WhatsApp Image 2024-10-26 at 19.49.35
WhatsApp Image 2024-10-30 at 17.40.47
980x 450 Pixel Diwali ads
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 07.25.43
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਅਮ੍ਰਿਤਸਰ

ਸੁਨੀਲ ਜਾਖ਼ੜ ਨੇ ਸੁਖ਼ਬੀਰ ਬਾਦਲ ਨੂੰ ਸਜ਼ਾ ਸੁਣਾਉਣ ਸਬੰਧੀ ਜਥੇਦਾਰ ਨੂੰ ਕੀਤੀ ਭਾਵਪੂਰਤ ਅਪੀਲ!

62 Views

ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਅਕਾਲੀ ਦਲ ਨੂੰ ਬਚਾਉਣਾ ਸਮੇਂ ਦੀ ਲੋੜ
ਪੰਥ ਦੀ ਮਾੜੀ ਸਥਿਤੀ ਲਈ ਠਹਿਰਾਇਆ ਡੇਰਾ ਸਿਰਸਾ ਦੇ ਮੁਖੀ ਨੂੰ ਜਿੰਮੇਵਾਰ
ਚੰਡੀਗੜ੍ਹ, 8 ਨਵੰਬਰ: ਪਿਛਲੇ ਕਈ ਮਹੀਨਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖ਼ਾਹੀਆ ਕਰਾਰ ਦੇਣ ਤੋਂ ਬਾਅਦ ਧਾਰਮਿਕ ਹਲਕਿਆਂ ਵਿਚ ਚੱਲ ਰਹੀਆਂ ਸਰਗਰਮੀਆਂ ਦੌਰਾਨ ਹੁਣ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖ਼ੜ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇੱਕ ਭਾਵਪੂਰਤ ਅਪੀਲ ਕੀਤੀ ਹੈ। ਆਪਣੇ ਸੋਸਲ ਮੀਡੀਆ ਅਕਾਉਂਟ ਉਪਰ ਪਾਈ ਇੱਕ ਲੰਮੀ ਚੋੜੀ ਪੋਸਟ ਵਿਚ ਜਿੱਥੇ ਭਾਜਪਾ ਆਗੂ ਨੇ ਪੰਥ ਦੀ ਮਾੜੀ ਸਥਿਤੀ ਲਈ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਜਿੰਮੇਵਾਰ ਠਹਿਰਾਇਆ ਹੈ, ਉਥੇ ਪੰਜਾਬ ਨੂੰ ਇੱਕ ਮਜਬੂਤ ਪੰਥਕ ਪਾਰਟੀ ਦੀ ਜਰੂਰਤ ’ਤੇ ਜੋਰ ਦਿੰਦਿਆਂ ਜਥੇਦਾਰ ਸਾਹਿਬ ਨੂੰ ਸਜ਼ਾ ਸੁਣਾਉਣ ਵੇਲੇ ਇਸ ਗੱਲ ਦਾ ਧਿਆਨ ਰੱਖਣ ਦੀ ਵੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋਲੁਧਿਆਣਾ ’ਚ ਸੂਬਾ ਪੱਧਰੀ ਸਮਾਗਮ ਤੋਂ ਪਹਿਲਾਂ ਪੁਲਿਸ ਤੇ ਬਦਮਾਸ਼ਾਂ ’ਚ ਮੁਕਾਬਲਾ, ਇੱਕ ਜਖ਼ਮੀ ਤੇ ਇੱਕ ਫ਼ਰਾਰ

