Punjabi Khabarsaar
ਪੰਜਾਬ

ਕਾਂਗਰਸ ਨੇ ਪੰਚਾਇਤ ਚੋਣਾਂ ਟਾਲਣ ਦੀ ਕੀਤੀ ਮੰਗ, ਵਫ਼ਦ ਕਮਿਸ਼ਨ ਨੂੰ ਮਿਲਿਆ

ਚੰਡੀਗੜ੍ਹ, 14 ਅਕਤੂਬਰ: ਭਲਕੇ ਪੰਜਾਬ ਵਿਚ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਤੋਂ ਪਹਿਲਾਂ ਹੁਣ ਕਾਂਗਰਸ ਪਾਰਟੀ ਨੇ ਇਹ ਚੋਣਾਂ ਟਾਲਣ ਦੀ ਮੰਗ ਕੀਤੀ ਹੈ। ਪੰਜਾਬ ਕਾਂਗਰਸ ਦਾ ਇੱਕ ਵਫ਼ਦ ਅੱਜ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਪੰਜਾਬ ਰਾਜ ਚੋਣ ਕਮਿਸ਼ਨਰ ਨੂੰ ਮਿਲਿਆ, ਜਿਥੇ ਉਨ੍ਹਾਂ ਸ਼ੰਕਾ ਜਾਹਰ ਕਰਦਿਆਂ ਕਿਹਾ ਹੈ ਕਿ ਇੰਨ੍ਹਾਂ ਚੋਣਾਂ ’ਚ ਜਿੱਤ ਪ੍ਰਾਪਤ ਕਰਨ ਲਈ ਫ਼ਰਜੀਵਾੜਾ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ:ਭਾਜਪਾ ਦੇ ਸੀਨੀਅਰ ਆਗੂ ਦੇ ਸੁਰੱਖਿਆ ਮੁਲਾਜਮ ਦੀ ਗੋ+ਲੀ ਲੱਗਣ ਕਾਰਨ ਮੌ+ਤ

ਜਦੋਂਕਿ ਆਮ ਆਦਮੀ ਪਾਰਟੀ ਨੇ ਕਾਂਗਰਸ ਦੀ ਇਸ ਮੰਗ ’ਤੇ ਦਾਅਵਾ ਕੀਤਾ ਹੈ ਕਿ ਸੰਭਾਵੀਂ ਹਾਰ ਨੂੰ ਦੇਖਦਿਆਂ ਕਾਂਗਰਸ ਬੁਖ਼ਲਾਹਟ ਵਿਚ ਆ ਗਈ ਹੈ। ਗੌਰਤਲਬ ਹੈ ਕਿ ਪੰਚਾਇਤ ਚੋਣਾਂ ਲਈ ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ 700 ਦੇ ਕਰੀਬ ਪਿਟੀਸ਼ਨਾਂ ’ਤੇ ਸੁਣਵਾਈ ਹੋ ਰਹੀ ਹੈ। ਇਸਤੋਂ ਇਲਾਵਾ 270 ਦੇ ਕਰੀਬ ਪੰਚਾਇਤਾਂ ਵਿਚ ਚੋਣਾਂ ਰੱਦ ਕੀਤੀਆਂ ਗਈਆਂ ਹਨ। ਉਧਰ ਚੋਣ ਕਮਿਸ਼ਨਰ ਨੂੰ ਮਿਲੇ ਵਫ਼ਦ ਨੇ ਇੰਨ੍ਹਾਂ ਚੋਣਾਂ ਵਿਚ ਫ਼ਰਜੀਵਾੜਾ ਹੋਣ ਦਾ ਡਰ ਜਾਹਿਰ ਕੀਤਾ।

ਇਹ ਵੀ ਪੜ੍ਹੋ:Baba Siddique murder case: ਪੰਜਾਬ ਨਾਲ ਜੁੜਿਆ ਕੁਨੈਕਸ਼ਨ

ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਹਾਈਕੋਰਟ ਵੱਲੋਂ ਪਿਛਲੇ ਦਿਨੀਂ ਕਈ ਪਿੰਡਾਂ ਵਿਚ ਚੋਣਾਂ ਰੱਦ ਕਰਨ ਤੋਂ ਬਾਅਦ ਸਪੱਸ਼ਟ ਹੋ ਗਿਆ ਹੈ ਕਿ ਵਿਰੋਧੀਆਂ ਦੇ ਜਾਣਬੁੱਝ ਕੇ ਕਾਗਜ਼ ਰੱਦ ਕੀਤੇ ਗਏ ਅਤੇ ਕਈ ਥਾਂ ਕਾਂਗਜ਼ ਪਾੜ੍ਹ ਕੇ ਸੁੱਟ ਦਿੱਤੇ ਗਏ। ਜਿਸਦੇ ਚੱਲਦੇ ਨਿਰਪੱਖ ਚੋਣਾਂ ਸੰਭਵ ਨਹੀਂ ਹੈ, ਜਿਸਦੇ ਚੱਲਦੇ ਇੰਨ੍ਹਾਂ ਚੋਣਾਂ ਦੀ ਪ੍ਰਕ੍ਰਿਆ ਨੂੰ ਘੱਟ ਤਂੋ ਘੱਟ ਤਿੰਨ ਹਫ਼ਤਿਆਂ ਲਈ ਮੁਅੱਤਲ ਕੀਤੀ ਜਾਵੇ ਤਾਂ ਕਿ ਇਹ ਚੋਣਾਂ ਵਧੀਆਂ ਤਰੀਕੇ ਨਾਲ ਹੋ ਸਕਣ।

 

Related posts

ਬ੍ਰੈਸਟ ਕੈਂਸਰ ਦੀ ਜਲਦੀ ਪਛਾਣ ਲਈ ਪੰਜਾਬ ਦੇ ਸਿਹਤ ਵਿਭਾਗ ਨੇ ਸਮਝੌਤੇ ‘ਤੇ ਕੀਤੇ ਹਸਤਾਖਰ

punjabusernewssite

ਪੰਜਾਬ ਸਰਕਾਰ ਨੇ ਭਵਾਨੀਗੜ੍ਹ-ਸੁਨਾਮ-ਬੁਢਲਾਡਾ-ਬੋਹਾ ਸੜਕ ਦਾ ਨਾਂ ਮਹਾਰਾਜਾ ਅਗਰਸੇਨ ਮਾਰਗ ਰੱਖਿਆ: ਵਿਜੈ ਇੰਦਰ ਸਿੰਗਲਾ

punjabusernewssite

ਕੇਜ਼ਰੀਵਾਲ ਦਾ ਐਲਾਨ: ਸਰਕਾਰ ’ਚ ਵਿਧਾਇਕਾਂ ਤੇ ਹਲਕਾ ਇੰਚਾਰਜ਼ਾਂ ਦੀਆਂ ਸਿਫ਼ਾਰਿਸਾਂ ’ਤੇ ਨਹੀਂ ਲੱਗਣਗੇ ਅਫ਼ਸਰ

punjabusernewssite