WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਮੁਕਤਸਰ

ਕਿਸਾਨ ’ਤੇ ‘ਫ਼ਾਈਰਿੰਗ’ ਕਰਨ ਵਾਲੇ ਬਠਿੰਡਾ ਦੇ ਆੜਤੀ ਦੇ ਪੁੱਤਰ ਸਹਿਤ ਸਾਥੀਆਂ ਵਿਰੁਧ ਪਰਚਾ ਦਰਜ਼

ਪਹਿਲਾਂ ਆੜਤੀ ਦੀਆਂ ਲੱਤਾਂ ਤੋੜਣ ਦੇ ਮਾਮਲੇ ਵਿਚ ਕਿਸਾਨ ਵਿਰੁਧ ਵੀ ਹੋਇਆ ਸੀ ਪਰਚਾ ਦਰਜ਼

ਗਿੱਦੜਵਹਾ, 17 ਫ਼ਰਵਰੀ: ਸਥਾਨਕ ਪੁਲਿਸ ਨੇ ਇੱਕ ਸਿਆਸੀ ਆਗੂ ਦੇ ਨਜਦੀਕੀ ਰਹੇ ਬਠਿੰਡਾ ਸ਼ਹਿਰ ਦੇ ਇੱਕ ਆੜਤੀ ਦੇ ਪੁੱਤਰ ਅਤੇ ਉਸਦੇ ਸਾਥੀਆਂ ਵਿਰੁਧ ਕਿਸਾਨ ’ਤੇ ਫ਼ਾਈਰਿੰਗ ਕਰਨ ਅਤੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕੀਤਾ ਹੈ। ਉਕਤ ਚਰਚਿਤ ਆੜਤੀ ਅਤੇ ਕਿਸਾਨ ਦਾ ਪਿਛਲੇ ਕੁੱਝ ਮਹੀਨਿਆਂ ਤੋਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ। ਕੁੱਝ ਦਿਨ ਪਹਿਲਾਂ ਆੜਤੀ ਰਜਿੰਦਰ ਕੁਮਾਰ ਉਰਫ਼ ਨੀਟਾ ਵਾਸੀ ਬਠਿੰਡਾ ਦੇ ਬਿਆਨਾਂ ਉਪਰ ਪਿੰਡ ਬਾਜ਼ਕ ਦੇ ਕਿਸਾਨ ਅਤੇ ਉਸਦੇ ਸਾਥੀਆਂ ਵਿਰੁਧ ਆੜਤੀ ਦੀਆਂ ਲੱਤਾਂ ਤੋੜਣ ਦੇ ਦੋਸ਼ਾਂ ਹੇਠ ਥਾਣਾ ਲੰਬੀ ਵਿਖੇ ਪਰਚਾ ਦਰਜ਼ ਹੋਇਆ ਸੀ। ਮੌਜੂਦਾ ਸਮੇਂ ਆੜਤੀਆਂ ਲੁਧਿਆਣਾ ਦੇ ਇੱਕ ਹਸਪਤਾਲ ਵਿਚ ਦਾਖ਼ਲ ਦਸਿਆ ਜਾ ਰਿਹਾ। ਇਸ ਸਬੰਧ ਵਿਚ ਗਿੱਦੜਵਹਾ ਦੀ ਪੁਲਿਸ ਕੋਲ ਪਿੰਡ ਬਾਜ਼ਕ ਦੇ ਕਿਸਾਨ ਜਗਵੀਰ ਸਿੰਘ ਪੁੱਤਰ ਸੁਖਦਰਸ਼ਨ ਸਿੰਘ ਨੇ ਪਰਚਾ ਦਰਜ਼ ਕਰਵਾਇਆ ਹੈ। ਖੇਤੀਬਾੜੀ ਦਾ ਕੰਮ ਕਰਨ ਵਾਲੇ ਉਕਤ ਕਿਸਾਨ ਨੇ ਅਪਣੇ ਬਿਆਨਾਂ ਵਿਚ ਦਾਅਵਾ ਕੀਤਾ ਹੈ ਕਿ ਉਸਨੇ ਬਠਿੰਡਾ ਦੇ ਆੜਤੀ ਰਜਿੰਦਰ ਕੁਮਾਰ ਉਰਫ਼ ਨੀਟਾ ਦੀ ਕਿਲਿਆਵਾਲੀ ਸਥਿਤ ਦੁਕਾਨ ’ਤੇ ਦਸੰਬਰ ਮਹੀਨੇ ਵਿਚ 13, 65,000 ਹਜ਼ਾਰ ਰੁਪਏ ਦਾ ਬਾਸਮਤੀ ਝੋਨਾ ਵੇਚਿਆ ਸੀ

