰ ਲਿਖੇ ਪੱਤਰ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ 15 ਅਕਤੂਬਰ ਨੂੰ ਸਵੇਰੇ 9 ਵਜੇਂ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣ ਦੌਰਾਨ ਉਹ ਸਬੂਤ ਵੀ ਨਾਲ ਲਿਆਉਣ ਲਈ ਕਿਹਾ ਗਿਆ ਹੈ, ਜਿਸਦੇ ਆਧਾਰ ’ਤੇ ਉਨ੍ਹਾਂ ਇਹ ਦਾਅਵਾ ਕੀਤਾ ਸੀ।
ਇਹ ਵੀ ਪੜ੍ਹੋ:kulhad pizza ਵਾਲਾ ‘ਜੋੜਾ’ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੋਵੇਗਾ ਪੇਸ਼!, ਦੇਖੋ ਵੀਡੀਓ
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਹੁਕਮ ਤੋਂ ਬਾਅਦ ਹੁਣ ਬਾਦਲ ਧੜੇ ਲਈ ਸਥਿਤੀ ਕਾਫ਼ੀ ਕਸੂਤੀ ਹੋ ਗਈ ਹੈ, ਕਿਉਂਕਿ ਹੁਣ ਤੱਕ ਵਿਰੋਧੀਆਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ‘ਤੇ ਪਲਟਵਾਰ ਕਰਨ ਵਾਲੇ ਇਸ ਧੜੇ ਵੱਲੋਂ ਖ਼ੁਦ ਹੀ ਜਥੇਦਾਰਾਂ ਨੂੰ ਆਪਣੇ ਵਿਰੁਧ ਕਰ ਲਿਆ ਲੱਗਦਾ ਹੈ। ਗੌਰਤਲਬ ਹੈ ਕਿ ਵਿਰਸਾ ਸਿੰਘ ਵਲਟੋਹਾ ਨੇ ਆਪਣੇ ਸੋਸਲ ਮੀਡੀਆ ’ਤੇ ਪੋਸਟ ਪਾਉਣ ਤੋਂ ਇਲਾਵਾ ਵੱਖ ਵੱਖ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਸੀ ਕਿ ‘‘ ਭਾਜਪਾ ਤੇ ਆਰਐਸਐਸ ਪੰਥ ਨੂੰ ਲੀਡਰ ਵਿਹੂਣਾ ਕਰਨਾ ਚਾਹੁੰਦੀ ਹੈ ਜਿਸਦੇ ਚੱਲਦੇ ਸੁਖਬੀਰ ਸਿੰਘ ਬਾਦਲ ਉਪਰ ਵੱਡੀ ਕਾਰਵਾਈ ਲਈ ਜਥੇਦਾਰ ਸਾਹਿਬ ਉਪਰ ਦਬਾਅ ਬਣਾਇਆ ਜਾ ਰਿਹਾ। ’’
ਇਹ ਵੀ ਪੜ੍ਹੋ:ਪੰਜਾਬ ਦੇ ਨਵੇਂ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ ਵਿਖੇ ਹੋਏ ਨਤਮਸਤਕ
ਗੱਲ ਇੱਥੇ ਹੀ ਨਹੀਂ ਰੁਕੀ, ਬਲਕਿ ਵਲਟੋਹਾ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਹ 11 ਅਕਤੂਬਰ ਨੂੰ ਜਥੇਦਾਰ ਸਾਹਿਬ ਨੂੰ ਨਿੱਜੀ ਤੌਰ ’ਤੇ ਮਿਲੇ ਸਨ, ਜਿੱਥੇ ਉਨ੍ਹਾਂ ਅਜਿਹਾ ਇਸ਼ਾਰਾ ਕੀਤਾ ਸੀ। ਹਾਲਾਂਕਿ ਇਹ ਵੀ ਪਤਾ ਚੱਲਿਆ ਹੈ ਕਿ ਵਿਰਸਾ ਸਿੰਘ ਵਲਟੋਹਾ ਨੇ ਜਥੇਦਾਰ ਸਾਹਿਬ ਵੱਲੋਂ ਜਾਰੀ ਆਦੇਸ਼ ਨੂੰ ਇੱਕ ਨਿਮਾਣੇ ਸਿੱਖ ਵਜੋਂ ਮੰਨਦੇ ਹੋਏ 15 ਅਕਤੂੁਬਰ ਨੂੂੰ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਹ ਆਪਣਾ ਪੱਖ ਰੱਖਣ ਤੇ ਪੰਥ ਵਿਚ ਪਾਏ ਜਾ ਰਹੇ ਸੰਕਿਆਂ ਬਾਰੇ ਗੱਲਬਾਤ ਕਰਨਗੇ।
Share the post "Big News: ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਸ਼੍ਰੀ ਅਕਾਲ ਤਖ਼ਤ ਸਾਹਿਬ ਉਪਰ ਤਲਬ, ਜਾਣੋ ਵਜਾਹ"