spot_img
spot_img

ਨਵੀਆਂ ਚੁਣੀਆਂ ਪੰਚਾਇਤਾਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਸਪੀਕਰ ਸੰਧਵਾਂ ਵੱਲੋਂ ਚਾਹ ਪਾਰਟੀ ਦਾ ਆਯੋਜਨ

Date:

spot_img

ਹਲਕਾ ਕੋਟਕਪੂਰਾ ਦੀਆਂ ਸਾਰੀਆਂ ਪੰਚਾਇਤਾਂ ਨੂੰ ਦਿੱਤਾ ਗਿਆ ਹੈ ਖੁੱਲਾ ਸੱਦਾ : ਮਣੀ ਧਾਲੀਵਾਲ
ਕੋਟਕਪੂਰਾ, 26 ਅਕਤੂਬਰ :- ਪਿਛਲੇ ਸਾਲ ਦੀਵਾਲੀ ਆਮ ਲੋਕਾਂ ਨਾਲ ਮਨਾਉਣ ਵਾਲੇ ਇਸ ਹਲਕੇ ਦੇ ਨੁਮਾਇੰਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਨਵਾਂ ਸਾਲ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਨਾਲ ਕਹਿ ਕੇ ਮਨਾਇਆ ਗਿਆ ਸੀ ਤੇ ਹੁਣ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਦੇ ਮਕਸਦ ਤਹਿਤ ਸਪੀਕਰ ਸੰਧਵਾਂ ਵਲੋਂ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਨਵੇਂ ਬਣੇ ਸਰਪੰਚਾਂ/ਮੈਂਬਰਾਂ ਅਤੇ ਪਾਰਟੀ ਅਹੁਦੇਦਾਰਾਂ ਦੇ ਸਨਮਾਨ ਹਿਤ ‘ਦੀਵਾਲੀ ਦੇ ਰੰਗ ਨਵੇਂ ਚੁਣੇ ਪੰਚਾਂ-ਸਰਪੰਚਾਂ ਦੇ ਸੰਗ’ ਅਰਥਾਤ ਦੀਵਾਲੀ ਦਾ ਤਿਉਹਾਰ ਵੀ ਨਿਵੇਕਲੇ ਢੰਗ ਨਾਲ ਮਨਾਉਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ: ਵਿਧਾਇਕ ਰਜਨੀਸ਼ ਦਹੀਯਾ

ਸਪੀਕਰ ਸੰਧਵਾਂ ਦੀ ਟੀਮ ਦੇ ਮੈਂਬਰ ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਸੁਖਵੰਤ ਸਿੰਘ ਸਰਾਂ ਅਤੇ ਅਮਨਦੀਪ ਸਿੰਘ ਪੀਏ ਮੁਤਾਬਿਕ 27 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਮਾਨ ਪੈਲੇਸ ਕੋਟਕਪੂਰਾ ਵਿਖੇ ਚਾਹ-ਪਾਰਟੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਹਲਕੇ ਦੀਆਂ 65 ਪੰਚਾਇਤਾਂ ਦੇ ਚੁਣੇ ਨੁਮਾਇੰਦਿਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਸਪੀਕਰ ਸੰਧਵਾਂ ਵਲੋਂ ਵਿਧਾਨ ਸਭਾ ਹਲਕਾ ਕੋਟਕਪੂਰਾ ਅਧੀਨ ਆਉਂਦੀਆਂ ਪੰਚਾਇਤਾਂ ਦੀ ਚੋਣ ਪ੍ਰਕਿਰਿਆ ਅਮਨ ਅਮਾਨ ਨਾਲ,

ਇਹ ਵੀ ਪੜ੍ਹੋ: ਫ਼ਸਲ ਕਟਾਈ ਤਜਰਬਿਆਂ ਸਬੰਧੀ ਟੀਮ ਵੱਲੋਂ ਵੱਖ-ਵੱਖ ਪਿੰਡਾਂ ਦੇ ਕੀਤੇ ਦੌਰੇ

ਬਿਨਾ ਕਿਸੇ ਵਿਤਕਰੇ ਦੇ ਨੇਪਰੇ ਚੜਾਉਣ ਲਈ ਸਬੰਧਤ ਅਫਸਰਸ਼ਾਹੀ ਨੂੰ ਬਕਾਇਦਾ ਹਦਾਇਤ ਕੀਤੀ ਗਈ ਸੀ, ਇਸ ਹਲਕੇ ਵਿੱਚ ਇਸ ਤਰਾਂ ਦੀ ਧੱਕੇਸ਼ਾਹੀ, ਵਿਤਕਰੇਬਾਜੀ ਜਾਂ ਪੱਖਪਾਤ ਦੀ ਇਕ ਵੀ ਮਿਸਾਲ ਦੇਖਣ ਨੂੰ ਨਹੀਂ ਮਿਲੀ। ਹੁਣ ਸਪੀਕਰ ਸੰਧਵਾਂ ਨੇ ਆਪਣੇ-ਬੇਗਾਨੇ ਦਾ ਭੇਦਭਾਵ ਦੂਰ ਕਰਦਿਆਂ ਹਰ ਤਰਾਂ ਦੀ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਾਰੀਆਂ ਪੰਚਾਇਤਾਂ ਨੂੰ ਹੀ ਇਸ ਸਮਾਗਮ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਹੈ ਤਾਂ ਜੋ ਪਿੰਡਾਂ ਵਿੱਚ ਭਾਈਚਾਰਕ ਸਾਂਝ ਪੈਦਾ ਕਰਕੇ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਦਾ ਮੁੱਢ ਬੰਨਿਆ ਜਾ ਸਕੇ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

CM Bhagwant Mann ਅੱਜ Ludhiana ‘ਚ ਕਰਨਗੇ School of Eminence ਦਾ ਉਦਘਾਟਨ

Ludhiana News: CM Bhagwant Mann ਅੱਜ ਐਤਵਾਰ ਨੂੰ ਲੁਧਿਆਣਾ...

‘एक पेड़ मां के नाम’ अभियान को जनआंदोलन बनाएं, पर्यावरण संरक्षण में निभाएं सक्रिय भूमिका: सुभाष बराला

👉राज्यसभा सांसद ने पौधारोपण कार्यक्रम में सहभागिता कर नागरिकों...