ਕਿਸਾਨੀ ਸੰਘਰਸ਼ 2:0 : ਕੈਪਟਨ, ਜਾਖ਼ੜ ਤੇ ਕੇਵਲ ਢਿੱਲੋਂ ਦੇ ਘਰਾਂ ਦਾ ਉਗਰਾਹਾ ਧੜੇ ਵੱਲੋਂ ਘਿਰਾਓ

ਪ੍ਰੰਤੂ ਆੜਤੀ ਤੇ ਉਸਦਾ ਮੁਨੀਮ ਗੁਰਮੀਤ ਸਿੰਘ ਇੱਕ ਲੱਖ ਰੁਪਏ ਦੇਣ ਤੋਂ ਬਾਅਦ ਦੂਜੇ ਪੈਸੇ ਦੇਣ ਤੋਂ ਟਾਲ-ਮਟੋਲ ਕਰ ਰਹੇ ਸਨ, ਜਿਸਦੇ ਕਾਰਨ ਉਸਨੇ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਕੋਲ ਦਰਖ਼ਾਸਤ ਦਿੱਤੀ ਹੋਈ ਸੀ। ਇਸ ਦਰਖਾਸਤ ਦੀ ਪੜਤਾਲ ਡੀਐਸਪੀ ਲੰਬੀ ਕਰ ਰਹੇ ਸਨ। ਇਸ ਦੌਰਾਨ 9 ਫ਼ਰਵਰੀ ਨੂੰ ਪੇਸ਼ੀ ਭੁਗਤਣ ਤੋਂ ਬਾਅਦ ਉਸਦੇ ਵਿਰੁਧ ਥਾਣਾ ਲੰਬੀ ਵਿਖੇ ਆੜਤੀ ਦੀ ਕੁੱਟਮਾਰ ਕਰਨ ਦਾ ਪਰਚਾ ਦਰਜ਼ ਕਰਵਾ ਦਿੱਤਾ ਸੀ। ਜਿਸਦੀ ਰਾਜ਼ੀਨਾਮੇ ਦੀ ਗੱਲ ਚੱਲ ਰਹੀ ਸੀ। ਜਿਸਦੇ ਚੱਲਦੇ ਉਹ ਤੇ ਉਸਦਾ ਦੋਸਤ ਨਿਰਮਲ ਸਿੰਘ ਗਿੱਦੜਵਹਾ ਇੱਕ ਆੜਤੀ ਦੀ ਦੁਕਾਨ ‘ਤੇ ਗਏ ਹੋਏ ਸੀ। ਪ੍ਰੰਤੂ ਜਦ ਉਥੇ ਪੁੱਜੇ ਤਾ ਆੜਤੀ ਦਾ ਪੁੱਤਰ ਹੈਰੀ ਵਾਸੀ ਮਾਡਲ ਟਾਊਨ ਫੇਸ 3 ਬਠਿੰਡਾ, ਸੰਜੀਵ ਕੁਮਾਰ ਪੁੱਤਰ ਤਰਸੇਮ ਚੰਦ ਵਾਸੀ ਬੱਲਾ ਰਾਮ ਨਗਰ ਬਠਿੰਡਾ, ਰਾਜਨ ਪੁੱਤਰ ਗੁਰਮੀਤ ਸਿੰਘ ਵਾਸੀ ਬੱਲਾ ਰਾਮ ਨਗਰ ਬਠਿੰਡਾ ਅਤੇ ਦੋ ਅਣਪਛਾਤੇ ਆਦਮੀ ਉਥੇ ਹਾਜਰ ਸਨ ਤੇ ਉਨ੍ਹਾਂ ਕੋਲ 12 ਬੋਰ ਬੰਦੂਕ ਦੋਨਾਲੀ ਅਤੇ ਪਿਸਤੋਲ ਸੀ। ਜਿਸਦੇ ਕਾਰਨ ਉਹ ਲੜਾਈ-ਝਗੜੇ ਤੋਂ ਬਚਣ ਲਈ ਵਾਪਸ ਆ ਗਏ। ਕਿਸਾਨ ਜਗਵੀਰ ਸਿੰਘ ਦੇ ਬਿਆਨ ਮੁਤਾਬਕ ਜਦ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਗਿਦੜਬਾਹਾ ਲਾਲਬਾਈ, ਚੰਨੂ ਤੋ ਪਿੰਡ ਬੀਦੋਵਾਲੀ ਹੋ ਕੇ ਆਪਣੇ ਪਿੰਡ ਬਾਜਕ ਨੂੰ ਜਾ ਰਿਹਾ ਸੀ ਤਾਂ ਪਿੰਡ ਚੰਨੂ ਤੇ ਬੀਦੋਵਾਲੀ ਰੋਡ ’ਤੇ ਪਿੱਛਿਓ ਆਈ ਚਿੱਟੇ ਰੰਗ ਦੀ ਵਰਨਾ ਕਾਰ ਨੇ ਉਸਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ ਤੇ ਉਹ ਡਿੱਗ ਪਿਆ।

