WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
7Nov-10-min
CM Mann & Maryam Nawaz-min
previous arrow
next arrow
Punjabi Khabarsaar
ਸਾਹਿਤ ਤੇ ਸੱਭਿਆਚਾਰ

ਬਹੁ-ਸਥਾਨੀ ਨੈੱਟਵਰਕ ਚੇਤਨਾ ਅਤੇ ਪੰਜਾਬੀ ਭਾਸ਼ਾ ’ਤੇ ਹੋਇਆ ਸੈਮੀਨਾਰ

45 Views

ਚੰਡੀਗੜ੍ਹ, 11 ਨਵੰਬਰ: ‘‘ਪੰਜਾਬ ਕਲਾ ਪਰਿਸ਼ਦ’’ ਵੱਲੋਂ ਅੱਜ ਸਥਾਨਕ 16 ਵਿਖੇ ਸਥਿਤ ਕਲਾ ਭਵਨ ਵਿਚ ‘‘ਪੰਜਾਬੀ ਮਾਹ’’ ਦੌਰਾਨ ‘‘ਬਹੁ-ਸਥਾਨੀ ਨੈੱਟਵਰਕ ਚੇਤਨਾ ਅਤੇ ਪੰਜਾਬੀ ਭਾਸ਼ਾ’’ ’ਤੇ ਇਕ-ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਜਿਸ ਦੇ ਮੁੱਖ ਵਕਤਾ ਉੱਘੇ ਸਿੱਖਿਆ ਸ਼ਾਸਤਰੀ ਸ਼ੁਭ ਪ੍ਰੇਮ ਬਰਾੜ ਸਨ। ਸਮਾਗਮ ਦੇ ਮੁੱਖ ਮਹਿਮਾਨ ਅਸ਼ਵਨੀ ਚੈਟਲੇ ਸਨ। ਸੈਮੀਨਾਰ ਦੀ ਪ੍ਰਧਾਨਗੀ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਹੋਰਾਂ ਵੱਲੋਂ ਕੀਤੀ ਗਈ। ਸਭ ਤੋਂ ਪਹਿਲਾ ਸੰਸਥਾ ਦੇ ਉਪ ਚੇਅਰਮੈਨ ਡਾ. ਯੋਗਰਾਜ ਹੋਰਾਂ ਨੇ ਮੰਚ ਸੰਚਾਲਨ ਕਰਦੇ ਹੋਏ ਕਿਹਾ ਕਿ ਪੰਜਾਬੀ ਦੀ ਬਿਹਤਰੀ ਲਈ ਇਹ ਮਹੀਨਾ ‘‘ਪੰਜਾਬੀ ਮਾਹ’’ ਵਜੋਂ ਮਨਾਇਆ ਜਾ ਰਿਹਾ ਹੈ। ਉੱਘੇ ਚਿੰਤਕ ਅਮਰਜੀਤ ਗਰੇਵਾਲ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ।

ਇਹ ਵੀ ਪੜ੍ਹੋਜਸਟਿਸ ਸੰਜੀਵ ਖੰਨਾ ਨੂੰ ਦੇਸ ਦੇ 51ਵੇਂ ਚੀਫ਼ ਜਸਟਿਸ ਵਜੋਂ ਰਾਸ਼ਟਰਪਤੀ ਨੇ ਚੁਕਵਾਈ ਸਹੁੰ

ਇਸ ਉਪਰੰਤ ਸ਼ੁਭ ਪ੍ਰੇਮ ਬਰਾੜ ਨੇ ਆਪਣੇ ਭਾਸ਼ਨ ਦਾ ਆਰੰਭ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਦੀ ਧਰਤੀ ’ਤੇ ਅਸੀਂ ਰਹਿ ਰਹੇ ਹਾਂ ਉਸ ’ਤੇ ਮੂਵਮੈਂਟ ਨਜ਼ਰ ਆ ਰਹੀ ਹੈ। ਉਹਨਾਂ ਅੱਗੇ ਕਿਹਾ ਕਿ “ਪਲੇਸ” ਉਹ ਹੈ ਜਿੱਥੇ ਸਾਡਾ ਵਸੇਵਾ ਹੈ, ਜਿੱਥੇ ਲੋਕ ਰਹਿੰਦੇ ਨੇ; ਜਿਸ ਥਾਂ ਨਾਲ ਸਾਡੀ ਜ਼ਜ਼ਬਾਤੀ ਸਾਂਝ ਹੈ। ਉਹਨਾਂ ਮਨੁੱਖ ਨੂੰ ਇਕ ਗਲੋਬ ਦਾ ਬਸ਼ਿੰਦਾ ਦੱਸਿਆ। ਇਸ ਤੋਂ ਬਾਅਦ ਸਰੋਤਿਆਂ ਵਿੱਚੋਂ ਡਾ. ਆਤਮਜੀਤ ਨੇ ਆਪਣੀ ਗੱਲ ਕਹਿੰਦੇ ਹੋਏ ਕਿਹਾ ਕਿ ਮੈਂ ਸ਼ੁਭਪ੍ਰੇਮ ਦੇ ਭਾਸ਼ਨ ਨਾਲ ਜ਼ਿਆਦਾਤਰ ਸਹਿਮਤ ਹਾਂ, ਉਹਨਾਂ ਨੇ ਕਈ ਮਹੱਤਵਪੂਰਨ ਸੁਆਲ ਉਠਾਏ। ਨਿਰਲੇਪ ਸਿੰਘ, ਮਨੀਸ਼,ਅਤੈ ਸਿੰਘ ਹੋਰਾਂ ਨੇ ਵੀ ਆਪਣੀਆਂ ਸੰਖੇਪ ਟਿੱਪਣੀ ਦਰਜ਼ ਕੀਤੀਆਂ। ਮੁੱਖ ਮਹਿਮਾਨ ਵਜੋਂ ਅਸ਼ਵਨੀ ਚੈਟਲੇ ਨੇ ਅੱਜ ਦੇ ਭਾਸ਼ਨ ਨੂੰ ਆਪਣੇ ਲਈ ਨਵੀਂ ਦਿਸ਼ਾ ਦੱਸਿਆ।

