ਤਰਨਤਾਰਨ, 4 ਨਵੰਬਰ: ਬੀਤੀ ਦੇਰ ਰਾਤ ਜ਼ਿਲ੍ਹੇ ਦੇ ਪਿੰਡ ਭੁੱਲਰਾਂ ਦੀ ਨਹਿਰ ਕੋਲ ਹੋਏ ਇੱਕ ਪੁਲਿਸ ਮੁਕਾਬਲੇ ਵਿਚ ਗੈਂਗਸਟਰ ਲੰਡਾ ਹਰੀਕੇ ਦੇ ਸਾਥੀ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਜਖ਼ਮੀ ਦੀ ਪਹਿਚਾਣ ਸੁਖਵਿੰਦਰ ਸਿੰਘ ਉਰਫ਼ ਕਾਕਾ ਸ਼ੈਲੀ ਵਾਸੀ ਪਿੰਡ ਮੁਰਾਦਪੁਰ ਦੇ ਤੌਰ ’ਤੇ ਹੋਈ ਹੈ, ਜਿਸਨੂੰ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਹਥਿਆਰਾਂ ਦੀ ਬਰਾਮਦਗੀ ਲਈ ਇੱਥੇ ਲੈ ਕੇ ਆਈ ਹੋਈ ਸੀ। ਤਰਨਤਾਰਨ ਦੇ ਐਸਐਸਪੀ ਨੇ ਮੀਡੀਆ ਨੂੰ ਦਸਿਆ ਕਿ ਕਾਕਾ ਸ਼ੈਲੀ ਵਿਰੁਧ ਪੰਜ ਪਰਚੇ ਦਰਜ਼ ਹਨ
ਇਹ ਵੀ ਪੜ੍ਹੋ: ਯੂਨੀਵਰਸਿਟੀ ’ਚ ਵਿਦਿਆਰਥਣ ਨੇ ਉਤਾਰੇ ਕੱਪੜੇ, ਮੱਚੀ ਤਰਥੱਲੀ, ਪੁਲਿਸ ਨੇ ਲਿਆ ਹਿਰਾਸਤ ’ਚ
ਅਤੇ ਇਹ ਲੰਡਾ ਦੇ ਨਜਦੀਕੀ ਸਾਥੀ ਜੈਸਲ ਚੰਬਲ ਨਾਲ ਮਿਲਕੇ ਫ਼ਿਰੌਤੀਆਂ ਹਾਸਲ ਕਰਨ ਅਤੇ ਲੋਕਾਂ ਨੂੰ ਧਮਕਾਉਣ ਦੇ ਲਈ ਫ਼ਾਈਰਿੰਗ ਕਰਨ ਦਾ ਕੰਮ ਕਰਦਾ ਸੀ। ਪੁਲਿਸ ਨੇ ਇਸਨੂੰ 9-10 ਦੀ ਰਾਤ ਨੂੰ ਦੋ ਵੱੱਖ ਵੱਖ ਥਾਵਾਂ ‘ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿਚ ਸੀਆਈਏ ਦੀ ਟੀਮ ਨਾਲ ਮਿਲਕੇ ਗ੍ਰਿਫਤਾਰ ਕੀਤਾ ਸੀ ਤੇ ਹੁਣ ਸਦਰ ਤਰਨਤਾਰਨ ਦੀ ਪੁਲਿਸ ਕੋਲ ਰਿਮਾਂਡ ’ਤੇ ਸੀ। ਇਸ ਦੌਰਾਨ ਜਿਸ ਹਥਿਆਰ ਨਾਲ ਇਸਨੇ ਗੋਲੀਬਾਰੀ ਕੀਤੀ ਸੀ, ਉਸਦੀ ਬਰਾਮਦਗੀ ਲਈ ਉਸਨੂੰ ਇੱਥੇ ਨਹਿਰ ਕੰਢੇ ਲਿਆਂਦਾ ਗਿਆ ਸੀ
ਇਹ ਵੀ ਪੜ੍ਹੋ: ਪਰਾਲੀ ਦੇ ਡੰਪ ਨੂੰ ਲੱਗੀ ਅੱਗ, ਹੋਇਆ ਲੱਖਾਂ ਦਾ ਨੁਕਸਾਨ
ਪ੍ਰੰਤੂ ਉਸੇ ਹਥਿਆਰ ਨਾਲ ਇਸਨੇ ਭੱਜਣ ਲਈ ਪੁਲਿਸ ’ਤੇ ਗੋਲੀ ਚਲਾ ਦਿੱਤੀ। ਜਿਸਤੋਂ ਬਾਅਦ ਪੁਲਿਸ ਵੱਲੋਂ ਚਲਾਈ ਜਵਾਬੀ ਗੋਲੀ ਵਿਚ ਇਹ ਜਖ਼ਮੀ ਹੋ ਗਿਆ ਤੇ ਲੱਤ ਉਪਰ ਗੋਲੀ ਲੱਗਣ ਕਾਰਨ ਇਸਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਐਸਐਸਪੀ ਨੇ ਇਹ ਵੀ ਦਸਿਆ ਕਿ ਸਠਿਆਲਾ ਵਿਖੇ ਹੋਏ ਕਤਲ ਕਾਂਡ ’ਚ ਵੀ ਮੁਜਰਮਾਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਦੇ ਹਥਿਆਰ ਸੰਭਾਲਣ ਵਿਚ ਕਾਕਾ ਸ਼ੈਲੀ ਦਾ ਹੱਥ ਹੈ।