Meril CUVIS
WhatsApp Image 2024-10-26 at 19.49.35
WhatsApp Image 2024-10-30 at 18.52.52
previous arrow
next arrow
Punjabi Khabarsaar
ਚੰਡੀਗੜ੍ਹ

ਚੰਗਰ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਪਿਆ ਬੂਰ

33 Views

 ਹਰਜੋਤ ਸਿੰਘ ਬੈਂਸ ਦੀਆਂ ਕੋਸ਼ਿਸਾਂ ਸਦਕਾ 86.21 ਕਰੋੜ ਰੁਪਏ ਨਾਲ ਚੰਗਰ ਇਲਾਕੇ ਦੇ ਖੇਤਾਂ ਵਿੱਚ ਪਹੁੰਚੇਗਾ ਪਾਣੀ
ਕੈਬਨਿਟ ਮੰਤਰੀ ਅੱਜ (29 ਨਵੰਬਰ) ਨੂੰ ਰੱਖਣਗੇ ਜ਼ਿਲ੍ਹੇ ਤੋਂ ਸਭ ਤੋਂ ਵੱਡੀ ਲਿਫਟ ਸਿੰਚਾਈ ਯੋਜਨਾ ਦਾ ਨੀਂਹ ਪੱਥਰ
ਚੰਗਰ ਇਲਾਕੇ ਦੇ ਬਰਸਾਤੀ ਪਾਣੀ ਤੇ ਨਿਰਭਰ 2762 ਏਕੜ ਖੇਤੀ ਰਕਬੇ ਨੂੰ ਮਿਲੇਗਾ ਨਹਿਰੀ ਪਾਣੀ
ਚੰਡੀਗੜ੍ਹ, 28 ਨਵੰਬਰ:
ਪੰਜਾਬ ਦੇ ਕੈਬਨਿਟ ਮੰਤਰੀ ਸ੍ਰ:ਹਰਜੋਤ ਸਿੰਘ ਬੈਂਸ ਦੀਆਂ ਅਣਥੱਕ ਕੋਸ਼ਿਸ਼ਾਂ ਸਦਕੇ ਹਕੀਕਤ ਬਣਨ ਜਾ ਰਹੇ ਵਿਧਾਨ ਸਭਾ ਅਨੰਦਪੁਰ ਸਾਹਿਬ ਅਧੀਨ ਆਉਂਦੇ ਚੰਗਰ ਦੇ ਇਲਾਕੇ ਨੂੰ ਨਹਿਰੀ ਪਾਣੀ ਦੀ ਸਪਲਾਈ ਬਹੁਤ ਜਲਦ ਸ਼ੁਰੂ ਹੋਣ ਜਾ ਰਹੀ ਹੈ। ਸ੍ਰੀ ਹਰਜੋਤ ਸਿੰਘ ਬੈਂਸ ਮਿਤੀ 29 ਨਵੰਬਰ ਨੂੰ ਪਿੰਡ ਸਮਲਾਹ ਵਿਖੇ 86.21 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਲਿਫਟ ਸਿੰਚਾਈ ਯੋਜਨਾ ਦਾ ਨੀਂਹ ਪੱਥਰ ਰੱਖਣਗੇ। ਇਹ ਇਲਾਕਾ ਕਈ ਸਦੀਆਂ ਤੋਂ ਬਰਸਾਤੀ ਪਾਣੀ ਨਾਲ ਹੀ ਖੇਤੀ ਦੀ ਸਿੰਚਾਈ ਕਰਦਾ ਆ ਰਿਹਾ ਸੀ।

ਇਹ ਵੀ ਪੜ੍ਹੋ ਲਾਲਜੀਤ ਸਿੰਘ ਭੁੱਲਰ ਵੱਲੋਂ ਸੂਬੇ ਵਿੱਚ ਸੜਕ ਹਾਦਸਿਆਂ ‘ਚ ਮੌਤ ਦਰ ਘਟਾਉਣ ਲਈ ਜ਼ੋਰਦਾਰ ਮੁਹਿੰਮ ਦੀ ਸ਼ੁਰੂਆਤ

