WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
7Nov-10-min
CM Mann & Maryam Nawaz-min
previous arrow
next arrow
Punjabi Khabarsaar
ਮੁਕਤਸਰ

ਚੋਣ ਪ੍ਰਚਾਰ ਦੌਰਾਨ ‘ਨੌਕਰੀਆਂ’ ਦੇ ਗੱਫ਼ੇ ਵੰਡਣ ਦੀ ਵੀਡੀਓ ’ਤੇ ਡਿੰਪੀ ਢਿੱਲੋਂ ਨੇ ਮਨਪ੍ਰੀਤ ਬਾਦਲ ਨੂੰ ਘੇਰਿਆ

58 Views

ਕਿਹਾ, ਗਿੱਦੜਬਾਹਾ ਹਲਕੇ ਦੇ ਲੋਕ ਹੁਣ ਉਨ੍ਹਾਂ ’ਤੇ ਭਰੋਸਾ ਨਹੀਂ ਕਰਨਗੇ
ਗਿੱਦੜਬਾਹਾ, 10 ਨਵੰਬਰ: ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਦੀ ਤਿੱਖੀ ਆਲੋਚਨਾ ਕਰਦਿਆਂ ਗਿੱਦੜਬਾਹਾ ਤੋਂ ’ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਉਨ੍ਹਾਂ ਦੇ ਵਾਅਦਿਆਂ ਨੂੰ ਝੂਠਾ ਕਰਾਰ ਦਿੱਤਾ ਹੈ। ਡਿੰਪੀ ਢਿੱਲੋਂ ਨੇ ਬਾਦਲ ’ਤੇ ਚੋਣ ਪ੍ਰਚਾਰ ਦੌਰਾਨ ਅਜਿਹੇ ਗੁੰਮਰਾਹਕੁੰਨ ਦਾਅਵੇ ਕਰ ਕੇ ਆਦਰਸ਼ ਚੋਣ ਜ਼ਾਬਤੇ ਦੀ ਸ਼ਰੇਆਮ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ। ਇੱਥੇ ਜਾਰੀ ਇੱਕ ਬਿਆਨ ਵਿਚ ਡਿੰਪੀ ਢਿੱਲੋਂ ਨੇ ਕਿਹਾ, “ਮਨਪ੍ਰੀਤ ਬਾਦਲ ਦਾ ਗਿੱਦੜਬਾਹਾ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਲੰਬਾ ਇਤਿਹਾਸ ਰਿਹਾ ਹੈ। ਉਹ 16 ਸਾਲ ਇਸ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ, ਵਿੱਤ ਮੰਤਰੀ ਵੀ ਰਹੇ ਹਨ, ਪਰ ਫਿਰ ਵੀ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਿੱਚ ਨਾਕਾਮ ਰਹੇ ਹਨ।

ਇਹ ਵੀ ਪੜ੍ਹੋਮਹਾਂਰਿਸ਼ੀ ਦਯਾਨੰਦ ਸਰਸਵਤੀ ਨੇ ਸਿੱਖਿਆ ਅਤੇ ਸਮਾਜ ਸੁਧਾਰ ਦੇ ਖੇਤਰ ਵਿੱਚ ਮਹਾਨ ਕੰਮ ਕੀਤੇ:ਮੁੱਖ ਮੰਤਰੀ

ਹੁਣ ਚੋਣਾਂ ਦੌਰਾਨ ਉਹ ਇਸ ਵਾਰ ਫਿਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਖੋਖਲੇ ਵਾਅਦੇ ਕਰ ਰਹੇ ਹਨ। ਜੇਕਰ ਤੁਸੀਂ ਸੱਤਾ ’ਚ ਰਹਿੰਦੀਆਂ ’ਚ ਕੋਈ ਕੰਮ ਨਹੀਂ ਕਰ ਸਕੇ ਤਾਂ ਹੁਣ ਗਿੱਦੜਬਾਹਾ ਤੁਹਾਡੇ ’ਤੇ ਵਿਸ਼ਵਾਸ ਕਿਉਂ ਕਰੇ? ਤੁਹਾਡੇ ਇਹ ਸਾਰੇ ਵਾਅਦੇ ਇੱਕ ਵਾਰ ਫਿਰ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ।ਡਿੰਪੀ ਢਿੱਲੋਂ ਨੇ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਬਾਦਲ ਦੇ ਦਾਅਵੇ ਨਾ ਸਿਰਫ਼ ਬੇਬੁਨਿਆਦ ਹਨ, ਸਗੋਂ ਆਦਰਸ਼ ਚੋਣ ਜ਼ਾਬਤੇ ਦੀ ਵੀ ਸਿੱਧੀ ਉਲੰਘਣਾ ਹੈ। ਉਨ੍ਹਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਬੇਬੁਨਿਆਦ ਵਾਅਦੇ ਕਰਨ ਵਾਲੇ ਬਾਦਲ ਖ਼ਿਲਾਫ਼ ਤੁਰੰਤ ਕਾਰਵਾਈ ਕਰੇ। ਡਿੰਪੀ ਢਿੱਲੋਂ ਨੇ ਕਿਹਾ ਕਿ “ਇਹ ਜਵਾਬਦੇਹੀ ਅਤੇ ਪਾਰਦਰਸ਼ਤਾ ਦਾ ਸਮਾਂ ਹੈ। ਪੰਜਾਬ ਦੇ ਲੋਕ ਝੂਠੇ ਵਾਅਦਿਆਂ ਤੋਂ ਅੱਕ ਚੁੱਕੇ ਹਨ। ਅਸੀਂ, ’ਆਪ’ ਵਿੱਚ, ਨੌਜਵਾਨਾਂ ਲਈ ਅਸਲ ਮੌਕੇ ਪੈਦਾ ਕਰਨ ਅਤੇ ਖੇਤਰ ਦੇ ਪ੍ਰਮੁੱਖ ਮੁੱਦਿਆਂ ਨੂੰ ਹੱਲ ਕਰਨ ਲਈ ਵਚਨਬੱਧ ਹਾਂ।

