ਗੁਰਸ਼ੇਰ ਸਿੰਘ ਅਤੇ ਨਿਮਰਤ ਸਿੱਧੂ ਨੂੰ ਮਿਸਟਰ ਐਂਡ ਮਿਸ ਫਰੈਸ਼ਰ 2024 ਦਾ ਤਾਜ ਪਹਿਨਾਇਆ ਗਿਆ
ਬਠਿੰਡਾ, 4 ਨਵੰਬਰ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਸਕੂਲ ਆਫ ਐਗਰੀਕਲਚਰਲ ਸਾਇੰਸਿਜ਼ ਐਂਡ ਇੰਜੀਨੀਅਰਿੰਗ ਨੇ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਸਾਲਾਨਾ ਫਰੈਸ਼ਰ ਪਾਰਟੀ, “ਇਬਤਿਦਾ, (ਸ਼ੁਰੂਆਤ)”ਦਾ ਸ਼ਾਨਦਾਰ ਆਯੋਜਨ ਕੀਤਾ।ਇਹ ਇਵੈਂਟ ਵਿਦਿਆਰਥੀਆਂ ਦੇ ਨਵੇਂ ਬੈਚ ਦਾ ਸੁਆਗਤ ਕਰਨ ਲਈ ਆਯੋਜਿਤ ਕੀਤਾ ਗਿਆ ਸੀ, ਜਿਸ ਦੌਰਾਨ ਮਿਸਟਰ ਫਰੈਸ਼ਰ 2024 ਅਤੇ ਮਿਸ ਫਰੈਸ਼ਰ 2024 ਦਾ ਤਾਜ, ਗੁਰਸ਼ੇਰ ਸਿੰਘ ਅਤੇ ਨਿਮਰਤ ਸਿੱਧੂ ਨੂੰ ਪਹਿਨਾਇਆ ਗਿਆ। ਜਦੋਂ ਕਿ ਗੁਰਸੇਵਕ ਸਿੰਘ ਅਤੇ ਮਨਵੀਰ ਕੌਰ ਨੂੰ ਮਿਸਟਰ ਹੈਂਡਸਮ ਅਤੇ ਮਿਸ ਬਿਊਟੀਫੁੱਲ ਵਜੋਂ ਮਾਨਤਾ ਦਿੱਤੀ ਗਈ, ਜਦਕਿ ਗੁਰਪ੍ਰੀਤ ਸਿੰਘ ਅਤੇ ਰਮਨਦੀਪ ਕੌਰ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਮਿਸਟਰ ਟੇਲੈਂਟਡ ਅਤੇ ਮਿਸ ਟੇਲੈਂਟਡ ਦੇ ਖਿਤਾਬਾਂ ਨਾਲ ਨਿਵਾਜਿਆ ਗਿਆ।
ਇਹ ਵੀ ਪੜ੍ਹੋ ਬਰਨਾਲਾ ’ਚ ਭਾਜਪਾ ਨੂੰ ਵੱਡਾ ਝਟਕਾ, 2022 ਵਿਧਾਨ ਸਭਾ ਦੇ ਉਮੀਦਵਾਰ ਰਹੇ ਧੀਰਜ ਦਦਾਹੂਰ ਹੋਏ ਆਪ ’ਚ ਸ਼ਾਮਲ
ਇਸ ਸਮਾਗਮ ਵਿੱਚ ਚਾਨੀ ਐਗਰੋ ਇੰਡਸਟਰੀਜ਼ ਸਿਰੀਏਵਾਲਾ ਦੇ ਮੈਨੇਜਿੰਗ ਡਾਇਰੈਕਟਰ ਗੁਰਤੇਜ ਸਿੰਘ ਚਾਨੀ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਬਠਿੰਡਾ ਦੇ ਜਨਰਲ ਮੈਨੇਜਰ ਨੀਰਜ ਸੇਤੀਆ ਸਮੇਤ ਪ੍ਰਮੁੱਖ ਮਹਿਮਾਨਾਂ ਨੇ ਸ਼ਿਰਕਤ ਕੀਤੀ। ਸ: ਚਾਨੀ ਨੇ ਯੂਨੀਵਰਸਿਟੀ ਨੂੰ ਵਿਸ਼ੇਸ਼ ਤੌਰ ਤੇ ਤਿਆਰ 1,75,000 ਰੁਪਏ ਦੀ ਕੀਮਤ ਦਾ ਚੌਪਰ ਸ਼ਰੈਡਰ ਦਾਨ ਕਰਕੇ ਵੀ ਅਹਿਮ ਯੋਗਦਾਨ ਪਾਇਆ।ਐਮ.ਆਰ.ਐਸ.ਪੀ.ਟੀ.