Punjabi Khabarsaar
ਜਲੰਧਰਬਰਨਾਲਾ

Panchayat Election Duty ਦੌਰਾਨ ਪੁਲਿਸ ਮੁਲਾਜ਼ਮ ਤੇ ਅਧਿਆਪਕ ਦੀ ਹੋਈ ਮੌਤ

ਜਲੰਧਰ/ਬਰਨਾਲਾ, 15 ਅਕਤੂਬਰ: ਸੂਬੇ ਵਿੱਚ ਚੱਲ ਰਹੀਆਂ ਪੰਚਾਇਤਾਂ ਲਈ ਪੈ ਰਹੀਆਂ ਵੋਟਾਂ ਦੌਰਾਨ ਚੋਣ ਡਿਊਟੀ ਨਿਭਾ ਰਹੇ ਦੋ ਸਰਕਾਰੀ ਮੁਲਾਜ਼ਮਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਸੂਚਨਾ ਮੁਤਾਬਕ ਬਰਨਾਲਾ ਜ਼ਿਲ੍ਹੇ ਦੇ ਪਿੰਡ ਢਿੱਲਵਾਂ ਵਿਖੇ ਇੱਕ ਪੁਲਿਸ ਮੁਲਾਜ਼ਮ ਲੱਖਾ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ। ਮਿਰਤਕ ਕਾਂਸਟੇਬਲ ਪਿੰਡ ਛੀਨਾ ਜ਼ਿਲ੍ਹਾ ਤਰਨ ਤਾਰਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ, ਜੋ ਕਿ ਇੱਥੇ ਡਿਊਟੀ ਨਿਭਾਉਣ ਆਇਆ ਹੋਇਆ ਸੀ।

ਇਹ ਵੀ ਪੜ੍ਹੋ: Punjab Police ਦੇ 32 DSP ਨੂੰ ਮਿਲਿਆ ਦੀਵਾਲੀ ਤੋਂ ਪਹਿਲਾਂ ਵੱਡਾ ਤੋਹਫ਼ਾ, ਤਰੱਕੀ ਦੇ ਕੇ SP ਬਣਾਏ

ਇਸੇ ਤਰ੍ਹਾਂ ਜਲੰਧਰ ਜਿਲ੍ਹੇ ਦੇ ਵਿੱਚ ਵੀ ਇੱਕ ਪ੍ਰਜਾਈਡਿੰਗ ਅਫਸਰ ਦੀ ਡਿਊਟੀ ਦੌਰਾਨ ਮੌਤ ਹੋਣ ਦੀ ਸੂਚਨਾ ਹੈ। ਮ੍ਰਿਤਕ ਦੀ ਪਹਿਚਾਣ ਅਮਰਿੰਦਰ ਸਿੰਘ ਜਿਲਾ ਫਾਜ਼ਿਲਕਾ ਦੇ ਤੌਰ ਤੇ ਹੋਈ ਹੈ ਜੋ ਕਿ ਜਲੰਧਰ ਦੇ ਪਿੰਡ ਅਰਜਨਵਾਲ ਚ ਚੋਣ ਡਿਊਟੀ ‘ਤੇ ਤੈਨਾਤ ਸੀ। ਅਮਰਿੰਦਰ ਸਿੰਘ ਦੀ ਆਦਮਪੁਰ ਅਧੀਨ ਆਉਂਦੇ ਪਿੰਡ ਧੰਦਿਆਲ ਦੇ ਸਰਕਾਰੀ ਸਕੂਲ ਚ ਬਤੌਰ ਅਧਿਆਪਕ ਪੋਸਟਿੰਗ ਸੀ।

 

Related posts

ਟਿਕਟ ਨਾਂ ਮਿਲਣ ਤੋਂ ਦੁਖੀ ਗੁਰਦੀਪ ਬਾਠ ਨੇ ਛੱਡੀ ਚੇਅਰਮੈਨੀ

punjabusernewssite

ਜਲੰਧਰ ਉਪ ਚੋਣ:ਭਾਜਪਾ ਉਮੀਦਵਾਰ ਸ਼ੀਤਲ ਅੰਗਰਾਲ ਨੇ ਰੋਡ ਸੋਅ ਕੱਢ ਕੇ ਭਰੇ ਨਾਮਜਦਗੀ ਕਾਗਜ਼

punjabusernewssite

ਦੁਸਹਿਰੇ ਅਤੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪੰਜਾਬ ’ਚ ਰੈੱਡ ਅਲਰਟ ਜਾਰੀ

punjabusernewssite