ਕੁਲਜੀਤ ਸਿੰਘ ਬਠਿੰਡਾ ਨੇ ਮੰਥਨ ਪਟਿਆਲਾ ਨੂੰ ਹਰਾ ਕੇ ਜਿੱਤਿਆ ਸੋਨ ਤਗਮਾ
ਬਠਿੰਡਾ 30 ਅਕਤੂਬਰ:ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ 68 ਵੀਆਂ ਸਕੂਲੀ ਸੂਬਾ ਪੱਧਰੀ ਖੇਡਾਂ ਬਾਕਸਿੰਗ ਸ਼ਾਨੋ ਸ਼ੌਕਤ ਨਾਲ ਸੰਪਨ ਹੋ ਗਈਆ ਹਨ।ਅਖੀਰਲੇ ਦਿਨ ਇਹਨਾਂ ਖੇਡਾਂ ਦਾ ਉਦਘਾਟਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸਿਕੰਦਰ ਸਿੰਘ ਬਰਾੜ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਵਲੋਂ ਕੀਤਾ ਗਿਆ।ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਜਿੱਤ ਹਾਰ ਖੇਡਾਂ ਵਿੱਚ ਹੁੰਦੀ ਰਹਿੰਦੀ ਹਾਰ ਜਾਣਾ ਹੋਂਸਲੇ ਦਾ ਅੰਤ ਨਹੀਂ ਹੁੰਦਾ,ਹਾਰ ਹੀ ਉਹ ਸ਼ਕਤੀ ਹੁੰਦੀ ਹੈ। ਜੋ ਮਨੁੱਖ ਦੇ ਨਿਸ਼ਚੇ ਨੂੰ ਮਜ਼ਬੂਤ ਬਣਾਉਂਦੀ ਜਾਂਦੀ ਹੈ ਤੇ ਅਖੀਰ ਉਹ ਸ਼ਕਤੀ ਉਸ ਨੂੰ ਅਜਿੱਤ ਐਲਾਨ ਕਰ ਦਿੰਦੀ ਹੈ।
ਵਿਜੀਲੈਂਸ ਬਿਊਰੋ ਨੇ ਪੁਲਿਸ ਸਬ-ਇੰਸਪੈਕਟਰ ਨੂੰ 15,000 ਦੀ ਰਿਸ਼ਵਤ ਲੈਂਦਿਆਂ ਕੀਤਾ ਰੰਗੇ ਹੱਥੀਂ ਕਾਬੂ
ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਅੰਡਰ 14 ਲੜਕਿਆਂ ਦੇ ਮੁਕਾਬਲੇ 28 ਤੋਂ 30 ਕਿਲੋ ਵਿੱਚ ਨਿਤਿਨ ਸ੍ਰੀ ਫ਼ਤਹਿਗੜ੍ਹ ਸਾਹਿਬ ਨੇ ਪਹਿਲਾ, ਏਕਮਵੀਰ ਬਰਨਾਲਾ ਨੇ ਦੂਜਾ, , 30 ਤੋਂ 32 ਕਿਲੋ ਵਿੱਚ ਕੁਲਜੀਤ ਬਠਿੰਡਾ ਨੇ ਪਹਿਲਾ,ਮੰਥਨ ਪਟਿਆਲਾ ਨੇ ਦੂਜਾ, 32 ਤੋਂ 34 ਕਿਲੋ ਅਮ੍ਰਿਤਪਾਲ ਪਟਿਆਲਾ ਵਿੰਗ ਨੇ ਪਹਿਲਾ, ਅਬਦੁਲ ਪਟਿਆਲਾ ਨੇ ਦੂਜਾ, 34 ਤੋਂ 36 ਕਿਲੋ ਵਿੱਚ ਅਜੈਪਾਲ ਪਟਿਆਲਾ ਵਿੰਗ ਨੇ ਪਹਿਲਾ, ਨੈਤਿਕ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਦੂਜਾ, 36 ਤੇ 38 ਕਿਲੋ ਵਿੱਚ ਰਸ ਕੁਮਾਰ ਸੰਗਰੂਰ ਨੇ ਪਹਿਲਾ, ਗੁਰਵਿੰਦਰ ਫਾਜ਼ਿਲਕਾ ਨੇ ਦੂਜਾ, 38 ਤੋਂ 40 ਕਿਲੋ ਵਿੱਚ ਰਾਜਵੀਰ ਲੁਧਿਆਣਾ ਨੇ ਪਹਿਲਾ, ਰਣਵੀਰ ਤਰਨਤਾਰਨ ਨੇ ਦੂਜਾ,
High Court ਵੱਲੋਂ Gangster Lawrence Bishnoi ਇੰਟਰਵਿਊ ਮਾਮਲੇ ਦੀ ਮੁੜ ਜਾਂਚ ਦੇ ਆਦੇਸ਼
40 ਤੋਂ 42 ਕਿਲੋ ਵਿੱਚ ਰਿੰਕੂ ਜਲੰਧਰ ਨੇ ਪਹਿਲਾ, ਜਗਤੇਸ਼ਵਰ ਗੁਰਦਾਸਪੁਰ ਨੇ ਦੂਜਾ, 42 ਤੋਂ 44 ਕਿਲੋ ਵਿੱਚ ਜਸਕਰਨਵੀਰ ਸੰਗਰੂਰ ਨੇ ਪਹਿਲਾ, ਗੋਰਵ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਦੂਜਾ, 44 ਤੋਂ 46 ਕਿਲੋ ਗੁਰਵਿੰਦਰ ਪਟਿਆਲਾ ਵਿੰਗ ਨੇ ਪਹਿਲਾ , ਰਣਵੀਰ ਬਰਨਾਲਾ ਨੇ ਦੂਜਾ, 46 ਤੋਂ 48 ਕਿਲੋ ਵਿੱਚ ਵਾਹਿਗੁਰੂ ਪਾਲ ਸਿੰਘ ਲੁਧਿਆਣਾ ਨੇ ਪਹਿਲਾ,ਰਣਸੇਰ ਪਟਿਆਲਾ ਨੇ ਦੂਜਾ, 48 ਤੋਂ 50 ਕਿਲੋ ਵਿੱਚ ਜਸਪ੍ਰੀਤ ਲੁਧਿਆਣਾ ਨੇ ਪਹਿਲਾ, ਰਿਤੇਸ਼ ਮੁਕਤਸਰ ਨੇ ਦੂਜਾ ਸਥਾਨ ਪ੍ਰਾਪਤ ਕੀਤਾਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਅਮਨਪ੍ਰੀਤ ਸਿੰਘ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਗੁਰਸ਼ਰਨ ਸਿੰਘ ਕਨਵੀਨਰ, ਗੁਰਜੀਤ ਸਿੰਘ ਝੱਬਰ ਹਾਜ਼ਰ ਸਨ।
Share the post "ਹਾਰ ਜਾਣਾ ਹੋਂਸਲੇ ਦਾ ਅੰਤ ਨਹੀਂ ਹੁੰਦਾ: ਸਿਕੰਦਰ ਸਿੰਘ ਬਰਾੜ , ਜਸਵੀਰ ਸਿੰਘ ਗਿੱਲ"