ਕੁਲਵੰਤ ਸਿੰਘ ਮਨੇਸ ਦੀ ਅਗਵਾਈ ਹੇਠ PRTC ਬਠਿੰਡਾ ਡਿੱਪੂ ‘ਚ ਜਥੇਬੰਦੀ ਦੀ ਹੋਈ ਚੋਣ

0
87

ਬਠਿੰਡਾ, 17 ਅਕਤੂਬਰ: ਬਠਿੰਡਾ ਡਿਪੂ ਵਿੱਚ ਪੀਆਰਟੀਸੀ ਪਨ ਬਸ ਕੰਟਰੈਕਟ ਵਰਕਰ ਯੂਨੀਅਨ 25/11 ਦੀ ਚੋਣ ਸੂਬਾ ਪ੍ਰਧਾਨ ਕੁਲਵੰਤ ਸਿੰਘ ਮਨੇਸ ਦੀ ਰਹਿਨੁਮਾਈ ਹੇਠ ਸਮੂਹ ਵਰਕਰ ਸਾਥੀਆਂ ਦੀ ਮੌਜੂਦਗੀ ਵਿੱਚ ਕੀਤੀ ਗਈ ਜਿਸ ਵਿੱਚ ਰਵਿੰਦਰ ਸਿੰਘ ਬਰਾੜ ਨੂੰ ਸੂਬਾ ਮੀਤ ਪ੍ਰਧਾਨ ਅਤੇ ਕੁਲਦੀਪ ਸਿੰਘ ਬਾਦਲ ਨੂੰ ਸਰਬ ਸੰਮਤੀ ਨਾਲ ਡੀਪੂ ਪ੍ਰਧਾਨ ਨਿਯੁਕਤ ਕੀਤਾ ਗਿਆ ।ਜਥੇਬੰਦੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਹੇਠ ਲਿਖੇ ਅਹੁਦਿਆਂ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ ।ਚੇਅਰਮੈਨ -ਸਰਬਜੀਤ ਸਿੰਘ ਭੁੱਲਰ,ਸੈਕਟਰੀ- ਹਰਤਾਰ ਸਰਮਾ,ਸੀਨੀਅਰ ਮੀਤ- ਪ੍ਰਧਾਨ ਬਲਕਾਰ ਸਿੰਘ ਗਿੱਲ,ਕੈਸ਼ੀਅਰ -ਕੁਲਵਿੰਦਰ ਸਿੰਘ ਰੋਮਾਣਾ,ਮੀਤ ਪ੍ਰਧਾਨ – ਰਣਜੀਤ ਸਿੰਘ ਖਾਲਸਾ ,ਵਰਕਸ਼ਾਪ ਪ੍ਰਧਾਨ- ਗੁਰਪ੍ਰੀਤ ਸਿੰਘ ਕਮਾਲੂ,ਵਰਕਸ਼ਾਪ ਸੈਕਟਰੀ- ਰੇਸ਼ਮ ਸਿੰਘ ਮਕੈਨਿਕ ,ਸਹਾਇਕ ਮੀਤ ਪ੍ਰਧਾਨ -ਨਰਾਇਣ ਸਿੰਘ ,ਉਪ ਚੇਅਰਮੈਨ-ਬਖਤੌਰ ਸਿੰਘ,ਸਹਾਇਕ ਕੈਸ਼ੀਅਰ-ਅੰਗਰੇਜ਼ ਸਿੰਘ ਸਿੱਧੂ,

ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਰੱਦ

ਸਹਾਇਕ ਸੈਕਟਰੀ – ਕੁਲਦੀਪ ਸਿੰਘ,ਪ੍ਰੈਸ ਸਕੱਤਰ- ਜਗਤਾਰ ਸਿੰਘ ਸੱਥਰ ,ਸਹਾਇਕ ਵਰਕਸ਼ਾਪ ਸੈਕਟਰੀ ਲਖਵਿੰਦਰ ਸਿੰਘ ਕਾਕਾ ਇਹਨਾਂ ਸਾਰੇ ਸਾਥੀਆਂ ਦੀ ਸਰਬ ਸੰਮਤੀ ਨਾਲ ਬਠਿੰਡਾ ਡੀਪੂ ਦੇ ਵਰਕਰਾਂ ਦੀ ਮੌਜੂਦਗੀ ਵਿੱਚ ਚੋਣ ਕੀਤੀ ਗਈ ਆਸ ਕਰਦੇ ਹਾਂ ਕਿ ਇਹ ਸਾਰੀ ਕਮੇਟੀ ਜਥੇਬੰਦੀ ਨੂੰ ਸੰਚਾਰੂ ਢੰਗ ਨਾਲ ਚਲਾਏਗੀ ਅਤੇ ਵਰਕਰਾਂ ਦੀਆਂ ਮੁਸ਼ਕਿਲਾਂ ਦਾ ਸਮੇਂ ਸਿਰ ਨਿਪਟਾਰਾ ਕਰੇਗੀ । ਇਸ ਮੌਕੇ ਵਰਕਰਾਂ ਦਾ ਧੰਨਵਾਦ ਕਰਦਿਆਂ ਬਠਿੰਡਾ ਡਿਪੂ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਮਨੇਸ ਨੇ ਸਾਰੇ ਕਮੇਟੀ ਮੈਂਬਰਾਂ ਨੂੰ ਜਥੇਬੰਦੀ ਪ੍ਰਤੀ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿੰਦਿਆਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ।

 

LEAVE A REPLY

Please enter your comment!
Please enter your name here