ਰਾਸਟਰਤਪੀ ਦਫ਼ਤਰ ਨੂੰ ਦੋ ਹਫ਼ਤਿਆਂ ’ਚ ਫੈਸਲਾ ਸੁਣਾਉਣ ਲਈ ਭੇਜੀ ਅਪੀਲ
ਨਵੀਂ ਦਿੱਲੀ, 18 ਨਵੰਬਰ: ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਮਾਮਲੇ ਵਿਚ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਜੇਲ੍ਹ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਪਿਟੀਸ਼ਨ ‘ਤੇ ਸੋਮਵਾਰ ਨੂੰ ਦੇਸ ਦੀ ਸਰਬਉੱਚ ਅਦਾਲਤ ਨੇ ਵੱਡਾ ਫੈਸਲਾ ਲਿਆ ਹੈ। ਸੁਪਰੀਮ ਕੋਰਟ ਵਿਚ ਪੈਡਿੰਗ ਪਈ ਇਸ ਪਿਟੀਸ਼ਨ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਇਹ ਅਪੀਲ ਰਾਸਟਰਪਤੀ ਦਫ਼ਤਰ ਨੂੰ ਭੇਜਦਿਆਂ ਇਸ ਉਪਰ ਦੋ ਹਫ਼ਤਿਆਂ ਵਿਚ ਕੋਈ ਫੈਸਲਾ ਸੁਣਾਉਣ ਲਈ ਕਿਹਾ ਹੈ।
ਇਹ ਵੀ ਪੜ੍ਹੋਅਹਿਮ ਮੀਟਿੰਗ: ਸੁਖਬੀਰ ਬਾਦਲ ਦੇ ਅਸਤੀਫ਼ੇ ’ਤੇ ਅੱਜ ਵਿਚਾਰ ਕਰੇਗੀ ਅਕਾਲੀ ਦਲ ਦੀ ਵਰਕਿੰਗ ਕਮੇਟੀ
ਅਜਿਹਾ ਨਾ ਕਰਨ ਦੀ ਸੂਰਤ ਵਿਚ ਸੁਪਰੀਮ ਕੋਰਟ ਨੇ ਇਸ ਪਿਟੀਸ਼ਨ ਉਪਰ ਖ਼ੁਦ ਸੁਣਵਾਈ ਕਰਨ ਦਾ ਇਸ਼ਾਰਾ ਕੀਤਾ ਹੈ। ਜਿਕਰਯੋਗ ਹੈ ਕਿ ਇਹ ਪਿਟੀਸ਼ਨ ਪਿਛਲੇ ਕਈ ਸਾਲਾਂ ਤੋਂ ਰਾਸਟਰਪਤੀ ਦਫ਼ਤਰ ਵਿਚ ਪੈਡਿੰਗ ਪਈ ਹੈ। ਜਿਸ ਉਪਰ ਕੋਈ ਫੈਸਲਾ ਨਾ ਹੋਣ ਕਾਰਨ ਪਿਛਲੇ ਸਮੇਂ ਵਿਚ ਖ਼ੁਦ ਭਾਈ ਰਾਜੋਆਣਾ ਨੇ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਨੂੰ ਇਹ ਅਪੀਲ ਵਾਪਸ ਲੈਣ ਲਈ ਵੀ ਕਿਹਾ ਸੀ। ਗੌਰਤਲਬ ਹੈ ਕਿ ਭਾਈ ਰਾਜੋਆਣਾ ਨੂੰ ਮੁੱਖ ਮੰਤਰੀ ਬੇਅੰਤ ਸਿੰਘ ਦੇ ਸਾਲ 1995 ਵਿਚ ਇੱਕ ਬੰਬ ਬਲਾਸਟ ਵਿਚ ਹੋਏ ਕਤਲ ਮਾਮਲੇ ਵਿਚ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਹੈ। ਮੌਜੂਦਾ ਸਮੇਂ ਉਹ ਪਟਿਆਲਾ ਜੇਲ੍ਹ ਵਿਚ ਬੰਦ ਹਨ।