ਯੂ. ਦੇ ਵਾਈਸ ਚਾਂਸਲਰ ਪ੍ਰੋ (ਡਾ.) ਸੰਦੀਪ ਕਾਂਸਲ, ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਗੁਰਿੰਦਰ ਪਾਲ ਸਿੰਘ, ਵਿਭਾਗ ਦੇ ਮੁਖੀ, ਪ੍ਰੋ. ਜਸਵੀਰ ਸਿੰਘ ਟਿਵਾਣਾ, ਪ੍ਰੋ: ਰਾਜੇਸ਼ ਗੁਪਤਾ, ਫੂਡ ਸਾਇੰਸ ਵਿਭਾਗ ਦੇ ਮੁਖੀ ਡਾ: ਕੰਵਲਜੀਤ ਸੰਧੂ, ਚੀਫ਼ ਲਾਇਬ੍ਰੇਰੀਅਨ ਡਾ: ਇਕਬਾਲ ਸਿੰਘ ਅਤੇ ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਹਰਜਿੰਦਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਆਏ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ ਅਤੇ ਯੂਨੀਵਰਸਿਟੀ ਦੇ ਫੈਕਲਟੀ ਅਤੇ ਸਟਾਫ਼ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ 50,000 ਰੁਪਏ ਰਿਸ਼ਵਤ ਲੈਣ ਵਾਲਾ ਸਾਬਕਾ ਐਸ.ਐਚ.ਓ. ਤੇ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਇਹ ਸ਼ਾਮ ਪੰਜਾਬ ਦੀ ਸੱਭਿਆਚਾਰਕ ਅਮੀਰੀ ਨੂੰ ਉਜਾਗਰ ਕਰਨ ਵਾਲੇ ਪੰਜਾਬੀ ਲੋਕ ਨਾਚ ਜਿਵੇਂ ਗਿੱਧਾ ਅਤੇ ਭੰਗੜਾ, ਕਵਿਤਾ ਉਚਾਰਨ ਅਤੇ ਸੰਗੀਤਕ ਪੇਸ਼ਕਾਰੀਆਂ ਸਮੇਤ ਜੋਸ਼ੀਲੀਆਂ ਪੇਸ਼ਕਾਰੀਆਂ ਨਾਲ ਉਭਰਿਆ। ਇਹ ਜਸ਼ਨ ਇਬਤਿਦਾ ਫਰੈਸ਼ਰ ਪਾਰਟੀ 2024 ਦੇ ਨਾਲ ਸਮਾਪਤ ਹੋਇਆ, ਜਿੱਥੇ ਵਿਦਿਆਰਥੀਆਂ ਅਤੇ ਫੈਕਲਟੀ ਨੇ ਤਿਉਹਾਰ ਦਾ ਆਨੰਦ ਮਾਣਿਆ ਅਤੇ ਨਵੇਂ ਬੈਚ ਦਾ ਉਤਸ਼ਾਹ ਨਾਲ ਸਵਾਗਤ ਕੀਤਾ।ਇਸ ਮੌਕੇ ਮੁੱਖ ਪ੍ਰਬੰਧਕਾਂ ਵਿੱਚ ਡਾ: ਜੇ.ਐਸ.ਗਿੱਲ, ਡਾ: ਗੁਰਜੰਟ ਸਿੰਘ ਔਲਖ, ਇੰਜ. ਰਜਿੰਦਰ ਸਿੰਘ, ਡਾ: ਵਿਨੀਤ ਚਾਵਲਾ, ਡਾ.ਕੰਵਲਜੀਤ ਸਿੰਘ, ਡਾ.ਮਲਕੀਤ ਸਿੰਘ, ਅਮਨਦੀਪ ਸਿੰਘ, ਰਮਨਦੀਪ ਕੌਰ, ਨਵਜੋਤ ਕੌਰ, ਡਾ: ਪਲਵੀ ਵਰਮਾ, ਪ੍ਰਵੀਨ ਸ਼ੈਲੀ, ਸੀਮਾ ਰਾਣੀ, ਮਨਿੰਦਰ ਸਿੰਘ ਅਤੇ ਜਸਪਾਲ ਸਿੰਘ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਬਹੁਤ ਮਿਹਨਤ ਕੀਤੀ।
Share the post "ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਵੱਲੋਂ ਫਰੈਸ਼ਰ ਪਾਰਟੀ “ਇਬਤਿਦਾ”ਦਾ ਆਯੋਜਨ"