ਸੁਨੀਲ ਜਾਖ਼ੜ ਵੱਲੋਂ ਪਾਈ ਪੋਸਟ ਨੂੰ ਇੰਨ-ਬਿੰਨ ਪੇਸ਼ ਕੀਤਾ ਜਾ ਰਿਹਾ
ਅੱਜ ਪੰਥ ਦੀ ਨੁੰਮਾਇੰਦਗੀ ਕਰਦੇ ਅਕਾਲੀ ਦਲ ਦੀ ਸਥਿਤੀ ਏਨੀ ਮਾੜ੍ਹੀ ਕਿਉਂ ਬਣੀ ਹੋਈ ਹੈ ??ਅਕਾਲੀ ਦਲ ਤੇ ਇਸਦੇ ਪ੍ਰਧਾਨ ਦਾ ਭਵਿੱਖ ਕਿਉਂ ਇਸ ਤਰ੍ਹਾਂ ਆਪਸ ਵਿਚ ਜੁੜਿਆ ਹੋਇਆ ਹੈ ਕਿ ਪਾਰਟੀ ਪ੍ਰਧਾਨ ਨੂੰ ਤਨਖਾਹੀਆਂ ਕਰਾਰ ਦਿੱਤੇ ਹੋਣ ਕਾਰਨ ਪਾਰਟੀ ਆਪਣੇ ਗੜ੍ਹ ਵਿਚ ਵੀ ਜਿਮਨੀ ਚੋਣਾਂ ਲੜਨ ਦੀ ਹਿੰਮਤ ਨਹੀਂ ਕਰ ਸਕੀ ??ਜਿੱਥੇ ਇਸਦੇ ਕਾਰਨਾਂ ਤੇ ਵਿਚਾਰ ਕਰਨ ਦੀ ਲੋੜ ਹੈ ਉਥੇ ਇਹ ਵੀ ਇੱਕ ਕੌੜਾ ਸੱਚ ਹੈ ਕਿ ਪਿੱਛਲੇ ਸਮੇਂ ਵਿਚ ਬੱਜਰ ਗੁਨਾਹ ਹੋਏ ਹਨ ਅਤੇ ਉਨ੍ਹਾਂ ਗੁਨਾਹਾਂ ਦੇ ਗੁਨਾਹਗਾਰਾਂ ਨੂੰ ਅਹਿਸਾਸ ਵੀ ਹੋਣਾ ਜਰੂਰੀ ਹੈ ਅਤੇ ਸਜਾ (ਤਨਖਾਹ ਲੱਗਣੀ) ਵੀ ਮਿਲਣੀ ਜਰੂਰੀ ਹੈ। ਪਰ ਤਨਖਾਹ ਕੀ ਤੇ ਕਿੰਨੀ ਸਖ਼ਤ ਹੋਵੇ ਇਸ ਦਾ ਫੈਸਲਾ ਕਰਨ ਸਮੇਂ ਇਹ ਤੱਥ ਵੀ ਵਿਚਾਰਿਆ ਜਾਣਾ ਚਾਹੀਦਾ ਹੈ ਕਿ ਇਸਦਾ ਅਸਰ ਕੇਵਲ ਕੁਝ ਵਿਅਕਤੀਆਂ ਨੂੰ ਹੀ ਪ੍ਰਭਾਵਿਤ ਨਹੀਂ ਕਰੇਗਾ ਸਗੋਂ ਪੰਥ ਦੀ ਨੁੰਮਾਇੰਦਗੀ ਕਰਦੀ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਦਾ ਭਵਿੱਖ ਵੀ ਨਿਰਧਾਰਤ ਕਰੇਗਾ।

ਇਹ ਵੀ ਪੜ੍ਹੋਅਦਭੁੱਤ ਮਾਮਲਾ:CM ਲਈ ਲਿਆਂਦੇ ਸਮੋਸੇ ਖ਼ਾ ਗਿਆ ਕੋਈ ਹੋਰ, ਜਾਂਚ ਖੁਫ਼ੀਆ ਵਿੰਗ ਨੂੰ ਸੌਂਪੀ!

ਪੰਥ ਦੀ ਇਸ ਨੁੰਮਾਇੰਦਾ ਜਮਾਤ ਨੂੰ ਖ਼ਤਮ ਕਰਨ ਲਈ ਜੋ ਕੰਮ ਅੰਗਰੇਜ ਸਰਕਾਰ ਦੇ ਗੋਰੇ ਅਤੇ ਮਸੰਦ ਨਹੀਂ ਕਰ ਸਕੇ ਉਹ ਕੰਮ ਉਸ ਨੇ ਕਰਤਾ ਜੋ ਆਪ ਭਾਂਵੇ ਸੁਨਾਰੀਆ ਜੇਲ੍ਹ ਬੈਠਾ ਹੈ, ਪਰ ਉਸ ਕਾਰਨ ਪੰਥਕ ਪਾਰਟੀ ਵਿਚ ਵੱਡਾ ਦੁਫੇੜ ਖੜਾ ਹੋਇਆ ਪਿਆ ਹੈ। ਬਤੌਰ ਪੰਜਾਬੀ ਮੇਰਾ ਮੰਨਨਾ ਹੈ ਕਿ ਅਕਾਲੀ ਦਲ ਪੰਜਾਬ ਲਈ ਅੱਜ ਵੀ ਉਨ੍ਹਾਂ ਹੀ ਜਰੂਰੀ ਹੈ ਜਿੰਨ੍ਹਾਂ 1920 ਵਿਚ ਸੀ। ਇਸ ਲਈ ਮੇਰੀ ਸਾਡੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਗੁਨਾਹਗਾਰਾ ਨੂੰ ਉਹਨਾਂ ਦੀ ਗਲਤੀ ਦਾ ਅਹਿਸਾਸ ਵੀ ਕਰਵਾਇਆ ਜਾਵੇ ਤੇ ਉਚਿੱਤ ਤਨਖਾਹ ਵੀ ਲਗਾਈ ਜਾਵੇ। ਪਰ ਸਜਾ ਲਗਾਉਂਦੇ ਹੋਏ ਪੰਥ ਦੀ ਪਾਰਟੀ ਨੂੰ ਬਚਾ ਕੇ ਰੱਖਣ ਦੀ ਜਿੰਮੇਵਾਰੀ ਵੀ ਓਟਣੀ ਜਰੂਰੀ ਹੈ।

