Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਪੰਜਾਬ

Punjab by election results: ਆਪ ਨੇ ਦੂਜੀ ਸੀਟ ਵੀ ਜਿੱਤੀ ਤੇ ਤੀਜ਼ੀ ਜਿੱਤਣ ਕਿਨਾਰੇ

125 Views

ਚੰਡੀਗੜ੍ਹ, 23 ਨਵੰਬਰ: Punjab by election results: ਪੰਜਾਬ ਦੇ ਵਿਚ ਚਾਰ ਵਿਧਾਨ ਸਭਾ ਹਲਕਿਆਂ ਵਿਚ 20 ਨਵੰਬਰ ਨੂੰ ਪਈਆਂ ਵੋਟਾਂ ਦੇ ਨਤੀਜੇ ਹੁਣ ਸਾਹਮਣੇ ਆ ਗਏ ਹਨ। ਤਿੰਨ ਵਿਧਾਨ ਸਭਾ ਹਲਕਿਆਂ ਬਰਨਾਲਾ, ਚੱਬੇਵਾਲ ਤੇ ਡੇਰਾ ਬਾਬਾ ਨਾਨਕ ਦੇ ਚੋਣ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਦਕਿ ਗਿੱਦੜਬਾਹਾ ਵਿਚ ਜਲਦੀ ਹੀ ਇਹ ਐਲਾਨ ਹੋਣ ਜਾ ਰਿਹਾ। ਚੋਣ ਨਤੀਜਿਆਂ ਤੇ ਰੁਝਾਨ ਮੁਤਾਬਕ ਆਪ ਨੇ ਵੱਡੀ ਜਿੱਤ ਪ੍ਰਾਪਤ ਕਰਦਿਆਂ ਦੋ ਸੀਟਾਂ ਜਿੱਤ ਲਈਆਂ ਹਨ ਤੇ ਇੱਕ ਸੀਟ ਜਿੱਤਣ ਦੀ ਤਿਆਰੀ ਵਿਚ ਹੈ। ਜਦੋਂਕਿ ਉਸਦੀ ਪੁਰਾਣੀ ਸੀਟ ਬਰਨਾਲਾ ਕਾਂਗਰਸ ਨੇ ਖੋਹ ਲਈ ਹੈ। ਚੱਬੇਵਾਲ ਹਲਕੇ ਵਿਚ ਆਮ ਆਦਮੀ ਪਾਰਟੀ ਦੇ ਡਾ ਇਸ਼ਾਂਕ ਚੱਬੇਵਾਲ ਭਾਰੀ ਵੋਟਾਂ ਦੇ ਨਾਲ ਜਿੱਤ ਗਏ ਹਨ। ਉਨ੍ਹਾਂ ਕਾਂਗਰਸ ਦੇ ਰਣਜੀਤ ਕੁਮਾਰ ਨੂੰ 28,690 ਵੋਟਾਂ ਦੇ ਅੰਤਰ ਨਾਲ ਹਰਾ ਦਿੱਤਾ ਹੈ।

ਇਹ ਵੀ ਪੜ੍ਹੋ ਕੇਰਲਾ ਦੀ ਵਾਇਨਾਡ ਸੀਟ ਤੋਂਪ੍ਰਿਅੰਕਾ ਗਾਂਧੀ ਪੌਣੇ ਚਾਰ ਲੱਖ ਵੋਟਾਂ ਨਾਲ ਅੱਗੇ

ਇੱਥੇ ਡਾ ਇਸ਼ਾਂਕ ਨੂੰ 51,904 ਵੋਟਾਂ ਮਿਲੀਆਂ ਹਨ ਜਦੋਂਕਿ ਕਾਂਗਰਸ ਨੂੰ 23214 ਅਤੇ ਭਾਜਪਾ ਦੇ ਸੋਹਣ ਸਿੰਘ ਠੰਢਲ ਨੂੰ ਸਿਰਫ਼ 8692 ਵੋਟਾਂ ਹੀ ਹਾਸਲ ਹੋਈਆਂ ਹਨ। ਵਿਧਾਨ ਸਭਾ ਹਲਕੇ ਡੇਰਾ ਬਾਬਾ ਨਾਨਕ ਵਿਚ ਬੇਸ਼ੱਕ ਬੜ੍ਹਾ ਫ਼ਸਵਾਂ ਮੁਕਾਬਲਾ ਬਣਿਆ ਹੋਇਆ ਸੀ ਪ੍ਰੰਤੂ ਅਖ਼ੀਰ ਵਿਚ ਇੱਥੇ ਵੀ ਆਪ ਦੇ ਗੁਰਦੀਪ ਸਿੰਘ ਰੰਧਾਵਾ ਬਾਜ਼ੀ ਮਾਰ ਗਏ ਹਨ। ਉਨ੍ਹਾਂ ਕਾਂਗਰਸ ਦੀ ਜਤਿੰਦਰ ਕੌਰ ਰੰਧਾਵਾ ਨੂੰ 5699 ਵੋਟਾਂ ਦੇ ਅੰਤਰ ਨਾਲ ਮਾਤ ਦਿੱਤੀ ਹੈ। ਇਸ ਹਲਕੇ ਵਿਚ ਗੁਰਦੀਪ ਸਿੰਘ ਰੰਧਾਵਾ ਨੂੰ 59,104 ਅਤੇ ਕਾਂਗਰਸ ਦੀ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਨੂੰ 53,405 ਅਤੇ ਭਾਜਪਾ ਦੇ ਰਵੀਕਰਨ ਸਿੰਘ ਰਵੀ ਕਾਹਲੋ ਨੂੰ 6505 ਵੋਟਾਂ ਹੀ ਮਿਲੀਆਂ ਹਨ।

