ਫ਼ਰੀਦਕੋਟ, 2 ਨਵੰਬਰ: ਦੀਵਾਲੀ ਮੌਕੇ ਸਥਾਨਕ ਸ਼ਹਿਰ ਵਿਚ ਇੱਕ ਪਟਾਕਿਆਂ ਦੀ ਸਟਾਲ ਤੋਂ ਮੁਫ਼ਤ ’ਚ ਪਟਾਕੇ ਚੁੱਕਣੇ ਪੁਲਿਸ ਮੁਲਾਜਮਾਂ ਨੂੰ ਮਹਿੰਗੇ ਪੈ ਗਏ। ਇਸ ਘਟਨਾ ਦੀ ਵੀਡੀਓ ਸੋਸਲ ਮੀਡੀਆ ’ਤੇ ਵਾਈਰਲ ਹੋਣ ਤੋਂ ਬਾਅਦ ਸਖ਼ਤ ਕਾਰਵਾਈ ਕਰਦਿਆਂ ਐਸ.ਐਸ.ਪੀ ਨੇ ਦੋ ਪੁਲਿਸ ਮੁਲਾਮਜਾਂ ਨੂੰ ਲਾਈਨ ਹਾਜ਼ਰ ਕਰਦਿਆਂ ਘਟਨਾ ਮੌਕੇ ਹਾਜ਼ਰ ਸਮੂਹ ਪੁਲਿਸ ਮੁਲਾਜਮਾਂ ਵਿਰੁਧ ਵਿਭਾਗੀ ਕਾਰਵਾਈ ਖੋਲ ਦਿੱਤੀ ਹੈ। ਵਾਈਰਲ ਵੀਡੀਓ ਕਾਰਨ ਪੁਲਿਸ ਵਿਭਾਗ ਨੂੰ ਕਾਫ਼ੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਤੇ ਜ਼ਿਲ੍ਹਾ ਪੁਲਿਸ ਕਪਤਾਨ ਡਾ ਪ੍ਰਗਿੱਆ ਜੈਨ ਤੋਂ ਇਲਾਵਾ ਚੰਡੀਗੜ੍ਹ ਹੈਡਕੁਆਟਰ ਸਥਿਤ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਵੀ ਬੁਰਾ ਮਨਾਇਆ ਸੀ।
ਇਹ ਵੀ ਪੜ੍ਹੋ:ਦੀਵਾਲੀ ਦੀ ਰਾਤ ਪੁਲਿਸ ਮੁਕਾਬਲੇ ’ਚ ਆਪ ਆਗੂ ਕਤਲਕਾਂਡ ਦਾ ਮੁਲਜਮ ਹੋਇਆ ਜਖ਼ਮੀ
ਗੌਰਤਲਬ ਹੈ ਕਿ ਪੈਟਰੋÇਲੰਗ ਪਾਰਟੀ ਵਜੋਂ ਤੈਨਾਤ ਇਹ ਪੁਲਿਸ ਮੁਲਾਜਮ ਸ਼ਹਿਰ ਵਿਚ ਗਸ਼ਤ ਕਰ ਰਹੇ ਸਨ ਤੇ ਪਤਾ ਲੱਗਿਆ ਹੈ ਕਿ ਇੰਨ੍ਹਾਂ ਵੱਲੋਂ ਗੈਰ ਕਾਨੂੰਨੀ ਤੌਰ ’ਤੇ ਪਟਾਕੇ ਵੇਚਣ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਸਨ। ਇਸ ਦੌਰਾਨ ਇਹ ਸ਼ਹਿਰ ਵਿਚ ਇੱਕ ਸਟਾਲ ’ਤੇ ਪੁੱਜਦੇ ਹਨ, ਜਿੱਥੇ ਕੁੱਝ ਦੇਰ ਦੀ ਗੱਲਬਾਤ ਤੋਂ ਬਾਅਦ ਹੋਮਗਾਰਡ ਦਾ ਜਵਾਨ ਤੇ ਇੱਕ ਹੋਰ ਮੁਲਾਜਮ ਇਸ ਸਟਾਲ ਤੋਂ ਮੁਫ਼ਤ ਦੇ ਵਿਚ ਹਜ਼ਾਰਾਂ ਰੁਪਏ ਦੇ ਪਟਾਕੇ ਚੁੱਕ ਕੇ ਸਰਕਾਰੀ ਗੱਡੀ ਵਿਚ ਲੈ ਜਾਂਦੇ ਹਨ। ਇਹ ਸਾਰੀ ਦੀ ਸਾਰੀ ਘਟਨਾ ਸਟਾਲ ਦੇ ਪਿੱਛੇ ਸਥਿਤ ਇੱਕ ਦੁਕਾਨ ਉਪਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ, ਜੋਕਿ ਬਾਅਦ ਵਿਚ ਕਿਸੇ ਨੇ ਵਾਈਰਲ ਕਰ ਦਿੱਤੀ।
ਇਹ ਵੀ ਪੜ੍ਹੋ:ਪਰਾਲੀ ਨੂੰ ਅੱਗ ਲਗਾਉਣ ਕਾਰਨ ਫ਼ਿਰੋਜਪੁਰ ’ਚ ਵਾਪਰਿਆਂ ਵੱਡਾ ਹਾਦਸਾ, ਤਿੰਨ ਨੌਜਵਾਨ ਝੁਲਸੇ
ਐਸਐਸਪੀ ਫ਼ਰੀਦਕੋਟ ਡਾ ਪ੍ਰਗਿੱਆ ਜੈਨ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਮਾਮਲਾ ਧਿਆਨ ਵਿਚ ਆਉਣ ਤੋਂ ਬਾਅਦ ਤੁਰੰਤ ਸਖ਼ਤ ਐਕਸ਼ਨ ਕੀਤਾ ਗਿਆ ਹੈ। ਜਿਸਦੇ ਤਹਿਤ ਹੋਮਗਾਰਡ ਮੁਲਾਜਮ ਤੇ ਗੱਡੀ ਦੇ ਡਰਾਈਵਰ ਜੋਕਿ ਪਟਾਕੇ ਚੁੱਕਦੇ ਦਿਖ਼ਾਈ ਦਿੰਦੇ ਹਨ, ਨੂੰ ਪੁਲਿਸ ਲਾਈਨ ਭੇਜ ਦਿੱਤਾ ਹੈ ਅਤੇ ਨਾਲ ਹੀ ਸਾਰੇ ਮੁਲਾਜਮਾਂ ਵਿਰੁਧ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਅਤੇ ਰੀਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ’’
Share the post "ਦੀਵਾਲੀ ਮੌਕੇ ਪੁਲਿਸ ਮੁਲਾਜਮਾਂ ਨੂੰ ਮਹਿੰਗੇ ਪਏ ‘ਮੁਫ਼ਤ’ ਦੇ ਪਟਾਕੇ ਚਲਾਉਣੇ, ਕੀਤੇ ਲਾਈਨ ਹਾਜ਼ਰ, ਦੇਖੋ ਵੀਡੀਓ"