ਜਿਸ ਕਾਰਨ ਗਰਮੀਆਂ ਦੇ ਮੌਸਮ ਵਿੱਚ ਇਸ ਇਲਾਕੇ ਦੇ ਕਿਸਾਨਾਂ ਨੂੰ ਪਾਣੀ ਦੀ ਘਾਟ ਕਾਰਣ ਕਾਫੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕੈਬਨਿਟ ਮੰਤਰੀ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ-ਹਿਮਾਚਲ ਪ੍ਰਦੇਸ਼ ਹੱਦ ਨਾਲ ਲੱਗਦੇ ਨੀਮ ਪਹਾੜੀ ਇਲਾਕੇ ਚੰਗਰ ਦੇ ਲਗਭਗ ਇੱਕ ਦਰਜਨ ਪਿੰਡਾਂ ਨੂੰ ਸਿੰਚਾਈ ਲਈ ਪਾਣੀ ਦੀ ਸਮੱਸਿਆ ਜੜ ਤੋਂ ਖਤਮ ਹੋ ਜਾਵੇਗੀ।ਇਸ ਪ੍ਰੋਜੈਕਟ ਨਾਲ ਪਿੰਡ ਲਖੇੜ, ਸਮਲਾਹ, ਪਹਾੜਪੁਰ,ਧਨੇੜਾ, ਮਿੱਢਵਾਂ,ਮਹਿੰਦਲੀ ਖੁਰਦ, ਰਾਏਪੁਰ ਸਾਹਨੀ,ਕੋਟਲਾ, ਬੱਢਲ ਅਤੇ ਪਿੰਡ ਬਲੋਲੀ ਦੇ 2762 ਏਕੜ ਰਕਬੇ ਨੂੰ ਸਿੰਚਾਈ ਲਈ ਪਾਣੀ ਦੀ ਸਹੂਲਤ ਮਿਲੇਗੀ ਨਾਲ ਇਲਾਕੇ ਵਿੱਚ ਹਰਿਆਲੀ ਤੇ ਖੁਸ਼ਹਾਲੀ ਮੁੜ ਪਰਤ ਆਵੇਗੀ|ਇੱਥੇ ਇਹ ਦੱਸਣਯੋਗ ਹੈ ਕਿ ਇਸ ਲਿਫਟ ਸਿੰਜਾਈ ਯੋਜਨਾ ਦਾ ਖਾਕਾ ਸਿੰਚਾਈ ਵਿਭਾਗ ਵੱਲੋਂ ਆਈ.ਆਈ.ਟੀ ਰੂਪਨਗਰ ਦੇ ਤਕਨੀਕੀ ਮਾਹਿਰਾਂ ਤੋਂ ਭਵਿੱਖੀ ਲੋੜਾਂ ਅਤੇ ਭੂਗੋਲਿਕ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕਰਵਾਇਆ ਗਿਆ ਹੈ।

 

Related posts

ਹੜਤਾਲ ਵਿਚਾਲੇ ਮਾਨ ਸਰਕਾਰ ਦਾ ਵੱਡਾ ਐਕਸ਼ਨ, ਤਹਿਸੀਲਦਾਰਾਂ ਦੇ ਕੀਤੇ ਤਬਾਦਲੇ

punjabusernewssite

ਚੋਣ ਕਮਿਸ਼ਨ ਵੱਲੋਂ ਬਦਲੇ ਗਏ ਪੰਜ ਜ਼ਿਲਿ੍ਆਂ ਦੇ ਐਸਐਸਪੀਜ਼ ਨੂੰ ਮਿਲੀਆਂ ਨਵੀਆਂ ਪੋਸਟਿੰਗਾਂ

punjabusernewssite

ਵਿਜੈ ਕੁਮਾਰ ਜੰਜੂਆ ਨੇ ਪੰਜਾਬ ਪਾਰਦਰਸ਼ਤਾ ਅਤੇ ਜਵਾਬਦੇਹੀ ਕਮਿਸ਼ਨ ਦੇ ਚੀਫ਼ ਕਮਿਸ਼ਨਰ ਵਜੋਂ ਸਹੁੰ ਚੁੱਕੀ

punjabusernewssite