ਮੁੰਬਈ, 22 ਅਕਤੂਬਰ: ਸਮਾਜਿਕ ਕਾਰਕੁੰਨ ਤੇ ਸਵਰਾਜ ਪਾਰਟੀ ਦੇ ਸੰਸਥਾਪਕ ਯੋਗੇਂਦਰ ਯਾਦਵ ’ਤੇ ਬੀਤੀ ਸ਼ਾਮ ਮਹਾਰਾਸ਼ਟਰ ਦੇ ਅਕੋਲਾ ’ਚ ਹਮਲਾ ਕਰਨ ਦੀ ਕੋਸ਼ਿਸ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਕਿ ਕੁੱਝ ਲੋਕ ਸਟੇਜ਼ ’ਤੇ ਚੜ੍ਹ ਖੂਬ ਹੰਗਾਮਾ ਕਰਦੇ ਦਿਖ਼ਾਈ ਦੇ ਰਹੇ ਹਨ ਅਤੇ ਕੁੱਝ ਲੋਕਾਂ ਨੇ ਯੋਗੇਂਦਰ ਯਾਦਵ ਦੇ ਮਾਰਨ ਲਈ ਹੱਥਾਂ ਵਿਚ ਕੁਰਸੀਆਂ ਵੀ ਚੁੱਕੀਆਂ ਹੋਈਆਂ ਹਨ ਅਤੇ ਹੱਥੋਪਾਈ ਕਰਨ ਦੀ ਕੋਸਿਸ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਬੇਅਦਬੀ ਕਾਂਡ: ਡੇਰਾ ਮੁਖੀ ਰਾਮ ਰਹੀਮ ਵਿਰੁਧ ਤਿੰਨ ਕੇਸਾਂ ’ਚ ਚੱਲੇਗਾ ਮੁਕੱਦਮਾ, CM Mann ਨੇ ਦਿੱਤੀ ਮੰਨਜੂਰੀ
ਸੂਚਨਾ ਮੁਤਾਬਕ ਬੀਤੀ ਸ਼ਾਮ ਅਕੋਲਾ ’ਚ ਭਾਰਤ ਜੋੜੋ ਅਭਿਆਨ ਤਹਿਤ ਇੱਕ ਸਮਾਗਮ ਕਰਵਾਇਆ ਜਾ ਰਿਹਾ ਸੀ। ਇਸ ਸਮਾਗਮ ਵਿਚ ਜਦ ਬੋਲਣ ਦੇ ਲਈ ਯੋਗੇਂਦਰ ਯਾਦਵ ਸਟੇਜ਼ ‘ਤੇ ਚੜ੍ਹੇ ਤਾਂ ਇੱਕ ਵਿਅਕਤੀ ਨੇ ਉਸਦੇ ਹੱਥ ਵਿਚੋਂ ਮਾਈਕ ਖੋਹ ਲਿਆ। ਇਸਦੇ ਬਾਅਦ ਦਰਜਨਾਂ ਵਿਅਕਤੀ ਹੋਰ ਉਪਰ ਚੜ੍ਹ ਗਏ ਤੇ ਯਾਦਵ ਵਿਰੁਧ ਨਾਅਰੇਬਾਜ਼ੀ ਕਰਨ ਲੱਗੇ। ਮੌਕੇ ’ਤੇ ਮੌਜੂਦ ਪੁਲਿਸ ਮੁਲਾਜਮਾਂ ਨੇ ਕਾਫ਼ੀ ਮੁਸ਼ੱਕਤ ਦੇ ਬਾਅਦ ਯਾਦਵ ਨੂੰ ਸੁਰੱਖਿਆ ਘੇਰੇ ਵਿਚ ਬਾਹਰ ਕੱਢਿਆ। ਸ਼੍ਰੀ ਯਾਦਵ ਨੇ ਵੀ ਅੱਜ ਸਵੇਰ ਇਸ ਘਟਨਾ ਸਬੰਧੀ ਪਾਈ ਇੱਕ ਵੀਡੀਓ ਵਿਚ ਉਕਤ ਵਿਅਕਤੀਆਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।