ਸ਼ਹਿਰ ਦੀ ਕੋਈ ਵੀ ਗਲੀ ਵਿਕਾਸ ਖੁਣੋ ਵਾਂਝੀ ਨਹੀਂ ਰਹੇਗੀ : ਸਪੀਕਰ ਸੰਧਵਾਂ
ਕੋਟਕਪੂਰਾ, 25 ਅਕਤੂਬਰ :ਪਿਛਲੇ ਕਰੀਬ 20 ਸਾਲਾਂ ਤੋਂ ਵਿਕਾਸ ਦੀ ਅਣਹੋਂਦ ਕਾਰਨ ਦੁਖੀ ਹੋ ਰਹੇ ਢਿੱਲੋਂ ਕਲੋਨੀ ਦੇ ਵਸਨੀਕਾਂ ਵਲੋਂ ਕਲੋਨੀ ਦੀਆਂ ਗਲੀਆਂ-ਨਾਲੀਆਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਨ ਤੋਂ ਖੁਸ਼ ਹੋ ਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਢਿੱਲੋਂ ਕਲੋਨੀ ਵਿਕਾਸ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਬਰਾੜ ਅਤੇ ਸਮੂਹ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਢਿੱਲੋਂ ਕਲੋਨੀ ਸ਼ਹਿਰ ਦੀ ਪ੍ਰਮੁੱਖ ਕਲੋਨੀ ਹੈ ਜੋ ਕਿ ਪਿਛਲੀਆਂ ਸਰਕਾਰਾਂ ਨੇ ਇਸ ਨੂੰ ਨਜ਼ਰਅੰਦਾਜ਼ ਕਰੀ ਰੱਖਿਆ, ਜਿਸ ਕਰਕੇ ਇਹ ਕਲੋਨੀ ਵਿਕਾਸ ਪੱਖੋਂ ਪਛੜ ਗਈ।
ਇਹ ਵੀ ਪੜ੍ਹੋ:ਜਲੰਧਰ ਤੋਂ ਬਾਅਦ ਜਿਮਨੀ ਚੋਣਾਂ ’ਚ ਅਕਾਲੀ ਦਲ ਵੱਲੋਂ ‘ਪੈਰ’ ਪਿਛਾਂਹ ਖਿੱਚਣ ‘ਤੇ ਮੁੜ ਉੱਠੇ ਸਵਾਲ! ਹੁਣ ਕਿਸਦੀ ਕਰਨਗੇ ਮੱਦਦ?
ਉਹਨਾਂ ਦੱਸਿਆ ਕਿ ਕਲੋਨੀ ਦੀਆਂ ਸਾਰੀਆਂ ਗਲੀਆਂ ਕੱਚੀਆਂ ਹੋਣ ਕਾਰਨ ਬਾਰਿਸ਼ਾਂ ਆਉਣ ’ਤੇ ਘਰਾਂ ’ਚ ਆਉਣਾ-ਜਾਣਾ ਕਾਫ਼ੀ ਔਖਾ ਸੀ, ਖਾਸਕਰ ਬਜ਼ੁਰਗਾਂ, ਔਰਤਾਂ, ਵਿਦਿਆਰਥੀਆਂ ਅਤੇ ਬੱਚਿਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਲੋਨੀ ਦੀ ਖਸਤਾ ਹਾਲਤ ਕਾਰਨ ਇੱਥੇ ਆ ਕੇ ਕੋਈ ਵਸਣ ਨੂੰ ਕੋਈ ਤਿਆਰ ਨਹੀਂ ਅਤੇ ਵਿਕਾਸ ਕਾਰਜ ਬਿਲਕੁਲ ਠੱਪ ਹੋਏ ਪਏ ਸਨ ਤੇ ਹੁਣ ਅਧੂਰੇ ਕੰਮ ਪੂਰੇ ਹੋਣ ਦਾ ਆਸ ਬੱਝੀ ਹੈ।
ਇਹ ਵੀ ਪੜ੍ਹੋ:ਮਲੂਕਾ ਦਾ ਖ਼ੁਲਾਸਾ:‘‘ਮੈਂ ਨੂੰਹ ਲਈ ਅਕਾਲੀਆਂ ਦੀਆਂ ਨਹੀਂ, ਬਲਕਿ ਕਾਂਗਰਸ ਤੇ ਆਪ ਦੀਆਂ ਤੋੜੀਆਂ ਸਨ ਵੋਟਾਂ ’’
ਸਪੀਕਰ ਸੰਧਵਾਂ ਨੇ ਮੁਹੱਲਾ ਵਾਸੀਆਂ ਸਮੇਤ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਇੰਜੀ. ਸੁਖਜੀਤ ਸਿੰਘ ਢਿਲਵਾਂ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ, ਪੀ.ਆਰ.ਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਅਮਨਦੀਪ ਸਿੰਘ ਸੰਧੂ ਪੀ.ਏ., ਸੁਖਵੰਤ ਸਿੰਘ ਪੱਕਾ, ਪੰਜਾਬ ਵਾਟਰ ਤੇ ਸਪਲਾਈ ਦੇ ਚੀਫ਼ ਇੰਜੀ. ਸੰਦੀਪ ਸਿੰਘ ਰੋਮਾਣਾ, ਐਕਸੀਅਨ ਸੁਪਿੰਦਰ ਸਿੰਘ, ਐਸ.ਡੀ.ਓ. ਗੁਰਵਿੰਦਰ ਸਿੰਘ, ਨਵਦੀਪ ਸਿੰਘ ਢਿੱਲੋਂ, ਉਦੇ ਰੰਦੇਵ ਆਦਿ ਦੀ ਹਾਜਰੀ ਵਿੱਚ ਵਿਸ਼ਵਾਸ਼ ਦਿਵਾਇਆ ਕਿ ਸ਼ਹਿਰ ਦੀ ਕੋਈ ਵੀ ਗਲੀ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ ਤੇ ਸ਼ਹਿਰ ਵਾਸੀਆਂ ਦੀਆਂ ਸਾਰੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦੂਰ ਕੀਤੀਆਂ ਜਾਣਗੀਆਂ।
Share the post "ਢਿੱਲੋਂ ਕਲੋਨੀ ਦੇ ਵਸਨੀਕ 20 ਸਾਲਾਂ ਤੋਂ ਤਰਸ ਰਹੇ ਸਨ ਮੁੱਢਲੀਆਂ ਸਹੂਲਤਾਂ ਅਤੇ ਜਰੂਰਤਾਂ : ਬਰਾੜ"