ਇਹ ਵੀ ਪੜ੍ਹੋ ਮਹਾਰਾਸ਼ਟਰ ਤੇ ਝਾਰਖੰਡ ਚੋਣਾਂ: ਮਹਾਰਾਸ਼ਟਰ ’ਚ ਐਨ.ਡੀ.ਏ ਅਤੇ ਝਾਰਖੰਡ ’ਚ ਜੇਐਮਐਮ+ਕਾਂਗਰਸ ਦੀ ਬਣੇਗੀ ਸਰਕਾਰ

ਉਧਰ ਪੰਜਾਬ ਦੀ ਸਭ ਤੋਂ ਹਾਟ ਸੀਟ ਮੰਨੀ ਜਾ ਰਹੀ ਗਿੱਦੜਬਾਹਾ ਵਿਚ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਜਿੱਤ ਦਾ ਐਲਾਨ ਹੋਣਾ ਬਾਕੀ ਹੈ। ਇੱਥੇ ਕੁੱਲ 13 ਵਿਚੋਂ ਦਸਵੇਂ ਰਾਉਂਡ ਦੇ ਜਾਰੀ ਕੀਤੇ ਅੰਕੜਿਆਂ ਮੁਤਾਬਕ ਡਿੰਪੀ ਢਿੱਲੋਂ ਕਾਂਗਰਸ ਦੀ ਅੰਮ੍ਰਿੰਤਾ ਵੜਿੰਗ ਤੋਂ 15,414 ਵੋਟਾਂ ਦੇ ਨਾਲ ਅੱਗੇ ਹਨ। ਜਦੋਂਕਿ ਭਾਜਪਾ ਦੇ ਮਨਪ੍ਰੀਤ ਬਾਦਲ ਨੂੰ 11150 ਵੋਟਾਂ ਹੀ ਮਿਲੀਆਂ ਹਨ। ਦੂਜੇ ਪਾਸੇ ਕਾਂਗਰਸ ਪਾਰਟੀ ਲਈ ਸਿਰਫ਼ ਬਰਨਾਲਾ ਹਲਕਾ ਹੀ ਇੱਕ ਉਮੀਦ ਦੀ ਕਿਰਨ ਬਣਿਆ ਹੈ, ਜਿੱਥੇ ਕੁਲਦੀਪ ਸਿੰਘ ਢਿੱਲੋਂ 2157 ਵੋਟਾਂ ਦੇ ਨਾਲ ਆਪ ਦੇ ਹਰਿੰਦਰ ਸਿੰਘ ਧਾਲੀਵਾਲ ਤੋਂ ਜਿੱਤ ਗਏ ਹਨ। ਇੱਥੇ ਕੁਲਦੀਪ ਸਿੰਘ ਢਿੱਲੋਂ ਨੂੰ 28,254 ਵੋਟਾਂ ਪਈਆਂ, ਆਪ ਦੇ ਹਰਿੰਦਰ ਸਿੰਘ ਧਾਲੀਵਾਲ ਨੂੰ 26,097, ਭਾਜਪਾ ਦੇ ਕੇਵਲ ਢਿੱਲੋਂ ਨੂੰ 17958 ਅਤੇ ਆਪ ਦੇ ਬਾਗੀ ਗੁਰਦੀਪ ਸਿੰਘ ਬਾਠ 16,899 ਵੋਟਾਂ ਲੈਣ ਵਿਚ ਸਫ਼ਲ ਰਹੇ।

 

ਹਾਲੇ ਖ਼ਬਰ ਦਾ ਅੱਪਡੇਟ ਜਾਰੀ ਹੈ…

ਲਗਾਤਾਰ ਨਤੀਜਿਆਂ ਦਾ Update ਦੇਖਣ ਲਈ ਇਸੇ News ਨੂੰ Refresh ਕਰਕੇ ਮੁੜ ਪੜ੍ਹਣਾ ਜਾਰੀ ਰੱਖੋ

 

Related posts

ਤਰਨ ਤਾਰਨ ਦੀ ਚਰਚ ਦੀ ਘਟਨਾ ਦੀ ਤੇਜ਼ੀ ਨਾਲ ਜਾਂਚ ਕਰਨ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ

punjabusernewssite

ਕੈਪਟਨ ਅੱਜ ਫ਼ੜਣਗੇ ‘ਭਾਜਪਾ’ ਦਾ ਪੱਲਾ, ਦਿੱਲੀ ਪੁੱਜੇ

punjabusernewssite

ਭਗਵੰਤ ਮਾਨ ਨੇ ਸਦਨ ਦਾ ਕੀਮਤੀ ਸਮਾਂ ਬਰਬਾਦ ਕਰਨ ਲਈ ਕਾਂਗਰਸ ਦੀ ਕੀਤੀ ਆਲੋਚਨਾ

punjabusernewssite