ਇਹ ਵੀ ਪੜ੍ਹੋਮੰਦਭਾਗੀ ਖ਼ਬਰ:ਵਿਦਾਈ ਵੇਲੇ ਕੱਢੇ ਹਵਾਈ ਫ਼ਾਈਰ ਕਾਰਨ ‘ਲਾੜੀ’ ਸਹੁਰੇ ਘਰ ਤੋਂ ਪਹਿਲਾਂ ‘ਹਸਪਤਾਲ’ ਪੁੱਜੀ

ਆਪਣੇ ਪ੍ਰਧਾਨਗੀ ਭਾਸ਼ਨ ਵਿਚ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕਿਹਾ ਅੱਜ ਦਾ ਸਮਾਗਮ ਬੜਾ ਮਹੱਤਵਪੂਰਨ ਰਿਹਾ, ਉਹਨਾਂ ਅੱਗੇ ਕਿਹਾ ਕਿ ਅਸੀਂ ਪੰਜਾਬੀ ਭਾਸ਼ਾ ਨੂੰ ਨਵੇਂ ਸਾਧਨਾ ਵਿਚ ਲੈ ਕੇ ਜਾਵਾਂਗੇ ਅਤੇ ਵਿਦਿਆਰਥੀਆ ਤੇ ਆਮ ਜਨਾ ਨਾਲ ਜੋੜਾਂਗੇ। ਸਮਾਗਮ ਦੇ ਆਖ਼ਰ ਵਿਚ ਪੰਜਾਬ ਸਾਹਿਤ ਅਕਾਦਮੀ ਦੇ ਮੀਤ ਪ੍ਰਧਾਨ ਅਰਵਿੰਦਰ ਸਿੰਘ ਢਿੱਲੋਂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿਚ ਪ੍ਰੀਤਮ ਰੁਪਾਲ, ਡਾ. ਸੁਰਿੰਦਰ ਗਿੱਲ, ਨਿੰਦਰ ਘੁਗਿਆਣਵੀ, ਅਵਤਾਰ ਸਿੰਘ ਪਤੰਗ, ਭੁਪਿੰਦਰ ਮਲਿਕ, ਜੈ ਸਿੰਘ ਛਿੱਬੜ, ਗੁਲ ਚੌਹਾਨ, ਬਲੀਜੀਤ ਦਵਿੰਦਰ ਦਮਨ, ਜਸ਼ਨਪ੍ਰੀਤ, ਏਕਤਾ, ਡਾ. ਸੁਖਦੇਵ ਸਿੰਘ ਸਿਰਸਾ, ਗੁਰਪ੍ਰੀਤ ਖੋਖਰ, ਨਾਟਕਕਾਰ ਰਾਜਵਿੰਦਰ ਸਮਰਾਲਾ, ਅਦਾਕਾਰਾ ਕਮਲਪ੍ਰੀਤ ਕੌਰ, ਸ਼ਾਇਰ ਰਮਨ ਸੰਧੂ, ਅਰਵਿੰਦਰ ਢਿੱਲੋਂ, ਦੀਪਕ ਚਨਾਰਥਲ, ਮਨਮੋਹਨ ਕਲਸੀ, ਸ਼ਾਇਰ ਭੱਟੀ,ਲਾਭ ਸਿੰਘ ਖੀਵਾ ਆਦਿ ਸ਼ਾਮਿਲ ਹੋਏ।

 

 

Related posts

ਸੂਬਾ ਸਰਕਾਰ ਦੀ ਸਿੱਖਿਆ ਤੇ ਸਿਹਤ ਦੇ ਖੇਤਰ ਨੂੰ ਪ੍ਰਫੁੱਲਿਤ ਕਰਨਾ ਮੁੱਖ ਤਰਜੀਹ : ਸੁਖਬੀਰ ਸਿੰਘ ਮਾਈਸਰਖਾਨਾ

punjabusernewssite

ਮਾਲਵਾ ਹੈਰੀਟੇਜ਼ ਅਤੇ ਸਭਿਆਚਾਰਕ ਫਾਊਂਡੇਸ਼ਨ ਵਲੋਂ ਵਿਰਾਸਤੀ ਤੀਆਂ ਦਾ ਤਿੰਨ ਰੋਜਾ ਮੇਲਾ ਧੂਮ ਧਾਮ ਨਾਲ ਆਯੋਜਿਤ

punjabusernewssite

ਸ਼ਾਇਰ ਸੁਖਵਿੰਦਰ ਰਾਜ ਦੀ ਕਿਤਾਬ “ਦਿੱਤਾ ਲਿਆ ਸਾਮਾਨ” ਲੋਕ ਅਰਪਣ

punjabusernewssite