Punjabi Khabarsaar
ਖੇਡ ਜਗਤ

ਖੇਡਾਂ ਵਤਨ ਦੀਆਂ: ਲੜਕੀਆਂ ਦੇ ਹਾਕੀ ਮੁਕਾਬਲਿਆਂ ਵਿਚਾਂ ਬਠਿੰਡਾ ਦੀ ਚੜ੍ਹਤ

ਬਠਿੰਡਾ, 24 ਅਕਤੂਬਰ: ਖੇਡਾਂ ਵਤਨ ਦੀਆਂ ਦੇ ਤਹਿਤ ਚੱਲ ਰਹੇ ਹਾਕੀ ਮੁਕਾਬਲਿਆਂ ਵਿਚ ਬਠਿੰਡਾ ਦੀ ਚੜ੍ਹਤ ਰਹੀ। ਅੱਜ ਦੇ ਮੁਕਾਬਲੇ ਦੀ ਸ਼ੁਰੂਆਤ ਜਿਲਾ ਖੇਡ ਅਫਸਰ ਪਰਮਿੰਦਰ ਸਿੰਘ ਵੱਲੋਂ ਆਸੀਰਵਾਦ ਦੇ ਕੇ ਕੀਤੀ ਗਈ। ਇਸ ਦੌਰਾਨ ਹੋਏ ਮੁਕਾਬਲਿਆਂ ਵਿਚ ਬਠਿੰਡਾ ਨੇ ਅਮਿਤਸਰ ਤੋਂ 2-0 ਨਾਲ ਜਿੱਤ ਪ੍ਰਾਪਤ ਕੀਤੀ। ਦੂਜੇ ਸੈਮੀਫ਼ਾਈਨਲ ਮੁਕਾਬਲੇ ਵਿਚ ਜਲੰਧਰ ਨੇ ਗੁਰਦਾਸਪੁਰ ਨੂੰ 3-0 ਨਾਲ ਹਰਾਇਆ। ਜਦੋਂਕਿ ਫਾਈਨਲ ਮੁਕਾਬਲੇ ਵਿਚ ਬਠਿੰਡਾ ਨੇ ਜਲੰਧਰ ਨੂੰ 4-3 ਨਾਲ ਹਰਾ ਕੇ ਚੈਂਪੀਅਨਸ਼ਿਪ ਜਿੱਤ ਲਈ। ਇਸਤਂੋ ਇਲਾਵਾ ਅੰਮ੍ਰਿਤਸਰ ਨੇ ਗੁਰਦਾਸਪੁਰ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਉਧਰ 21 ਤੋਂ 30 ਸਾਲ ਉਮਰ ਵਰਗ ਵਿਚ ਬਠਿੰਡਾ ਨੇ ਅਮ੍ਰਿੰਤਸਰ ਨੂੰ ਪਨੈਲਟੀ ਸ਼ੂਟ ਆਊਟ ਆਉਟ 3-0 ਹਰਾ ਕੇ ਚੈਂਪੀਅਨ ਬਣਿਆ। ਜਦੋਂਕਿ ਪਟਿਆਲਾ ਨੇ ਫ਼ਿਰੋਜਪੁਰ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। 31-40 ਸਾਲ ਉਮਰ ਵਰਗ ਵਿਚ ਬਠਿੰਡਾ ਨੇ ਬਰਨਾਲਾ ਨੂੰ 2-0 ਹਰਾ ਕੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ: 68 ਵੀਆਂ ਜ਼ਿਲ੍ਹਾ ਸਕੂਲ ਗਰਮ ਰੁੱਤ ਖੇਡਾਂ ਐਥਲੈਟਿਕਸ ਸ਼ਾਨੋ ਸ਼ੌਕਤ ਨਾਲ ਸੰਪਨ

ਟੂਰਨਾਮੈਂਟ ਦੀ ਸਫ਼ਲਤਾ ਲਈ ਰਣਧੀਰ ਸਿੰਘ ਧੀਰਾ ਆਕਲੀਆ, ਰੋਹਿਤ ਰਾਣਾ, (ਬਿੱਲੀ) ਦੀਪਿੰਦਰ ਸਿੰਘ, ਗੁਰਵਿੰਦਰ ਸਿੰਘ ਹਾਕੀ ਕੋਚ ਪਟਿਆਲਾ, ਇੰਟਰਨੈਸ਼ਨਲ ਖਿਡਾਰਨ ਰਾਜਵਿੰਦਰ ਕੌਰ ਇੰਟਰਨੈਸ਼ਨਲ ਖਿਡਾਰਨ ਬਲਜੀਤ ਕੌਰ, ਟੀਨਾ ਸੈਂਟ ਜੋਸਫ, ਇਕਬਾਲ ਸਿੰਘ ਫੂਸਮੰਡੀ, ਮਨਦੀਪ ਕੌਰ ਡੀ.ਪੀ ਗਲੋਬਲ ਪਬਲਿਕ ਸਕੂਲ ਰਾਮਪੁਰਾ, ਅਰੁਣਾ ਹਾਕੀ ਕੋਚ ਲੁਧਿਆਣਾ, ਵੰਦਨਾਂ ਡੀ ਪੀ ਸਿਲਵਰ ਓਕਸ, ਜਤਿੰਦਰਪਾਲ ਸਿੰਘ ਜਲੰਧਰ, ਜਸਵਿੰਦਰ ਸਿੰਘ ਪੀਟਰ, ਰਜਿੰਦਰ ਸਿੰਘ ਡੀ ਪੀ, ਜਗਮੋਹਨ ਸਿੰਘ ਡੀ ਪੀ, ਗੁਰਪ੍ਰੀਤ ਸਿੰਘ ਸਿੱਧੂ ਲੈਕਚਰਾਰ ਸਰੀਰਿਕ ਸਿਖਿਆ, ਮਨੀਸ਼ ਕੁਮਾਰ ਹਾਕੀ ਕੋਚ ਫਤਹਿਗੜ੍ਹ ਸਾਹਿਬ ਦਾ ਵਿਸੇਸ਼ ਯੋਗਦਾਨ ਰਿਹਾ।

 

Related posts

ਸਪੋਰਟਸ ਸਕੂਲ ਘੁੱਦਾ ਦੇ ਕੁਸ਼ਤੀ ਖਿਡਾਰੀਆ ਨੇ ਸਟੇਟ ਪੱਧਰ ਤੇ ਜਿੱਤੇ ਮੈਡਲ

punjabusernewssite

ਬਠਿੰਡਾ ਪੁਲਿਸ ਦਾ ਤਿੰਨ ਰੋਜਾ ਐਂਟੀ ਡਰੱਗ ਕ੍ਰਿਕਟ ਲੀਗ ਟੂਰਨਾਮੈਂਟ ਹੋਇਆ ਸਮਾਪਤ

punjabusernewssite

ਕੌਮੀ ਖੇਡਾਂ ਦੇ ਆਖਰੀ ਦਿਨ ਮੁੱਕੇਬਾਜ਼ੀ ਵਿੱਚ ਪੰਜਾਬ ਨੇ ਇਕ ਸੋਨੇ, ਦੋ ਚਾਂਦੀ ਤੇ ਤਿੰਨ ਕਾਂਸੀ ਦੇ ਤਮਗੇ ਜਿੱਤੇ

punjabusernewssite