ਅਕਾਲੀ ਦਲ ਨੇ ਹਰਿਆਣਾ ਪੁਲਿਸ ਦੇ ਹੱਥੋਂ ਜਖਮੀ ਹੋਏ ਕਿਸਾਨਾਂ ਲਈ ਮੰਗੀ ਸਰਕਾਰੀ ਨੌਕਰੀ

ਵਰਨਾ ਕਾਰ ਦੇ ਪਿੱਛੇ ਹੀ ਇੱਕ ਜਿੰਨ ਕਾਰ ਆਈ, ਜਿਸ ਵਿਚ ਹੈਰੀ, ਰਾਜਨ ਅਤੇ ਸੰਜੀਵ ਕੁਮਾਰ ਮੌਜੂਦ ਸਨ। ਸਿਕਾਇਕਤਾ ਮੁਤਾਬਕ ਰਾਜਨ ਨੇ ਪਿਸਤੌਲ ਨਾਲ ਦੋ ਫਾਇਰ ਉਸ ਉਪਰ ਕੀਤੇ ਪ੍ਰੰਤੂ ਉਹ ਹੇਠਾਂ ਡਿੱਗਣ ਕਾਰਨ ਬਚ ਗਿਆ ਤੇ ਨੇੜੇ ਢਾਣੀਆਂ ਵੱਲ ਭੱਜ ਪਿਆ। ਇਸ ਦੌਰਾਨ ਸੰਜੀਵ ਨੇ 12 ਬੋਰ ਬੰਦੂਕ ਦਾ ਫਾਇਰ ਉਸ ਉਪਰ ਕਰ ਦਿੱਤਾ, ਜਿਹੜਾ ਉਸਦੇ ਸੱਜੇ ਪੱਟ ਦੇ ਬਾਹਰਲੇ ਪਾਸੇ ਪਿੰਜਣੀ ’ਤੇ ਲੱਗਿਆ ਉਹ ਧਰਤੀ ’ਤੇ ਡਿੱਗ ਪਿਆ ਤਾਂ ਉਸਦੀ ਬੇਸਬਾਲ ਨਾਲ ਕੁੱਟਮਾਰ ਕੀਤੀ। ਇਸ ਮੌਕੇ ਰੋਲਾ ਸੁਣ ਕੇ ਹੋਰ ਲੋਕ ਪੁੱਜ ਗਏ ਤੇ ਇਹ ਕਾਰ ’ਤੇ ਸਵਾਰ ਹੋ ਕੇ ਭੱਜ ਗਏ ਅਤੇ ਉਸਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਸਬੰਧ ਵਿਚ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਗਿੱਦੜਵਹਾ ਦੇ ਥਾਣੇਦਾਰ ਹਰਵਿੰਦਰ ਸਿੰਘ ਮੁਤਾਬਕ ਕਥਿਤ ਦੋਸ਼ੀਆਂ ਹੈਰੀ ਪੁੱਤਰ ਰਜਿੰਦਰ ਨੀਟਾ, ਸੰਜੀਵ ਅਤੇ ਰਾਜਨ ਸਹਿਤ ਦੋ ਅਣਪਛਾਤੇ ਵਿਅਕਤੀਆਂ ਵਿਰੁਧ ਆਈ.ਪੀ.ਸੀ ਦੀ ਧਾਰਾ 307, 323,148,149 ਅਤੇ 25,27 ਆਰਮਜ ਐਕਟ ਤਹਿਤ ਕੇਸ ਦਰਜ਼ ਕਰ ਲਿਆ ਗਿਆ ਹੈ ਤੇ ਜਲਦੀ ਹੀ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਮੋਦੀ ਵੱਲੋਂ ਹਰਿਆਣਾ ਨੂੰ ਚੋਣਾਂ ਤੋਂ ਐਨ ਪਹਿਲਾਂ 10 ਹਜ਼ਾਰ ਕਰੋੜ ਦੇ ਪ੍ਰੋਜੈਕਟਾਂ ਦਾ ਤੋਹਫ਼ਾ

