spot_img
spot_img
spot_img

ਪੁਲਿਸ ਮੁਕਾਬਲੇ ’ਚ ਗੈਂਗਸਟਰ ਲੰਡਾ ਹਰੀਕੇ ਦਾ ਸਾਥੀ ਜਖ਼ਮੀ

Date:

spot_img

ਰਨਤਾਰਨ, 4 ਨਵੰਬਰ: ਬੀਤੀ ਦੇਰ ਰਾਤ ਜ਼ਿਲ੍ਹੇ ਦੇ ਪਿੰਡ ਭੁੱਲਰਾਂ ਦੀ ਨਹਿਰ ਕੋਲ ਹੋਏ ਇੱਕ ਪੁਲਿਸ ਮੁਕਾਬਲੇ ਵਿਚ ਗੈਂਗਸਟਰ ਲੰਡਾ ਹਰੀਕੇ ਦੇ ਸਾਥੀ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਜਖ਼ਮੀ ਦੀ ਪਹਿਚਾਣ ਸੁਖਵਿੰਦਰ ਸਿੰਘ ਉਰਫ਼ ਕਾਕਾ ਸ਼ੈਲੀ ਵਾਸੀ ਪਿੰਡ ਮੁਰਾਦਪੁਰ ਦੇ ਤੌਰ ’ਤੇ ਹੋਈ ਹੈ, ਜਿਸਨੂੰ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਹਥਿਆਰਾਂ ਦੀ ਬਰਾਮਦਗੀ ਲਈ ਇੱਥੇ ਲੈ ਕੇ ਆਈ ਹੋਈ ਸੀ। ਤਰਨਤਾਰਨ ਦੇ ਐਸਐਸਪੀ ਨੇ ਮੀਡੀਆ ਨੂੰ ਦਸਿਆ ਕਿ ਕਾਕਾ ਸ਼ੈਲੀ ਵਿਰੁਧ ਪੰਜ ਪਰਚੇ ਦਰਜ਼ ਹਨ

ਇਹ ਵੀ ਪੜ੍ਹੋ: ਯੂਨੀਵਰਸਿਟੀ ’ਚ ਵਿਦਿਆਰਥਣ ਨੇ ਉਤਾਰੇ ਕੱਪੜੇ, ਮੱਚੀ ਤਰਥੱਲੀ, ਪੁਲਿਸ ਨੇ ਲਿਆ ਹਿਰਾਸਤ ’ਚ

ਅਤੇ ਇਹ ਲੰਡਾ ਦੇ ਨਜਦੀਕੀ ਸਾਥੀ ਜੈਸਲ ਚੰਬਲ ਨਾਲ ਮਿਲਕੇ ਫ਼ਿਰੌਤੀਆਂ ਹਾਸਲ ਕਰਨ ਅਤੇ ਲੋਕਾਂ ਨੂੰ ਧਮਕਾਉਣ ਦੇ ਲਈ ਫ਼ਾਈਰਿੰਗ ਕਰਨ ਦਾ ਕੰਮ ਕਰਦਾ ਸੀ। ਪੁਲਿਸ ਨੇ ਇਸਨੂੰ 9-10 ਦੀ ਰਾਤ ਨੂੰ ਦੋ ਵੱੱਖ ਵੱਖ ਥਾਵਾਂ ‘ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿਚ ਸੀਆਈਏ ਦੀ ਟੀਮ ਨਾਲ ਮਿਲਕੇ ਗ੍ਰਿਫਤਾਰ ਕੀਤਾ ਸੀ ਤੇ ਹੁਣ ਸਦਰ ਤਰਨਤਾਰਨ ਦੀ ਪੁਲਿਸ ਕੋਲ ਰਿਮਾਂਡ ’ਤੇ ਸੀ। ਇਸ ਦੌਰਾਨ ਜਿਸ ਹਥਿਆਰ ਨਾਲ ਇਸਨੇ ਗੋਲੀਬਾਰੀ ਕੀਤੀ ਸੀ, ਉਸਦੀ ਬਰਾਮਦਗੀ ਲਈ ਉਸਨੂੰ ਇੱਥੇ ਨਹਿਰ ਕੰਢੇ ਲਿਆਂਦਾ ਗਿਆ ਸੀ

ਇਹ ਵੀ ਪੜ੍ਹੋ: ਪਰਾਲੀ ਦੇ ਡੰਪ ਨੂੰ ਲੱਗੀ ਅੱਗ, ਹੋਇਆ ਲੱਖਾਂ ਦਾ ਨੁਕਸਾਨ

ਪ੍ਰੰਤੂ ਉਸੇ ਹਥਿਆਰ ਨਾਲ ਇਸਨੇ ਭੱਜਣ ਲਈ ਪੁਲਿਸ ’ਤੇ ਗੋਲੀ ਚਲਾ ਦਿੱਤੀ। ਜਿਸਤੋਂ ਬਾਅਦ ਪੁਲਿਸ ਵੱਲੋਂ ਚਲਾਈ ਜਵਾਬੀ ਗੋਲੀ ਵਿਚ ਇਹ ਜਖ਼ਮੀ ਹੋ ਗਿਆ ਤੇ ਲੱਤ ਉਪਰ ਗੋਲੀ ਲੱਗਣ ਕਾਰਨ ਇਸਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਐਸਐਸਪੀ ਨੇ ਇਹ ਵੀ ਦਸਿਆ ਕਿ ਸਠਿਆਲਾ ਵਿਖੇ ਹੋਏ ਕਤਲ ਕਾਂਡ ’ਚ ਵੀ ਮੁਜਰਮਾਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਦੇ ਹਥਿਆਰ ਸੰਭਾਲਣ ਵਿਚ ਕਾਕਾ ਸ਼ੈਲੀ ਦਾ ਹੱਥ ਹੈ।

 

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

ਕੇਵਲ ਸਿੰਘ ਢਿੱਲੋਂ 3 ਜੂਨ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਸੰਭਾਲਣਗੇ ਕਾਰਜਭਾਰ

Chandigarh News : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵ-ਨਿਯੁਕਤ...

ਦਿੱਲੀ ‘ਚ BJP ਦੀ ਵੱਡੀ ਰਣਨੀਤਿਕ ਬੈਠਕ

National News : ਭਾਰਤੀ ਜਨਤਾ ਪਾਰਟੀ ਨੇ ਆਉਣ ਵਾਲੀਆਂ...

ਪੰਜਾਬ ਕੈਬਨਿਟ ਦੀ ਅੱਜ ਵੱਡੀ ਬੈਠਕ, ਹੋ ਸਕਦੇ ਨੇ ਕਈ ਅਹਿਮ ਐਲਾਨ

Punjab News : ਪੰਜਾਬ ਸਰਕਾਰ ਨਾਲ ਜੁੜੀ ਇੱਕ ਅਹਿਮ...

Bathinda MC Elections; 2024 ਦੇ ਮੁਕਾਬਲੇ ਵਿਰੋਧੀ ਧਿਰਾਂ ਨੂੰ ਵੋਟ ਫ਼ੀਸਦੀ ਸੇਅਰ ਵਿਚ ਵੱਡਾ ਝਟਕਾ

👉ਅਕਾਲੀ ਦਲ ਤੇ ਕਾਂਗਰਸ ਦਾ ਗ੍ਰਾਫ਼ ਵੀ ਲੋਕ ਸਭਾ...