ਇਹ ਵੀ ਪੜ੍ਹੋਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 20 ਕੈਡਿਟ ਐਨ.ਡੀ.ਏ. ਅਤੇ ਟੀ.ਈ.ਐਸ. ਦੀ ਮੈਰਿਟ ਸੂਚੀ

ਮਾਨ ਸਰਕਾਰ ਨੇ ਹੁਣ ਤੱਕ 45,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ।’’ ਉਧਰ ‘ਆਪ’ ਬੁਲਾਰੇ ਨੀਲ ਗਰਗ ਨੇ ਮਨਪ੍ਰੀਤ ਬਾਦਲ ਨੂੰ ਆਪਣੇ ਕਾਰਜਕਾਲ ਦੌਰਾਨ ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ ਦੀ ਸੂਚੀ ਦੇਣ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ “ਮੈਂ ਇੱਕ ਅਜਿਹੇ ਨੇਤਾ ਨੂੰ ਦੇਖ ਕੇ ਹੈਰਾਨ ਹਾਂ ਜਿਸ ਨੂੰ ਲੋਕਾਂ ਦੁਆਰਾ ਅਜਿਹੇ ਬੇਬੁਨਿਆਦ ਦਾਅਵਿਆਂ ਕਾਰਨ ਨਕਾਰ ਦਿੱਤਾ ਗਿਆ ਹੈ। ਪਿਛਲੇ 21 ਸਾਲਾਂ ਤੋਂ ਮਨਪ੍ਰੀਤ ਬਾਦਲ ਨੌਕਰੀਆਂ ਦੇ ਆਪਣੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹੇ ਹਨ। ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਉਨ੍ਹਾਂ ਨੌਜਵਾਨਾਂ ਦੀ ਸੂਚੀ ਜਾਰੀ ਕਰਨ ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਨੌਕਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਵਿਤ ਮੰਤਰੀ ਨੂੰ ਗਿੱਦੜਬਾਹਾ ਦੇ ਲੋਕ ਪਹਿਲਾਂ ਵੀ ਨਕਾਰ ਚੁੱਕੇ ਹਨ ਅਤੇ ਉਹ ਇਸ ਵਾਰ ਵੀ ਉਨ੍ਹਾਂ ਦੇ ਝੂਠ ਦੇ ਝਾਂਸੇ ਵਿੱਚ ਨਹੀਂ ਆਉਣਗੇ।”

 

Related posts

ਲੰਬੀ ਹਲਕੇ ਤੋਂ ਪਹਿਲੀ ਵਾਰ ਗਰਜ਼ੇ ਸਾਬਕਾ ਮੁੱਖ ਮੰਤਰੀ: ਆਪ ਨੂੰ ਵੋਟਾਂ ਨਾ ਪਾਉਣ ਕੀਤੀ ਅਪੀਲ

punjabusernewssite

ਜ਼ਿਲ੍ਹੇ ਅੰਦਰ ਡੀ.ਏ.ਪੀ ਖਾਦ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਡਿਪਟੀ ਕਮਿਸ਼ਨਰ

punjabusernewssite

ਪੰਜਾਬ ਸਰਕਾਰ ਬੇਰੁਜ਼ਗਾਰ ਵਿਅਕਤੀਆਂ ਦੀ ਕਰੇਗੀ ਹਰ ਸੰਭਵ ਸਹਾਇਤਾ: ਡਾ. ਬਲਜੀਤ ਕੌਰ

punjabusernewssite