Punjabi Khabarsaar
ਬਠਿੰਡਾ

68 ਵੀਆਂ ਸਕੂਲੀ ਜ਼ਿਲ੍ਹਾ ਪੱਧਰੀ ਸਰਦ ਰੁੱਤ ਖੇਡਾਂ ਐਥਲੈਟਿਕਸ ਦਾ ਅਗਾਜ਼

ਬਠਿੰਡਾ 22 ਅਕਤੂਬਰ: ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸਿਕੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਹੇਠ 68 ਵੀਆਂ ਸਕੂਲੀ ਜ਼ਿਲ੍ਹਾ ਪੱਧਰੀ ਸਰਦ ਰੁੱਤ ਖੇਡਾਂ ਐਥਲੈਟਿਕਸ ਦਾ ਅਗਾਜ਼ ਸਪੋਰਟਸ ਸਕੂਲ ਘੁੱਦਾ ਦੇ ਸਟੇਡੀਅਮ ਵਿਖੇ ਹੋਇਆ। ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਉੱਚੀ ਛਾਲ ਅੰਡਰ 14 ਕੁੜੀਆਂ ਵਿੱਚ ਅਨੁਵੀਰ ਕੌਰ ਬਠਿੰਡਾ 1 ਨੇ ਪਹਿਲਾਂ, ਲਵਪ੍ਰੀਤ ਕੌਰ ਤਲਵੰਡੀ ਸਾਬੋ ਨੇ ਦੂਜਾ, ਖੁਸ਼ਪ੍ਰੀਤ ਕੌਰ ਮੌੜ ਨੇ ਤੀਜਾ, 800 ਮੀਟਰ ਦੋੜ ਅੰਡਰ 17 ਲੜਕੇ ਵਿੱਚ ਕੁਲਦੀਪ ਸਿੰਘ ਤਲਵੰਡੀ ਸਾਬੋ ਨੇ ਪਹਿਲਾਂ, ਨਵਜੋਤ ਸਿੰਘ ਨੇ ਦੂਜਾ, ਅੰਡਰ 19 ਵਿੱਚ ਜਸ਼ਨਦੀਪ ਸਿੰਘ ਤਲਵੰਡੀ ਸਾਬੋ ਨੇ ਪਹਿਲਾਂ,

3000 ਰੁਪਏ ਰਿਸ਼ਵਤ ਲੈਣ ਵਾਲੇ ਪਟਵਾਰੀ ਖਿਲਾਫ ਵਿਜੀਲੈਂਸ ਬਿਊਰੋ ਵੱਲੋਂ ਕੇਸ ਦਰਜ

ਖੁਸ਼ਹਾਲ ਨੇ ਦੂਜਾ, ਅੰਡਰ 19 ਕੁੜੀਆਂ ਵਿੱਚ ਮਮਤਾ ਮੰਡੀ ਕਲਾਂ ਨੇ ਪਹਿਲਾਂ, ਨੇਹਾ ਤਲਵੰਡੀ ਸਾਬੋ ਨੇ ਦੂਜਾ, ਅੰਡਰ 17 ਕੁੜੀਆਂ ਵਿੱਚ ਸੁਖਵੀਰ ਕੌਰ ਤਲਵੰਡੀ ਸਾਬੋ ਨੇ ਪਹਿਲਾਂ, ਪ੍ਰਨੀਤ ਕੌਰ ਤਲਵੰਡੀ ਸਾਬੋ ਨੇ ਦੂਜਾ, ਅੰਡਰ 19 ਲੜਕੇ 5000 ਮੀਟਰ ਪੈਦਲ ਚਾਲ ਵਿੱਚ ਮਲਕੀਤ ਸਿੰਘ ਬਠਿੰਡਾ 2 ਨੇ ਪਹਿਲਾਂ, ਲਖਵਿੰਦਰ ਸਿੰਘ ਬਠਿੰਡਾ 2 ਨੇ ਦੂਜਾ, ਅੰਡਰ 17 ਮੁੰਡੇ ਵਿੱਚ ਰਣਦੀਪ ਸਿੰਘ ਮੰਡੀ ਕਲਾਂ ਨੇ ਪਹਿਲਾਂ, ਅਰਜਨ ਸਿੰਘ ਮੰਡੀ ਕਲਾਂ ਨੇ ਦੂਜਾ,ਅੰਡਰ 17 ਲੜਕੀਆਂ 3000 ਮੀਟਰ ਪੈਦਲ ਚਾਲ ਕੁੜੀਆਂ ਵਿੱਚ ਅਰਸ਼ਦੀਪ ਕੌਰ ਮੌੜ ਨੇ ਪਹਿਲਾਂ,ਖੁਸ਼ਪ੍ਰੀਤ ਕੌਰ ਤਲਵੰਡੀ ਸਾਬੋ ਨੇ ਦੂਜਾ,ਲੰਬੀ ਛਾਲ ਅੰਡਰ 14 ਕੁੜੀਆ ਵਿੱਚ ਪ੍ਰਭਜੋਤ ਕੌਰ ਗੋਨਿਆਣਾ ਨੇ ਪਹਿਲਾਂ,ਅਰਸ਼ਦੀਪ ਕੌਰ ਗੋਨਿਆਣਾ ਨੇ ਦੂਜਾ,ਲੰਬੀ ਛਾਲ ਅੰਡਰ 14 ਮੁੰਡੇ ਵਿੱਚ ਪਿਯੂਸ ਕੁਮਾਰ ਬਠਿੰਡਾ 1 ਨੇ ਪਹਿਲਾਂ, ਹੁਸਨਪ੍ਰੀਤ ਸਿੰਘ ਮੰਡੀ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਵੱਖ ਵੱਖ ਸਕੂਲਾਂ ਵਿੱਚੋਂ ਸਰੀਰਕ ਸਿੱਖਿਆ ਅਧਿਆਪਕ ਹਾਜਰ ਸਨ।

 

Related posts

ਤਨਖਾਹਾਂ ਨਾ ਮਿਲਣ ਤੋਂ ਅੱਕੇ ਅਧਿਆਪਕਾਂ ਨੇ ਡੀਟੀਐਫ਼ ਦੀ ਅਗਵਾਈ ਚ ਰੋਸ ਪਰਦਰਸਨ

punjabusernewssite

ਭਾਈ ਰੂਪਾ ਦੇ ਸੁੰਦਰੀਕਰਨ ਲਈ ਪੰਜਾਬ ਸਰਕਾਰ ਖਰਚੇਗੀ 2.53 ਕਰੋੜ ਰੁਪਏ: ਡਾ: ਇੰਦਰਬੀਰ ਸਿੰਘ ਨਿੱਜਰ

punjabusernewssite

ਬਦਲਾਅ ਦੀ ਉਂਮੀਦ ਵਿਖਾ ਕੇ ਸੱਤਾ ਵਿੱਚ ਆਈ ਮਾਨ ਸਰਕਾਰ ਵੀ ਚੱਲੀ ਕਾਂਗਰਸ ਦੀ ਰਾਹ ’ਤੇ : ਬਬਲੀ ਢਿੱਲੋਂ

punjabusernewssite