ਆੜਤੀ ਦੇ ਬਿਆਨ ’ਤੇ ਕਿਸਾਨ ਅਤੇ ਉਸਦੇ ਵਿਰੁਧ ਵੀ ਹੋਇਆ ਸੀ ਪਰਚਾ ਦਰਜ਼
ਗਿੱਦੜਵਹਾ: ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਲੰਘੀ 9 ਫ਼ਰਵਰੀ ਨੂੰ ਥਾਣਾ ਲੰਬੀ ਦੀ ਪੁਲਿਸ ਨੇ ਵੀ ਆੜਤੀ ਰਜਿੰਦਰ ਕੁਮਾਰ ਉਰਫ਼ ਨੀਟਾ ਦੇ ਬਿਆਨਾਂ ਉਪਰ ਕਿਸਾਨ ਜਗਵੀਰ ਸਿੰਘ, ਉਸਦੇ ਦੋਸਤ ਨਿਰਮਲ ਸਿੰਘ ਤੇ ਨਰੂਆਣਾ ਦੇ ਗੁਰਮੀਤ ਸਿੰਘ ਤੋਂ ਇਲਾਵਾ ਕੁੱਝ ਅਣਪਛਾਤੇ ਵਿਅਕਤੀਆਂ ਵਿਰੁਧ ਪਰਚਾ ਦਰਜ਼ ਕੀਤਾ ਸੀ। ਇਸ ਸਬੰਧ ਵਿਚ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਆੜਤੀ ਨੈ ਦੋਸ਼ ਲਗਾਇਆ ਸੀ ਕਿ ਜਦ ਉਹ ਕਿਸਾਨ ਜਗਵੀਰ ਸਿੰਘ ਵੱਲੋਂ ਦਿੱਤੀ ਸਿਕਾਇਤ ਦੇ ਸਬੰਧ ਵਿਚ ਡੀਐਸਪੀ ਲੰਬੀ ਕੋਲ ਚੱਲ ਰਹੀ ਤਫ਼ਤੀਸ ਵਿਚ ਸ਼ਾਮਲ ਤਫ਼ਤੀਸ ਹੋ ਕੇ ਵਾਪਸ ਆ ਰਿਹਾ ਸੀ ਤਾਂ ਪਿੰਡ ਬਾਦਲ ਦੇ ਵਿਚ ਦੋ ਕਾਰਾਂ ‘ਤੇ ਆਏ ਜਗਵੀਰ ਸਿੰਘ ਤੇ ਨਿਰਮਲ ਸਿੰਘ ਨੇ ਅਪਣੇ ਹੋਰਨਾਂ ਸਾਥੀਆਂ ਦੀ ਮੱਦਦ ਨਾਲ ਉਸਦੀ ਕੁੱਟਮਾਰ ਕੀਤੀ ਸੀ। ਇਸ ਮੌਕੇ ਉਸਦੇ ਨਾਲ ਬਠਿੰਡਾ ਦਾ ਇੱਕ ਹੋਰ ਆੜਤੀ ਬੱਬੂ ਪ੍ਰਧਾਨ ਵੀ ਨਾਲ ਸੀ। ਇਸ ਸਬੰਧ ਵਿਚ ਲੰਬੀ ਪੁਲਿਸ ਨੇ ਜਗਵੀਰ ਸਿੰਘ, ਨਿਰਮਲ ਸਿੰਘ, ਗੁਰਮੀਤ ਸਿੰਘ ਤੇ ਅਣਪਛਤਿਆਂ ਵਿਰੁਧ ਧਾਰਾ 323,324,341,379ਬੀ ਅਤੇ 34 ਆਈਪੀਸੀ ਤਹਿਤ ਪਰਚਾ ਦਰਜ਼ ਕੀਤਾ ਸੀ।

 

Related posts

ਵਾਲਮੀਕਿ ਤੇ ਮਜ਼੍ਹਬੀ ਸਿੱਖ ਸਮਾਜ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਹਮਾਇਤ ਦਾ ਐਲਾਨ

punjabusernewssite

ਦਲਿਤ ਸਮਾਜ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਇਕੱਤਰ ਹੋਵੇ: ਗਹਿਰੀ

punjabusernewssite

ਪ੍ਰਕਾਸ ਸਿੰਘ ਬਾਦਲ ਦੀ ਯਾਦ ’ਚ ਸੁਖਬੀਰ ਤੇ ਮਨਪ੍ਰੀਤ ਨੇ ਮਿਲਕੇ ਲਗਾਇਆ ਟਾਹਲੀ ਦਾ ਬੂਟਾ

punjabusernewssite