Punjabi Khabarsaar
ਸਾਹਿਤ ਤੇ ਸੱਭਿਆਚਾਰ

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਬਠਿੰਡਾ ਵਿਖੇ ਭਾਸ਼ਾ ਸੈਮੀਨਾਰ 20 ਅਕਤੂਬਰ ਨੂੰ

ਬਠਿੰਡਾ 17 ਅਕਤੂਬਰ: ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਅਤੇ ਸਾਹਿਤ ਸਿਰਜਣਾ ਮੰਚ (ਰਜਿ.)ਬਠਿੰਡਾ ਵੱਲੋਂ ਇਥੋਂ ਦੇ ਟੀਚਰਜ਼ ਹੋਮ ਵਿਖੇ 20 ਅਕਤੂਬਰ, ਦਿਨ ਐਤਵਾਰ ,ਸਵੇਰੇ 10:30 ਵਜੇ ਇੱਕ ਭਾਸ਼ਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸੈਮੀਨਾਰ ਦੇ ਕਨਵੀਨਰ ਸੁਰਿੰਦਰਪ੍ਰੀਤ ਘਣੀਆਂ ਅਤੇ ਮੰਚ ਦੇ ਜਰਨਲ ਸਕੱਤਰ ਜਗਨ ਨਾਥ ਨੇ ਦੱਸਿਆ ਹੈ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀ. ਮੀਤ ਪ੍ਰਧਾਨ ਪ੍ਰੋ. ਹਰਜਿੰਦਰ ਸਿੰਘ ਅਟਵਾਲ ਤੇ ਜਰਨਲ ਸਕੱਤਰ ਸੁਸ਼ੀਲ ਦੁਸਾਂਝ ਦੀ ਅਗਵਾਈ ਵਿੱਚ ਹੋਣ ਵਾਲੇ ਇਸ ਸੈਮੀਨਾਰ ਦੀ ਪ੍ਰਧਾਨਗੀ ਡਾ. ਦੀਪਕ ਮਨਮੋਹਨ ਸਿੰਘ, ਸਾਬਕਾ ਡਾਇਰੈਕਟਰ, ਵਰਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਕਰਨਗੇ ਅਤੇ ਮੁੱਖ ਮਹਿਮਾਨ ਦੇ ਤੌਰ ‘ਤੇ ਪ੍ਰਿੰਸੀਪਲ ਤਸਵਿੰਦਰ ਸਿੰਘ ਮਾਨ, ਦਸ਼ਮੇਸ਼ ਪਬਲਿਕ ਸੀਨੀਅਰ ਸੈਕਡਰੀ ਸਕੂਲ, ਬਠਿੰਡਾ,

Nayab Saini ਦੂਜੀ ਵਾਰ ਬਣੇ Haryana ਦੇ CM

ਹਰਮੰਦਰ ਸਿੰਘ ਬਰਾੜ, ਸਾਬਕਾ ਪ੍ਰਧਾਨ, ਬੀ.ਪੀ.ਈ.ਓ. ਐਸੋਸੀਏਸ਼ਨ ,ਪੰਜਾਬ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਵਜੋਂ ਬੂਟਾ ਸਿੰਘ ਚੌਹਾਨ ਮੈਂਬਰ, ਗਵਰਨਿੰਗ ਕੌਂਸਲ, ਭਾਰਤੀ ਸਾਹਿਤ ਅਕਾਦਮੀ, ਨਵੀਂ ਦਿੱਲੀ ਸ਼ਾਮਲ ਹੋਣਗੇ । ਉਹਨਾਂ ਦੱਸਿਆ ਕਿ ਸੈਮੀਨਾਰ ਦਾ ਵਿਸ਼ਾ ‘ਵਿਸ਼ਵ ਬਾਜ਼ਾਰ ਅਤੇ ਪੰਜਾਬੀ ਭਾਸ਼ਾ’ ਹੋਵੇਗਾ। ਇਸ ਸੈਮੀਨਾਰ ਵਿੱਚ ਮੁੱਖ ਵਕਤਾ ਦੇ ਤੌਰ ਤੇ ਡਾ. ਭੀਮ ਇੰਦਰ ਸਿੰਘ ਸਾਬਕਾ ਮੁਖੀ, ਪੰਜਾਬੀ ਸਾਹਿਤ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਣਗੇ ਅਤੇ ਡਾ. ਪਰਮਜੀਤ ਢੀਂਗਰਾ, ਡਾ. ਬੂਟਾ ਸਿੰਘ ਬਰਾੜ, ਡਾ. ਬਲਵਿੰਦਰ ਕੌਰ ਸਿੱਧੂ, ਡਾ.ਰਮਨਪ੍ਰੀਤ ਕੌਰ, ਡਾ. ਕ੍ਰਾਂਤੀਪਾਲ, ਡਾ. ਸਤਨਾਮ ਸਿੰਘ ਜੱਸਲ, ਡਾ. ਪਰਮਜੀਤ ਸਿੰਘ ਰੁਮਾਣਾ, ਅਤੇ ਗੁਰਦੇਵ ਖੋਖਰ ਵਿਚਾਰ ਚਰਚਾ ਨੂੰ ਅੱਗੇ ਤੋਰਨਗੇ। ਸਾਹਿਤ ਸਿਰਜਣਾ ਮੰਚ ਦੇ ਆਗੂਆਂ ਸੁਖਦਰਸ਼ਨ ਗਰਗ, ਅਮਰਜੀਤ ਪਿੰਟਰ, ਡਾ. ਅਜੀਤ ਪਾਲ ਸਿੰਘ, ਜਗਮੇਲ ਸਿੰਘ ਜਠੌਲ, ਕੰਵਲਜੀਤ ਕੁਟੀ ਅਤੇ ਪ੍ਰੋ. ਤਰਸੇਮ ਨਰੂਲਾ ਨੇ ਸਾਹਿਤ ਅਤੇ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਮੂਹ ਪੰਜਾਬੀ ਪਿਆਰਿਆਂ ਨੂੰ ਇਸ ਸੈਮੀਨਾਰ ਵਿੱਚ ਸ਼ਾਮਿਲ ਹੋਣ ਦੀ ਸਨਿਮਰ ਬੇਨਤੀ ਕੀਤੀ ਹੈ।

 

Related posts

ਬਠਿੰਡਾ ਵਿੱਚ ਵੱਖ-ਵੱਖ ਥਾਵਾਂ ‘ਤੇ ਧੂਮ ਧਾਮ ਨਾਲ ਮਨਾਇਆ ਦੁਸ਼ਿਹਰੇ ਦਾ ਤਿਊਹਾਰ

punjabusernewssite

17ਵਾਂ ਵਿਰਾਸਤੀ ਮੇਲਾ” ਸ਼ੁਰੂ, ਸ਼ਹਿਰ ਵਿਚ ਧੂਮ-ਧੜੱਕੇ ਨਾਲ ਕੱਢਿਆ ਵਿਰਾਸਤੀ ਕਾਫ਼ਲਾ

punjabusernewssite

ਪੰਜਾਬੀ ਸਾਹਿਤ ਸਭਾ ਬਠਿੰਡਾ ਦੀ ਮੀਟਿੰਗ ’ਚ ਰਚਨਾਵਾਂ ਤੇ ਚਰਚਾ ਹੋਈ

punjabusernewssite