ਗਿੱਦੜਬਾਹਾ 30 ਅਕਤੂਬਰ:ਵਿਜੀਲੈਂਸ ਵਿਭਾਗ ਵਲੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ 3 ਨਵੰਬਰ 2024 ਤੱਕ ਵਿਸ਼ੇਸ਼ ਤੌਰ ਤੇ ਸਪਤਾਹ ਮਨਾਇਆ ਜਾ ਰਿਹਾ ਹੈ, ਇਸੇ ਲੜ੍ਹੀ ਤਹਿਤ ਅੱਜ ਗਿੱਦੜਬਾਹਾ ਵਿਖੇ ਵਿਜੀਲੈਂਸ ਵਿਭਾਗ ਵਲੋਂ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਜਾਣਕਾਰੀ ਵਿਜੀਲੈਂਸ ਵਿਭਾਗ ਦੇ ਨੁਮਾਇੰਦਿਆਂ ਨੇ ਦਿੱਤੀ। ਉਹਨਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਸਰਕਾਰੀ ਕੰਮ ਕਰਵਾਉਣ ਬਦਲੇ ਕੋਈ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਇਸ ਦੀ ਸੂਚਨਾਂ ਵਿਜੀਲੈਂਸ ਵਿਭਾਗ ਨੂੰ ਜਰੂਰ ਦਿੱਤੀ ਜਾਵੇ।
ਆਪਣੇ ਸਿਹਤ ਰਿਕਾਰਡ ਨੂੰ ਡਿਜੀਟਲ ਰੱਖਣ ਲਈ ਬਣਾਓ ਆਭਾ ਅਕਾਊਂਟ : ਡਾ ਰਮਨਦੀਪ ਸਿੰਗਲਾ
ਉਹਨਾਂ ਦੱਸਿਆ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਵਿਭਾਗ ਵਲੋਂ ਐਂਟੀ ਕਰਪਸ਼ਨ ਐਕਸ਼ਨ ਲਾਈਨ ਨੰਬਰ 95012-00200, ਟੋਲ ਫ੍ਰੀ ਨੰਬਰ 1800-1800-1000 ਅਤੇ 01633-262172 ਵੀ ਜਾਰੀ ਕੀਤਾ ਹੋਇਆ ਹੈ। ਵਿਭਾਗ ਵਲੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਗਿੱਦੜਬਾਹਾ ਦੇ ਸਰਕਾਰੀ ਦਫਤਰਾਂ, ਬੱਸ ਸਟੈਂਡ ਅਤੇ ਪਬਲਿਕ ਥਾਵਾਂ ਤੇ ਵਿਭਾਗ ਵਲੋਂ ਜਾਗਰੂਕਤਾ ਪੋਸਟਰ ਵੀ ਲਗਾਏ ਗਏ।