Punjabi Khabarsaar
ਪਟਿਆਲਾ

ਡਾ. ਬਲਬੀਰ ਸਿੰਘ ਵੱਲੋਂ ਲੋਕਾਂ ਨੂੰ ਭਗਵਾਨ ਵਾਲਮੀਕਿ ਜੀ ਤੋਂ ਸਿੱਖਿਆ ਲੈ ਕੇ ਦੂਸਰਿਆਂ ਦੀ ਮਦਦ ਕਰਨ ਤੇ ਮਾਨਵਤਾ ਦੀ ਭਲਾਈ ਵਾਸਤੇ ਅੱਗੇ ਆਉਣ ਦਾ ਸੱਦਾ

 

ਸਿਹਤ ਮੰਤਰੀ ਤੇ ਵਿਧਾਇਕ ਕੋਹਲੀ ਵੱਲੋਂ ਗਾਂਧੀ ਨਗਰ ਲਾਹੌਰੀ ਗੇਟ ਵਿਖੇ ਪ੍ਰਗਟ ਦਿਵਸ ਸਮਾਗਮ ‘ਚ ਸ਼ਿਰਕਤ
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਵਿਸ਼ਾਲ ਸ਼ੋਭਾ ਯਾਤਰਾ ਨੂੰ ਝੰਡੀ ਦੇ ਕੇ ਕੀਤਾ ਰਵਾਨਾ
ਪਟਿਆਲਾ, 16 ਅਕਤੂਬਰ:ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਸੱਦਾ ਦਿੱਤਾ ਹੈ ਕਿ ਸਾਨੂੰ ਭਗਵਾਨ ਵਾਲਮੀਕਿ ਜੀ ਦੇ ਜੀਵਨ ਤੋਂ ਸਿੱਖਿਆ ਲੈ ਕੇ ਜਾਤ-ਬਿਰਾਦਰੀ ਤੋਂ ਉਪਰ ਉਠਕੇ ਸਮਾਜ ਅੰਦਰ ਆਪਸੀ ਭਾਈਚਾਰੇ ਤੇ ਸਦਭਾਵਨਾ ਨਾਲ ਰਹਿਣ ਸਮੇਤ ਇੱਕ ਦੂਜੇ ਦੀ ਮਦਦ ਲਈ ਅੱਗੇ ਆਉਣ ਦਾ ਸੰਕਲਪ ਲੈਣਾ ਚਾਹੀਦਾ ਹੈ।ਸਿਹਤ ਮੰਤਰੀ ਡਾ. ਬਲਬੀਰ ਸਿੰਘ ਅੱਜ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਪਟਿਆਲਾ ਦੇ ਲਾਹੌਰੀ ਗੇਟ, ਗਾਂਧੀ ਨਗਰ ਵਿਖੇ ਵਾਲਮੀਕਿ ਧਰਮ ਸਭਾ ਵੱਲੋਂ ਕਰਵਾਏ ਗਏ ਵਿਸ਼ਾਲ ਸਤਿਸੰਗ ਤੇ ਸ਼ੋਭਾ ਯਾਤਰਾ ਦੀ ਸਮਾਪਤੀ ਦੇ ਸਮਾਗਮ ਵਿੱਚ ਸ਼ਿਰਕਤ ਕਰਨ ਪੁੱਜੇ ਹੋਏ ਸਨ। ਸਿਹਤ ਮੰਤਰੀ ਨੇ ਇਸ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਸਮੁੱਚੀ ਪੰਜਾਬ ਸਰਕਾਰ ਦੀ ਤਰਫ਼ੋਂ ਆਪਣੀ ਹਾਜ਼ਰੀ ਲਵਾਈ ਅਤੇ ਭਗਵਾਨ ਵਾਲਮੀਕਿ ਜੀ ਦੇ ਚਰਨਾਂ ‘ਚ ਪੂਜਾ ਅਰਚਨਾ ਕਰਕੇ ਸੂਬੇ ਦੀ ਤਰੱਕੀ, ਆਪਸੀ ਭਾਈਚਾਰੇ ਤੇ ਅਮਨ-ਸ਼ਾਂਤੀ ਦੀ ਅਰਦਾਸ ਕੀਤੀ।

ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਦਾ ਮੁੱਦਾ: ਪੰਥਕ ਜਥੇਬੰਦੀਆਂ ਨੇ ਸੱਦਿਆ ਇਕੱਠ

ਉਨ੍ਹਾਂ ਦੇ ਨਾਲ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੀ ਮੌਜੂਦ ਸਨ।ਸਮਾਗਮ ਸਮੇਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਭਗਵਾਨ ਵਾਲਮੀਕਿ ਨੇ ਲਾਚਾਰ, ਦੱਬੇ ਕੁਚਲੇ ਤੇ ਲੋੜਵੰਦ ਲੋਕਾਂ ਦੀ ਮਦਦ ਕੀਤੀ, ਉਸੇ ਤਰ੍ਹਾਂ ਸਾਨੂੰ ਵੀ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਕੇ ਸਮਾਜ ਦਾ ਭਲਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਹਾਂਰਿਸ਼ੀ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ਸਾਨੂੰ ਆਪਸੀ ਭਾਈਚਾਰਾ ਤੇ ਸਦਭਾਵਨਾ ਕਾਇਮ ਰੱਖਣਾ ਸਿਖਾਉਂਦੀਆਂ ਹਨ।ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਪਵਿੱਤਰ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਗਵਾਨ ਵਾਲਮੀਕਿ ਯਾਦਗਾਰੀ ਸਥਲ ਸ੍ਰੀ ਅੰਮ੍ਰਿਤਸਰ ਵਿਖੇ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਕੇ ਆਦਿ ਕਵੀ ਭਗਵਾਨ ਵਾਲਮੀਕਿ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨਗੇ।ਇਸੇ ਦੌਰਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਜਿਨ੍ਹਾਂ ਨੇ ਸ਼ਾਮ ਸਮੇਂ ਵਿਸ਼ਾਲ ਸ਼ੋਭਾ ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਸੀ, ਨੇ ਕਿਹਾ ਕਿ ਸ਼੍ਰਿਸਟੀਕਰਤਾ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਨੇ ਪ੍ਰਭੂ ਸ੍ਰੀ ਰਾਮ ਜੀ ਦੀ ਗਾਥਾ ਮਹਾਂਕਾਵਿ ਰਾਮਾਇਣ ਦੀ ਰਚਨਾ ਕੀਤੀ, ਜਿਸ ਲਈ ਉਨ੍ਹਾਂ ਨੂੰ ਆਦਿ ਕਵੀ ਕਿਹਾ ਜਾਂਦਾ ਹੈ।

ਭਾਈ ਗੁਰਜਿੰਦਰ ਸਿੰਘ ਸਿੱਧੂ ਬਣੇ ਭੁੱਚੋ ਖੁਰਦ ਦੇ ਸਰਪੰਚ

ਉਨ੍ਹਾਂ ਦੇ ਆਸ਼ਰਮ ‘ਚ ਸੀਤਾ ਮਾਤਾ ਜੀ ਰਹੇ ਤੇ ਭਗਵਾਨ ਵਾਲਮੀਕਿ ਜੀ ਨੇ ਉਨ੍ਹਾਂ ਦੇ ਪੁੱਤਰਾਂ ਲਵ ਤੇ ਕੁਸ਼ ਨੂੰ ਸਿੱਖਿਆ ਵੀ ਦਿੱਤੀ ਸੀ।ਇਸ ਦੌਰਾਨ ਭਗਵਾਨ ਵਾਲਮੀਕਿ ਧਰਮ ਸਭਾ ਦੇ ਪ੍ਰਧਾਨ ਰਾਜੇਸ਼ ਕੁਮਾਰ ਕਾਲਾ, ਚੇਅਰਮੈਨ ਜਤਿੰਦਰ ਕੁਮਾਰ ਪ੍ਰਿੰਸ, ਜਨਰਲ ਸਕੱਤਰ ਸੰਜੇ ਟਾਂਕ, ਖ਼ਜ਼ਾਨਚੀ ਮਨੋਜ ਕੁਮਾਰ ਮੱਟੂ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਸਨਮਾਨ ਕੀਤਾ।ਸਮਾਗਮ ਵਿੱਚ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ.ਐਸ.ਪੀ. ਡਾ. ਨਾਨਕ ਸਿੰਘ, ਕਮਿਸ਼ਨਰ ਨਗਰ ਨਿਗਮ ਡਾ. ਰਜਤ ਉਬਰਾਏ, ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਤੇ ਦੀਪਜੋਤ ਕੌਰ, ਸਿਵਲ ਸਰਜਨ ਡਾ. ਜਤਿੰਦਰ ਕਾਂਸਲ, ਵੇਦ ਕਪੂਰ, ਕੁੰਦਨ ਗੋਗੀਆ, ਨਰੇਸ਼ ਕੁਮਾਰ ਨਿੰਦੀ, ਰਾਜੇਸ਼ ਘਾਰੂ, ਮੋਹਨ ਲਾਲ ਬੂੰਦਾਂ, ਰਾਜੇਸ਼ ਬੱਗਣ, ਅਜੇ ਕੁਮਾਰ ਸੀਪਾ, ਨਰੇਸ਼ ਕੁਮਾਰ ਬੌਬੀ, ਕ੍ਰਿਸ਼ਨ ਹੰਸ, ਰਾਜਵੀ ਕੁਮਾਰ ਬੱਬੀ, ਸੰਜੇ ਕਾਂਗੜਾ, ਉਪਿੰਦਰ ਸਿੰਘ ਛਾਂਗਾ, ਲਵਲੀ ਅਛੂਤ, ਜੋਨੀ ਅਟਵਾਲ, ਵਿਨੋਦ ਕੁਮਾਰ, ਰਾਜਿੰਦਰ ਮੱਟੂ, ਜੀਵਨ ਦਾਸ ਗਿੱਲ, ਮੋਹਨ ਲਾਲ ਅਟਵਾਲ, ਰਾਜੀਵ ਕਾਂਗੜਾ, ਨਰਿੰਦਰ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਸਥਾਨਕ ਵਾਸੀ ਤੇ ਸ਼ਰਧਾਲੂ ਹਾਜ਼ਰ ਸਨ।

 

Related posts

ਪੈਸੇ ਦੇ ‘ਪੁੱਤ’ ਬਣੇ SHO ਤੇ ASI ਖ਼ਿਲਾਫ਼ ਵਿਜੀਲੈਂਸ ਵੱਲੋਂ ਕੇਸ ਦਰਜ

punjabusernewssite

ਭਾਖੜਾ ‘ਚ ਡੁੱਬੀਆਂ ਤਿੰਨ ਭੈਣਾਂ ਦੇ ਮੌ+ਤ ਮਾਮਲੇ ‘ਤੇ DSP ਵੱਲੋਂ ਅਹਿਮ ਖੁਲਾਸਾ

punjabusernewssite

ਤੇਜ ਹਨੇਰੀ ਤੇ ਝੱਖੜ ਪਾਵਰਕਾਮ ਨੂੰ ਕਰੋੜਾਂ ਦਾ ਨੁਕਸਾਨ ਹੋਇਆ

punjabusernewssite