ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ 102 ਕਿੱਲੋਂ ਭੁੱਕੀ ਸਹਿਤ ਦੋ ਕਾਬੂ
ਜਲੰਧਰ, 19 ਨਵੰਬਰ: ਜਲੰਧਰ ਦਿਹਾਤੀ ਅਧੀਨ ਆਉਂਦੀ ਸਾਹਕੋਟ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਸ਼ਾਤਰ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 102 ਕਿੱਲੋਂ ਭੁੱਕੀ ਸਹਿਤ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਇਸ ਘਟਨਾ ਦਾ ਹੈਰਾਨੀਜਨਕ ਪਹਿਲੂ ਇਹ ਹੈ ਕਿ ਇੰਨ੍ਹਾਂ ਸ਼ਾਤਰ ਨਸ਼ਾ ਤਸਕਰਾਂ ਨੇ ਪੁਲਿਸ ਦੇ ਅੱਖੀ ਘੱਟਾ ਪਾਉਣ ਦੇ ਲਈ ਨਸ਼ਾ ਤਸਕਰੀ ਵਾਸਤੇ ਟਰੱਕ ਦੇ ਫ਼ਰਸ ਵਿਚ ਹੀ ਇੱਕ ਗੁਪਤ ਤਹਿਖਾਨਾ ਬਣਾ ਰੱਖਿਆ ਸੀ। ਸੂਤਰਾਂ ਮੁਤਾਬਕ ਪੁਲਿਸ ਨੂੰ ਇਸ ਟਰੱਕ ਰਾਹੀਂ ਭੁੱਕੀ ਦੀ ਸਪਲਾਈ ਹੋਣ ਦੀ ਇਤਲਾਹ ਮਿਲੀ ਸੀ ਪ੍ਰੰਤੂ ਜਦ ਰੋਕ ਕੇ ਤਲਾਸ਼ੀ ਲਈ ਗਈ ਤਾਂ ਕਿੱਧਰੋ ਵੀ ਭੁੱਕੀ ਬਰਾਮਦ ਨਹੀਂ ਹੋਈ।
ਇਹ ਵੀ ਪੜ੍ਹੋਵੇਟਰ ਨੂੰ ਕੈਟਰਿੰਗ ਦੇ ਠੇਕੇਦਾਰ ਦੀ ਭੈਣ ਨਾਲ ਪ੍ਰੇਮ ਸਬੰਧ ਪਏ ਮਹਿੰਗੇ, ਗਵਾਉਣੀ ਪਈ ਜਾਨ
ਇਸ ਦੌਰਾਨ ਪੁਲਿਸ ਨੇ ਜਦ ਫ਼ੜੇ ਗਏ ਵਿਅਕਤੀਆਂ ਤੋਂ ਸਖ਼ਤੀ ਨਾਲ ਪੁਛਗਿਛ ਕੀਤੀ ਤਾਂ ਉਨ੍ਹਾਂ ਸਾਰਾ ਰਾਜ ਉਗਲ ਦਿੱਤ। ਜਿਸਤੋਂ ਬਾਅਦ ਪੁਲਿਸ ਟੀਮ ਨੂੰ ਫ਼ਰਸ ਦੇ ਹੇਠਾਂ ਬਣਿਆ ਇਹ ਤਹਿਖ਼ਾਨਾ ਮਿਲਿਆ, ਜਿਸਦੇ ਵਿਚ ਇਹ ਭੁੱਕੀ ਲੁਕੋ ਕੇ ਰੱਖੀ ਹੋਈ ਸੀ। ਜਲੰਧਰ ਦਿਹਾਤੀ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਨੇ ਇਸ ਘਟਨਾ ਦਾ ਵੇਰਵਾ ਸੋਸਲ ਮੀਡੀਆ ਰਾਹੀਂ ਦਿੰਦਿਆਂ ਦਸਿਆ ਕਿ ਫ਼ੜੇ ਗਏ ਮੁਲਜਮ ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਭੁੱਕੀ ਲਿਆਉਂਦੇ ਸਨ ਤੇ ਕਪੂਰਥਲਾ ਤੇ ਜਲੰਧਰ ਸਹਿਤ ਕਈ ਹੋਰਨਾਂ ਖੇਤਰਾਂ ਵਿਚ ਇਸਦੀ ਸਪਲਾਈ ਕਰਦੇ ਸਨ। ਉਨ੍ਹਾਂ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
Share the post "ਨਸ਼ਾ ਤਸਕਰਾਂ ਦਾ ਕਾਰਨਾਮਾ; ਭੁੱਕੀ ਤਸਕਰੀ ਲਈ ਟਰੱਕ ਦੀ ਫ਼ਰਸ ’ਤੇ ਬਣਾਇਆ ਤਹਿਖ਼ਾਨਾ, ਦੇਖੇ ਵੀਡੀਓ"