ਇਹ ਵੀ ਪੜ੍ਹੋਸ੍ਰੀ ਆਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਨੂੰ ਹਮੇਸ਼ਾ ਮੂੰਹ ਦੀ ਖਾਣੀ ਪਈ:ਗੁਰਪ੍ਰਤਾਪ ਸਿੰਘ ਵਡਾਲਾ

ਅਸੀਂ ਮਰਜ ਦਾ ਇਲਾਜ ਕਰਦੇ ਹੋਏ ਮਰੀਜ ਨਹੀਂ ਗੁਆਉਣਾ ਹੈ, ਇਸ ਲਈ ਜੇਕਰ ਸਾਡੇ ਸਤਿਕਾਰਤ ਜੱਥੇਦਾਰ ਸਾਹਿਬਾਨ ਇਸ ਮੁਸ਼ਕਿਲ ਦੌਰ ਵਿਚ ਇਕ ਸੇਧ ਦਿੰਦੇ ਹੋਏ ਆਪਣੀ ‘ਅਥਾਰਟੀ’ ਦਾ ਇਸਤੇਮਾਲ ਕਰਕੇ “ਸੁਧਰਨ ਵਾਲੇ ਤੇ ਸੁਧਾਰਨ ਵਾਲਿਆਂ”ਨੂੰ ਇੱਕਠਾ ਕਰਕੇ ਪੰਥ ਦੀ ਇਸ ਨੁੰਮਾਇੰਦਾ ਪਾਰਟੀ ਨੂੰ ਇਕਜੁੱਟ ਕਰਨ ਤਾਂ ਇਹ ਪੰਥ ਤੇ ਪੰਜਾਬ ਦੋਹਾਂ ਦੇ ਹਿੱਤ ਵਿਚ ਹੋਵੇਗਾ, ਕਿਉਂਕਿ ਇਕ ਖੇਤਰੀ ਮਜਬੂਤ ਪਾਰਟੀ ਪੰਜਾਬ ਦੀ “ਜਰੂਰਤ ਸੀ, ਹੈ ਅਤੇ ਰਹੇਗੀ”।ਮੈਂ ਹਮੇਸ਼ਾਂ ਹੀ ਪੰਜਾਬ ਦੇ ਹਿੱਤ ਵਿਚ ਖੜਦਿਆਂ ਪੰਜਾਬ ਦੀ ਇਸ ਪੰਥਕ ਪਾਰਟੀ ਦੇ ਬਣੇ ਰਹਿਣ ਦੀ ਗੱਲ ਕੀਤੀ ਹੈ ਭਾਂਵੇਂ ਸਿਆਸੀ ਤੌਰ ਤੇ ਸਾਡੇ ਮਤਭੇਦ ਰਹੇ ਹੋਣ!

 

Related posts

ਰਾਜਪਾਲ ਅਤੇ ਮੁੱਖ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਿਰ ਵਿਖੇ ਹੋਏ ਨਤਮਸਤਕ

punjabusernewssite

ਡੇਰਾ ਬਿਆਸ ਨੂੰ ਮਿਲਿਆ ਨਵਾਂ ਮੁਖੀ,ਬਾਬਾ ਗੁਰਿੰਦਰ ਸਿੰਘ ਢਿੱਲੋ ਨੇ ਕੀਤਾ ਐਲਾਨ

punjabusernewssite

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਗੈਂਗਸਟਰ ਦੇ ਪਿਤਾ ਨੂੰ ਐਲਾਨਿਆ ਆਪਣਾ ਉਮੀਦਵਾਰ

punjabusernewssite