7 ਦਸੰਬਰ ਨੂੰ ਫ਼ਾਈਨਲ ਹੋਵੇਗੀ ਵੋਟਰ ਸੂਚੀਆਂ ਦੀ ਲਿਸਟ: ਰਾਜ ਕਮਲ ਚੌਧਰੀ
ਚੰਡੀਗੜ੍ਹ, 13 ਨਵੰਬਰ: ਦੋ ਦਿਨ ਪਹਿਲਾਂ ਸੁਪਰੀਮ ਕੋਰਟ ਵੱਲੋਂ ਪੰਜਾਬ ਦੇ ਵਿਚ 10 ਹਫ਼ਤਿਆਂ ’ਚ ਨਗਰ ਨਿਗਮ ਤੇ ਨਗਰ ਕੋਂਸਲਾਂ ਦੀਆਂ ਚੋਣਾਂ ਦਾ ਕੰਮ ਮੁਕੰਮਲ ਕਰਨ ਸਬੰਧੀ ਸੁਣਾਏ ਫੈਸਲੇ ਤੋਂ ਬਾਅਦ ਹੁਣ ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਸੂਬੇ ਦੇ ਮੁੱਖ ਰਾਜ ਚੋਣ ਕਮਿਸ਼ਨ ਸ਼੍ਰੀ ਰਾਜ ਕਮਲ ਚੌਧਰੀ ਦੇ ਦਸਤਖ਼ਤਾਂ ਹੇਠ ਇਸ ਸਬੰਧ ਵਿਚ ਅੱਜ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਾਰੀ ਨੋਟੀਫਿਕੇਸ਼ਨ ਮੁਤਾਬਕ ਭਲਕੇ 14 ਨਵੰਬਰ ਨੂੰ ਈਆਰਓ ਸਬੰਧਤ ਨਗਰ ਨਿਗਮਾਂ ਤੇ ਨਗਰ ਕੋਂਸਲਾਂ ਲਈ ਡਰਾਫ਼ਟ ਵੋਟਰ ਸੂਚੀ ਜਾਰੀ ਕਰਨਗੇ।
ਇਹ ਵੀ ਪੜ੍ਹੋ ਵੱਡੀ ਖ਼ਬਰ: ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ‘ਤਨਖ਼ਾਹ’ ਲਈ ਜੋਦੜੀ ਕਰਨ ਗਏ ਸੁਖਬੀਰ ਬਾਦਲ ਦੀ ‘ਲੱਤ’ ਹੋਈ ਫਰੈਕਚਰ
ਜਿਸਦੇ ਉਪਰ 18 ਤੋਂ 25 ਨਵੰਬਰ ਤੱਕ ਦਾਅਵੇ ਤੇ ਇਤਰਾਜ ਜਤਾਏ ਜਾ ਸਕਣਗੇ। ਇਸਤੋਂ ਬਾਅਦ 3 ਦਸੰਬਰ ਤੱਕ ਇੰਨ੍ਹਾਂ ਦਾਅਵਿਆਂ ਤੇ ਇਤਰਾਜਾਂ ਦਾ ਨਿਪਟਾਰਾ ਕੀਤਾ ਜਾਵੇਗਾ, ਜਿਸਤੋਂ ਬਾਅਦ 7 ਦਸੰਬਰ ਨੂੰ ਫ਼ਾਈਨਲ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ। ਸੂਬਾਈ ਚੋਣ ਕਮਿਸ਼ਨ ਮੁਤਾਬਕ 1 ਨਵੰਬਰ 2024 ਤੱਕ 18 ਸਾਲ ਦੀ ਉਮਰ ਪੂਰੀ ਕਰਨ ਵਾਲਾ ਨੌਜਵਾਨ ਇਸ ਸੁਧਾਈ ਦੌਰਾਨ ਆਪਣਾ ਨਾਮ ਬਤੌਰ ਵੋਟਰ ਸ਼ਾਮਲ ਕਰਵਾ ਸਕਦਾ ਹੈ। ਗੌਰਤਲਬ ਹੈ ਕਿ ਸੂਬੇ ਦੇ ਪੰਜ ਨਗਰ ਨਿਗਮਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਫ਼ਗਵਾੜਾ ਤੋਂ ਇਲਾਵਾ 43 ਨਗਰ ਕੋਂਸਲਾਂ ਤੇ ਨਗਰ ਪੰਚਾਇਤਾਂ ਸਹਿਤ ਵੱਖ ਵੱਖ ਨਗਰ ਨਿਗਮਾਂ ਤੇ ਕੋਂਸਲਾਂ ਵਿਚ 52 ਕੌਸਲਰਾਂ ਦੀ ਉਪ ਚੋਣ ਹੋਣੀ ਹੈ।
Share the post "ਪੰਜਾਬ ਦੇ ਵਿਚ ਨਗਰ ਨਿਗਮਾਂ ਤੇ ਕੋਂਸਲਾਂ ਦੀਆਂ ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਸ਼ੁਰੂ"