ਆਧਾਰ ਕਾਰਡ ਕੈਂਪ ਲਗਵਾਇਆ, ਕੈਦੀਆਂ ਨੂੰ ਨਜ਼ਰ ਵਾਲੀਆਂ ਐਨਕਾਂ ਦੀ ਵੀ ਕੀਤੀ ਵੰਡ
ਫਿਰੋਜ਼ਪੁਰ, 16 ਨਵੰਬਰ: ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ—ਸਹਿਤ—ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਿਰੋਜ਼ਪੁਰ ਵੀਰਇੰਦਰ ਅਗਰਵਾਲ ਵੱਲੋਂ ਅੱਜ ਕੇਂਦਰੀ ਜ਼ੇਲ੍ਹ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸ਼੍ਰੀ ਸਤਨਾਮ ਸਿੰਘ, ਸਪੁਰਡੈਂਟ ਕੇਂਦਰੀ ਜ਼ੇਲ੍ਹ, ਫ਼ਿਰੋਜ਼ਪੁਰ, ਸ੍ਰੀ ਅਰਪਨਜੋਤ ਸਿੰਘ, ਅਡਿਸ਼ਨਲ ਸੁਪਰਡੈਂਟ ਕੇਂਦਰੀ ਜ਼ੇਲ੍ਹ, ਫਿਰੋਜ਼ਪੁਰ ਅਤੇ ਹੋਰ ਜੇਲ੍ਹ ਸਟਾਫ ਵੀ ਮੌਜੂਦ ਸੀ। ਇਸ ਦੌਰਾਨ ਜੱਜ ਸਾਹਿਬ ਨੇ ਕੇਂਦਰੀ ਜੇਲ੍ਹ ਵਿਖੇ ਹਵਾਲਾਤੀਆਂ/ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ।
ਇਹ ਵੀ ਪੜ੍ਹੋ ਕੇਜਰੀਵਾਲ ਤੇ ਭਗਵੰਤ ਮਾਨ ਨੇ ਬਰਨਾਲਾ ਵਿੱਚ ਕੀਤਾ ਚੋਣ ਪ੍ਰਚਾਰ, ਆਪ ਉਮੀਦਵਾਰ ਹਰਿੰਦਰ ਧਾਲੀਵਾਲ ਨੂੰ ਜਿਤਾਉਣ ਦੀ ਕੀਤੀ ਅਪੀਲ
ਇਸ ਮੌਕੇ ਜੱਜ ਸਾਹਿਬਾਨ ਦੇ ਨਾਲ ਸ੍ਰੀ ਸੁਖਦੀਪ ਗੁੰਬਰ, ਚੀਫ, ਲੀਗਲ ਏਡ ਡਿਫੈਂਸ ਕਾਊਸਲ ਸਿਸਟਮ, ਮਿਸ ਪ੍ਰਿਅੰਕਾ ਗਰਗ, ਅਸਿਸਟੈਂਟ, ਲੀਗਲ ਏਡ ਡਿਫੈਂਸ ਕਾਊਸਲ ਸਿਸਟਮ, ਫਿਰੋਜ਼ਪੁਰ ਵੀ ਮੌਕੇ ‘ਤੇ ਹਾਜ਼ਰ ਸਨ। ਇਸ ਤੋਂ ਬਾਅਦ ਜੱਜ ਸਾਹਿਬ ਨੇ ਜ਼ੇਲ੍ਹ ਵਿਖੇ ਬਣੀ ਰਸੋਈ ਦਾ ਅਤੇ ਇੱਥੇ ਬਣੇ ਖਾਣੇ ਦਾ ਨਿਰੀਖਣ ਕੀਤਾ। ਜੱਜ ਸਾਹਿਬ ਨੇ ਜਨਾਨਾ ਵਾਰਡ ਵਿੱਚ ਹਾਜ਼ਰ ਔਰਤਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੇ ਨਾਲ ਹੀ ਜੇਲ੍ਹ ਵਿੱਚ ਬੰਦੀਆਂ ਦੇ ਆਧਾਰ ਕਾਰਡ ਬਣਵਾਉਣ ਲਈ ਅੱਜ ਸੈਸ਼ਨ ਜੱਜ ਸਾਹਿਬ ਦੀ ਹਾਜ਼ਰੀ ਵਿੱਚ ਆਧਾਰ ਕਾਰਡ ਕੈਂਪ ਸ਼ੁਰੂ ਕੀਤਾ ਗਿਆ।
ਇਸ ਤੋਂ ਇਲਾਵਾ 25 ਬੰਦੀਆਂ ਨੂੰ ਜੇਲ੍ਹ ਵਿਭਾਗ ਦੇ ਸਹਿਯੋਗ ਨਾਲ ਨਿਗ੍ਹਾ ਵਾਲੀਆਂ ਐਨਕਾਂ ਵੰਡੀਆਂ ਗਈਆਂ।
Share the post "ਜ਼ਿਲ੍ਹਾ ਅਤੇ ਸੈਸ਼ਨ ਜੱਜ ਵੀਰੲਇੰਦਰ ਅਗਰਵਾਲ ਵੱਲੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੌਰਾ"