22 Views
ਜੀਰਾ, 15 ਅਕਤੂਬਰ: ਪੰਜਾਬ ਭਰ ਵਿਚ ਅੱਜ ਪੰਚਾਇਤ ਚੋਣਾਂ ਲਈ ਪੈ ਰਹੀਆਂ ਵੋਟਾਂ ਦੌਰਾਨ ਜਿੱਥੇ ਕਈ ਥਾਂ ਲੜਾਈਆਂ ਤੇ ਗੋਲੀਆਂ ਚੱਲਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਉਥੇ ਹਲਕਾ ਜੀਰਾ ਦੇ ਪਿੰਡ ਲੋਹਕੇ ਖ਼ੁਰਦ ’ਚ ਇੱਕ ਵਿਲੱਖਣ ਮਾਮਲਾ ਸਾਹਮਣੇ ਆਇਆ, ਜਿੱਥੇ ਕੁੱਝ ਸ਼ਰਾਰਤੀ ਅਨਸਰਾਂ ਨੇ ਮਤਦਾਨ ਵਾਲੇ ਪੀਪੇ ’ਚ ਸਿਆਹੀ ਸੁੱਟ ਦਿੱਤੀ ਗਈ, ਜਿਸ ਕਾਰਨ ਸਾਰੇ ਬੇਲਟ ਪੇਪਰ ਖ਼ਰਾਬ ਹੋ ਗਏ। ਇਹ ਘਟਨਾ ਬੂਥ ਨੰਬਰ 105 ਦੇ ਵਿਚ ਵਾਪਰਿਆਂ ਹੈ, ਜਿਥੇ ਨੀਲੇ ਰੰਗ ਦੀ ਸਿਆਹੀ ਸੁੱਟੀ ਗਈ ਹੈ। ਉਧਰ ਇਸ ਘਟਨਾ ਦਾ ਪਤਾ ਲੱਗਦੇ ਹੀ ਮਾਹੌਲ ਤਨਾਅਪੂਰਵਕ ਹੋ ਗਿਆ ਤੇ ਪੁਲਿਸ ਵੱਲੋਂ ਸ਼ਾਂਤੀ ਬਣਾਏ ਰੱਖਣ ਲਈ ਲੋਕਾਂ ਨੂੰ ਅਪੀਲ ਕੀਤੀ। ਪਿੰਡ ਵਾਸੀਆਂ ਵੱਲੋਂ ਚੋਣਾਂ ਮੁੜ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਫ਼ਿਲਹਾਲ ਚੋਣ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Share the post "ਪੰਜਾਬ ਦੇ ਇਸ ਪਿੰਡ ’ਚ ਮਤਦਾਨ ਪੇਟੀਆਂ ’ਚ ਸਿਆਹੀ ਸੁੱਟੀ, ਵੱਡਾ ਹੰਗਾਮਾ ਜਾਰੀ"