ਸੰਸਕਾਰ ’ਤੇ ਜਾ ਰਹੇ ਪ੍ਰਵਾਰ ਨਾਲ ਵਾਪਰਿਆਂ ਭਿਆਨਕ ਹਾਦਸਾ, ਮਾਂ-ਪੁੱਤ ਦੀ ਹੋਈ ਮੌਤ

Date:

spot_img

ਬਰਨਾਲਾ, 18 ਅਕਤੂਬਰ: ਸਥਾਨਕ ਬਠਿੰਡਾ-ਚੰਡੀਗੜ੍ਹ ਮਾਰਗ ’ਤੇ ਤਪਾ ਦੇ ਪਿੰਡ ਤਾਜੋਕੇ ਦੇ ਓਵਰਬ੍ਰਿਜ ਉਪਰ ਵਾਪਰੇ ਇੱਕ ਭਿਆਨਕ ਹਾਦਸੇ ਦੇ ਵਿਚ ਮਾਂ-ਪੁੱਤ ਦੀ ਮੌਤ ਹੋਣ ਦੀ ਸੂਚਨਾ ਹੈ। ਇਹ ਪ੍ਰਵਾਰ ਬਰੀਜ਼ਾ ਗੱਡੀ ’ਤੇ ਸਵਾਰ ਹੋ ਕੇ ਰਾਜਸਥਾਨ ਤੋਂ ਚੰਡੀਗੜ ਆਪਣੇ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ ’ਤੇ ਜਾ ਰਿਹਾ ਸੀ ਕਿ ਇਹ ਘਟਨਾ ਵਾਪਰ ਗਈ। ਗੱਡੀ ਵਿਚ ਸਵਾਰ ਦੋ ਹੋਰ ਜਣੇ ਵੀ ਜਖ਼ਮੀ ਹੋ ਗਏ, ਜਿੰਨ੍ਹਾਂ ਦਾ ਇਲਾਜ਼ ਚੱਲ ਰਿਹਾ। ਥਾਣਾ ਤਪਾ ਦੇ ਮੁਖੀ ਨੇ ਦਸਿਆ ਕਿ ਇਹ ਹਾਦਸਾ ਸਵੇਰੇ ਕਰੀਬ 7 ਕੁ ਵਜੇ ਵਾਪਰਿਆਂ ਜਦ ਕਾਰ ਓਵਰਬ੍ਰਿਜ ਦੇ ਉਪਰ ਅਸੰਤੁਲਤ ਹੋ ਕੇ ਡਿਵਾਇਡਰ ਨਾਲ ਟਕਰਾ ਗਈ।

ਇਹ ਵੀ ਪੜ੍ਹੋ: ਅਨਿਲ ਵਿਜ ਸਮੇਤ ਮੰਤਰੀਆਂ ਨੂੰ ਮੁੱਖ ਮੰਤਰੀ ਨੇ ਕਰਵਾਇਆ ਅਹੁਦਾ ਗ੍ਰਹਿਣ

ਸੂਚਨਾ ਮੁਤਾਬਕ ਗੰਗਾਨਗਰ ਤੋਂ ਦੋ ਸਕੇ ਭਰਾ ਕੁਲਵਿੰਦਰ ਸਿੰਘ ਤੇ ਸਲਵਿੰਦਰ ਸਿੰਘ ਆਪਣੀ ਮਾਤਾ ਗੁਰਦੇਵ ਕੌਰ ਤੇ ਇੱਕ ਹੋਰ ਔਰਤ ਗੀਤਾ ਰਾਣੀ ਨਾਲ ਚੰਡੀਗੜ੍ਹ ਆਪਣੀ ਭੈਣ ਦੀ ਸੱਸ ਦੇ ਅੰਤਿਮ ਸੰਸਕਾਰ ਲਈ ਜਾ ਰਹੇ ਸਨ। ਇਸਦੇ ਲਈ ਉਹ ਗੰਗਾਨਗਰ ਤੋਂ ਜਲਦੀ ਚੱਲੇ ਸਨ ਤੇ ਤਪਾ ਕੋਲ ਇਹ ਹਾਦਸਾ ਵਾਪਰ ਗਿਆ, ਜਿਸ ਵਿਚ ਕੁਲਵਿੰਦਰ ਸਿੰਘ ਤੇ ਗੁਰਦੇਵ ਕੌਰ ਦੀ ਮੌਤ ਹੋ ਗਈ। ਪੁਲਿਸ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Jail ਦਾ ਵਧੀਕ ਸੁਪਰਡੈਂਟ ਮੁਅੱਤਲ; ਪਰਚਾ ਦਰਜ਼, ਲੱਗੇ ਇਹ ਦੋਸ਼

Ludhiana News : ਪੰਜਾਬ ਸਰਕਾਰ ਨੇ ਲੁਧਿਆਣਾ ਜੇਲ੍ਹ ਦੇ...

Guru Kashi University ਵਿਖੇ ਫੁੱਲਾਂ ਦੀ ਵਰਖਾ ਨਾਲ ਭਗਵਾਨ ਗਣਪਤੀ ਦਾ ਆਗਮਨ

Talwandi Sabo News: Guru Kashi University ਦੇ ਡਾਇਰੈਕਟੋਰੇਟ ਆਫ਼...

Haryana में प्रमुख बुनियादी ढांचा परियोजनाओं में तेजी

👉द्वारका एक्सप्रेसवे तक होगा गुरुग्राम मेट्रो परियोजना का विस्तार Haryana...