ਕੋਟਕਪੂਰਾ, 30 ਅਕਤੂਬਰ :– ‘ਆਪ’ ਦੇ ਕੇਂਦਰੀ ਆਗੂ ਮਨੀਸ਼ ਸਿਸੋਦੀਆ ਦੀ ਰਿਹਾਇਸ਼ ਨਵੀਂ ਦਿੱਲੀ ਵਿਖੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਪੁੱਜੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦਾ ਸ਼੍ਰੀ ਸਿਸੋਦੀਆ ਵਲੋਂ ਬੜੀ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ। ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਮੌਕੇ ਸਪੀਕਰ ਸੰਧਵਾਂ ਅਤੇ ਸ਼੍ਰੀ ਸਿਸੋਦੀਆ ਦਰਮਿਆਨ ਕਾਫੀ ਹਾਸਾ ਮਜਾਕ ਵੀ ਹੋਇਆ। ਜਿੱਥੇ ਦੀਵਾਲੀ ਮੌਕੇ ਸ਼੍ਰੀ ਰਾਮ ਚੰਦਰ ਜੀ ਵਲੋਂ 14 ਸਾਲਾਂ ਦਾ ਬਨਵਾਸ ਕੱਟ ਕੇ ਅਯੁੱਧਿਆ ਤੋਂ ਵਾਪਸ ਪਰਤਣ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਹਾਂਗੀਰ ਦੀ ਕੈਦ ਤੋਂ ਰਿਹਾਅ ਹੋ ਕੇ ਆਉਣ ਦੀ ਖੁਸ਼ੀ ਵਿੱਚ ਕੀਤੀ ਜਾਂਦੀ ਦੀਪਮਾਲਾ ਬਾਰੇ ਗੱਲਾਂ ਬਾਤਾਂ ਹੋਈਆਂ, ਉੱਥੇ ਇਸ ਤਿਉਹਾਰ ਨੂੰ ਪਵਿੱਤਰ ਰੱਖਣ ਦੀ ਲੋੜ ’ਤੇ ਵੀ ਜੋਰ ਦਿੱਤਾ ਗਿਆ।
ਸਪੀਕਰ ਸੰਧਵਾਂ ਨੇ ਆਪਣੀ ਪਤਨੀ ਸਮੇਤ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ
ਸਪੀਕਰ ਸੰਧਵਾਂ ਨੇ ਦੱਸਿਆ ਕਿ ਹਿੰਦੂ ਅਤੇ ਸਿੱਖ ਧਰਮ ਦੀ ਤਰਾਂ ਜੈਨ ਧਰਮ ਵਿੱਚ ਇਸ ਦਿਨ ਦਾ ਸਬੰਧ ਭਗਵਾਨ ਮਹਾਂਵੀਰ ਨਾਲ ਮੰਨਿਆ ਜਾਂਦਾ ਹੈ, ਇਸ ਦਿਨ ਹੀ ਭਗਵਾਨ ਮਹਾਂਵੀਰ ਨੇ ਮੌਕਸ਼ ਦੀ ਪ੍ਰਾਪਤੀ ਕੀਤੀ ਸੀ। ਉਹਨਾ ਦੱਸਿਆ ਕਿ ਜੈਨ ਧਰਮ ਵਿੱਚ ਅਹਿੰਸਾ ਮੁੱਖ ਸਿਧਾਂਤ ਹੈ, ਇਸ ਲਈ ਜੈਨੀ ਲੋਕ ਆਤਿਸ਼ਬਾਜੀ ਨਹੀਂ ਚਲਾਉਂਦੇ, ਕਿਉਂਕਿ ਉਹਨਾ ਦਾ ਮੰਨਣਾ ਹੈ ਕਿ ਇਸ ਨਾਲ ਸਰੀਰਕ ਅਤੇ ਵਾਤਾਵਰਣ ਵਿੱਚ ਵਿਚਰ ਰਹੇ ਪ੍ਰਾਣੀਆਂ ਨੂੰ ਨੁਕਸਾਨ ਪਹੁੰਚਦਾ ਹੈ। ਜਿੱਥੇ ਸਪੀਕਰ ਸੰਧਵਾਂ ਨੇ ਸ਼੍ਰੀ ਸਿਸੋਦੀਆ ਨਾਲ ਪੰਜਾਬ ਦੇ ਤਾਜਾ ਹਾਲਾਤਾਂ ਬਾਰੇ ਵਿਚਾਰ ਚਰਚਾ ਕੀਤੀ, ਉੱਥੇ ਸ਼੍ਰੀ ਸਿਸੋਦੀਆ ਵਲੋਂ ਵੀ ਦਿੱਲੀ ਦੀ ਸਿਆਸਤ ਅਤੇ ਹਲਾਤਾਂ ਬਾਰੇ ਗੱਲਬਾਤ ਕੀਤੀ ਪਰ ਜਿਆਦਾ ਚਰਚਾ ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਨੂੰ ਲੈ ਕੇ ਹੋਈ।
Share the post "‘ਆਪ’ ਦੇ ਕੇਂਦਰੀ ਆਗੂ ਮਨੀਸ਼ ਸਿਸੋਦੀਆ ਵਲੋਂ ਸਪੀਕਰ ਸੰਧਵਾਂ ਦਾ ਗਰਮਜੋਸ਼ੀ ਨਾਲ ਸੁਆਗਤ"