ਬਠਿੰਡਾ, 3 ਅਕਤੂਬਰ: ਸਥਾਨਕ ਸ਼ਹਿਰ ਦੇ ਪੁਰਾਤਨ ਇਲਾਕਿਆਂ ਵਿਚੋਂ ਇੱਕ ਪ੍ਰਮੁੱਖ ਮੰਨੇ ਜਾਂਦੇ ਕਿਲਾ ਰੋਡ ਵਾਲੀ ਸੜਕ ’ਤੇ ਮਿੰਨੀ ਸਕੱਤਰੇਤ ਰੋਡ ਉਪਰ ਸੀਵਰੇਜ ਬਲਾਕ ਹੋਣ ਕਾਰਨ ਗੰਦਾ ਪਾਣੀ ਸੜਕਾਂ ’ਤੇ ਆਉਣ ਕਾਰਨ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਹਾਲਾਂਕਿ ਨਗਰ ਨਿਗਮ ਵੱਲੋਂ ਇਸ ਸਮੱਸਿਆ ਨੂੰ ਦੂੁਰ ਕਰਨ ਦਾ ਯਤਨ ਵੀ ਕੀਤਾ ਜਾਂਦਾ ਪ੍ਰੰਤੂ ਕਾਫ਼ੀ ਪੁਰਾਣਾ ਸੀਵਰ ਪਿਆ ਹੋਇਆ ਅਕਸਰ ਹੀ ਲੋਕਾਂ ਨੂੰ ਇਸਦਾ ਸਾਹਮਣਾ ਕਰਨਾ ਪੈ ਰਿਹਾ।
ਇਹ ਵੀ ਪੜ੍ਹੋ:ਵੱਡੀ ਖ਼ਬਰ: ‘ਪਿਊ’ ਵੱਲੋਂ ਪਰਾਲੀ ਨੂੰ ਅੱਗ ਲਗਾਉਣ ’ਤੇ ਪ੍ਰਸ਼ਾਸਨ ਨੇ ਖ਼ੋਹੀ ‘ਪੁੱਤ’ ਦੀ ਨੰਬਰਦਾਰੀ
ਇਲਾਕਾ ਵਾਸੀ ਬਿੱਕਰ ਸਿੰਘ ਨੇ ਵੈਬਸਾਈਟ ਦੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਤਿਊਹਾਰਾਂ ਦੇ ਮੌਸਮ ਵਿਚ ਲੋਕਾਂ ਨੂੂੰ ਗੰਦਗੀ ਦਾ ਸ਼ਿਕਾਰ ਹੋਣਾ ਪੈ ਰਿਹਾ। ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਦੇ ਪੱਕੇ ਹੱਲ ਲਈ ਨਗਰ ਨਿਗਮ ਨੂੰ ਗੰਭੀਰਤਾ ਨਾਲ ਧਿਆਨ ਦੇਣ ਦੀ ਜਰੂਰਤ ਹੈ। ਉਧਰ ਇਲਾਕੇ ਦੇ ਕੌਂਸਲਰ ਸੰਦੀਪ ਬੌਬੀ ਨੇ ਮਾਮਲਾ ਧਿਆਨ ਵਿਚ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ‘‘ ਨਿਗਮ ਦੇ ਮੁਲਾਜਮ ਜਲਦੀ ਹੀ ਇਸਦਾ ਹੱਲ ਕਰਨ ਆ ਰਹੇ ਹਨ। ’’