ਚੰਡੀਗੜ੍ਹ, 18 ਅਕਤੂਬਰ: ਪੰਜਾਬ ਕਾਂਗਰਸ ਨੂੰ ਵੱਡਾ ਹੁਲਾਰਾ ਦਿੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਤਿੰਨ ਪ੍ਰਮੁੱਖ ਆਗੂ ਦਵਿੰਦਰ ਸਿੰਘ ਬੱਬਲ, ਸੁਰਿੰਦਰ ਸਿੰਘ ਪੱਪੀ ਕਾਮਰਾ ਅਤੇ ਗੁਰਮਿੰਦਰ ਸਿੰਘ ਰਟੌਲ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਨਵੇਂ ਮੈਂਬਰਾਂ ਦਾ ਪਾਰਟੀ ਵਿਚ ਸਵਾਗਤ ਕੀਤਾ। ਦਵਿੰਦਰ ਸਿੰਘ ਬੱਬਲ ਜੋ ਕਿ ਲਗਾਤਾਰ ਦੋ ਵਾਰ ਜਲਾਲਾਬਾਦ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਹੇ ਹਨ ਅਤੇ ਦੋ ਵਾਰ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਵੀ ਸੰਭਾਲ ਚੁੱਕੇ ਹਨ, ਆਪਣੇ ਪੇਂਡੂ ਵਿਕਾਸ ਵਿੱਚ ਪਾਏ ਯੋਗਦਾਨ ਲਈ ਜਾਣੇ ਜਾਂਦੇ ਹਨ। ਇਸੇ ਤਰ੍ਹਾਂ ਸੁਰਿੰਦਰ ਸਿੰਘ ਪੱਪੀ ਕਾਮਰਾ ਜੋ ਕਿ ਦੋ ਵਾਰ ਟਰੱਕ ਯੂਨੀਅਨ ਦੇ ਪ੍ਰਧਾਨ ਰਹਿ ਚੁੱਕੇ ਹਨ, ਟਰਾਂਸਪੋਰਟ ਖੇਤਰ ਵਿੱਚ ਮੰਨੀ-ਪ੍ਰਮੰਨੀ ਹਸਤੀ ਹਨ।
ਇਹ ਵੀ ਪੜ੍ਹੋ: ਸੰਸਕਾਰ ’ਤੇ ਜਾ ਰਹੇ ਪ੍ਰਵਾਰ ਨਾਲ ਵਾਪਰਿਆਂ ਭਿਆਨਕ ਹਾਦਸਾ, ਮਾਂ-ਪੁੱਤ ਦੀ ਹੋਈ ਮੌਤ
ਤਰਨਤਾਰਨ ਦੀ ਅਹਿਮ ਹਸਤੀ ਗੁਰਮਿੰਦਰ ਸਿੰਘ ਰਟੌਲ ਅੱਜ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਉਹ ਸਾਬਕਾ ਚੇਅਰਮੈਨ-ਮਾਰਕੀਟ ਕਮੇਟੀ ਤਰਨਤਾਰਨ ਸਨ ਅਤੇ ਜ਼ਿਲ੍ਹੇ ਵਿੱਚ ਇੱਕ ਮੰਨੀ-ਪ੍ਰਮੰਨੀ ਸ਼ਖਸੀਅਤ ਹਨ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਗੂਆਂ ਦਾ ਕਾਂਗਰਸ ਵਿੱਚ ਸਵਾਗਤ ਕਰਦਿਆਂ ਕਿਹਾ, “ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਦਵਿੰਦਰ ਸਿੰਘ ਬੱਬਲ, ਸੁਰਿੰਦਰ ਸਿੰਘ ਪੱਪੀ ਕਾਮਰਾ ਅਤੇ ਗੁਰਮਿੰਦਰ ਸਿੰਘ ਰਟੌਲ ਵਰਗੇ ਦਿੱਗਜ ਆਗੂ ਪੰਜਾਬ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਲੋਕ ਸੇਵਾ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਤੇ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਮਸਲਿਆਂ ਬਾਰੇ ਉਨ੍ਹਾਂ ਦੀ ਡੂੰਘੀ ਸਮਝ ਸੂਬੇ ਦੀ ਸੇਵਾ ਕਰਨ ਦੇ ਸਾਡੇ ਚੱਲ ਰਹੇ ਮਿਸ਼ਨ ਵਿੱਚ ਅਨਮੋਲ ਹੋਵੇਗੀ।