Meril CUVIS
WhatsApp Image 2024-10-26 at 19.49.35
WhatsApp Image 2024-10-30 at 18.52.52
previous arrow
next arrow
Punjabi Khabarsaar
ਰੂਪਨਗਰ

ਹਰਜੋਤ ਸਿੰਘ ਬੈਂਸ ਵਲੋਂ ਪੰਜਾਬ ਰਾਜ ਦੀ ਸਭ ਤੋਂ ਵੱਡੀ ਲਿਫਟ ਸਿੰਜਾਈ ਯੋਜਨਾ ਦਾ ਨੀਹ ਪੱਥਰ ਰੱਖਿਆ

26 Views

👉 90 ਕਰੋੜ ਦੀ ਲਾਗਤ ਵਾਲੀ ਲਿਫ਼ਟ ਸਿੰਜਾਈ ਯੋਜਨਾ ਛੇ ਮਹੀਨਿਆਂ ਵਿੱਚ ਚੜ੍ਹੇਗਾ ਨੇਪਰੇ: ਕੈਬਨਿਟ ਮੰਤਰੀ
👉ਚੰਗਰ ਦੇ ਹਰ ਘਰ ਤੱਕ ਪੀਣ ਵਾਲਾ ਪਾਣੀ ਪਹੁੰਚਾਉਣ ਲਈ 300 ਕਰੋੜ ਦੇ ਪ੍ਰੋਜੈਕਟਾਂ ਸਬੰਧੀ ਵਰਲਡ ਬੈਂਕ ਨਾਲ ਚਲ ਰਹੀ ਗੱਲ : ਕੈਬਨਿਟ ਮੰਤਰੀ
ਸ਼੍ਰੀ ਅਨੰਦਪੁਰ ਸਾਹਿਬ29 ਨਵੰਬਰ: ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਅਧੀਨ ਆਉਂਦੇ ਨੀਮ ਪਹਾੜੀ ਇਲਾਕੇ ਚੰਗਰ ਦੇ ਪਿੰਡਾਂ ਵਿੱਚ ਸਿੰਚਾਈ ਲਈ ਨਹਿਰੀ ਪਾਣੀ ਪਹੁੰਚਾਉਣ ਲਈ ਲਿਫਟ ਸਿੰਚਾਈ ਯੋਜਨਾ ਦਾ ਅੱਜ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਨੀਂਹ ਪੱਥਰ ਰੱਖਿਆ ਗਿਆ।90 ਕਰੋੜ ਰੁਪਏ ਦੇ ਲਾਗਤ ਵਾਲੇ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਚੰਗਰ ਦੀ ਰਾਜਧਾਨੀ ਵਜੋਂ ਜਾਣੇ ਜਾਂਦੇ ਸਮਲਾਹ ਪਿੰਡ ਵਿਖੇ ਰੱਖਿਆ ਗਿਆ। ਇਹ ਲਿਫਟ ਸਿੰਜਾਈ ਯੋਜਨਾ ਪੰਜਾਬ ਰਾਜ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਯੋਜਨਾ ਹੈ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਇਸ ਇਲਾਕੇ ਵਿੱਚ ਆਏ ਸਨ ਤਾਂ ਉਨ੍ਹਾਂ ਨੇ ਇਹ ਆਪਣੇ ਮਨ ਵਿਚ ਇੱਛਾ ਧਾਰ ਲਈ ਸੀ ਕਿ ਜਦੋਂ ਵੀ ਪ੍ਰਮਾਤਮਾ ਨੇ ਤਾਕਤ ਬਖ਼ਸ਼ੀ ਤਾਂ ਚੰਗਰ ਦੇ ਪਿੰਡਾਂ ਦੀ ਪਾਣੀ ਦੀ ਘਾਟ ਵਾਲੀ ਸਮੱਸਿਆ ਦੂਰ ਕਰਨੀ ਹੈ।ਉਨ੍ਹਾਂ ਕਿਹਾ ਕਿ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਪ੍ਰਮਾਤਮਾ ਨੇ ਮੇਰੇ ਮਨ ਦੀ ਇੱਛਾ ਪੂਰੀ ਕਰ ਦਿੱਤੀ ਹੈ।

ਇਹ ਵੀ ਪੜ੍ਹੋ ਮੁੱਖ ਮੰਤਰੀ ਨੇ ਸੂਬੇ ਨੂੰ ਦਰਪੇਸ਼ ਸਮੱਸਿਆਵਾਂ ਨਾਲ ਨਜਿੱਠਣ ਲਈ ਵਿਸ਼ਵ ਬੈਂਕ ਤੋਂ ਸਹਾਇਤਾ ਮੰਗੀ

ਉਨ੍ਹਾਂ ਕਿਹਾ ਕਿ ਇਹ ਲਿਫ਼ਟ ਸਿੰਜਾਈ ਯੋਜਨਾ ਲਈ 23 ਵਿਭਾਗਾਂ ਅਤੇ ਕੇਂਦਰ ਸਰਕਾਰ ਤੋਂ ਪ੍ਰਵਾਨਗੀ ਉਪਰੰਤ ਇਸ ਯੋਜਨਾ ਤੇ ਅੱਜ ਕੰਮ ਸੁਰੂ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੋਂ ਪ੍ਰਵਾਨਗੀ ਲੈਣ ਵਿੱਚ ਹੀ ਡੇਢ ਸਾਲ ਤੋਂ ਵੱਧ ਸਮਾਂ ਬੀਤ ਗਿਆ।ਉਨ੍ਹਾਂ ਦੱਸਿਆ ਕਿ 10 ਪੰਪ ਸੈਟ ਰਾਹੀਂ ਚੰਗਰ ਦੇ ਇਲਾਕੇ ਦੇ ਖੇਤੀ ਅਧੀਨ 3300 ਏਕੜ ਰਕਬੇ ਨੂੰ ਸਿੰਚਾਈ ਵਾਸਤੇ ਪਾਣੀ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਨੂੰ ਛੇ ਮਹੀਨੇ ਵਿੱਚ ਮੁਕੰਮਲ ਕੀਤਾ ਜਾਵੇਗਾ।ਇਸ ਮੌਕੇ ਇੱਕ ਦਰਜਨ ਤੋ ਵੱਧ ਪਿੰਡਾਂ ਦੇ ਭਰਵੇ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦਹਾਕਿਆਂ ਤੋਂ ਇਸ ਇਲਾਕੇ ਦੇ ਲੋਕ ਸਿੰਜਾਈ ਲਈ ਪਾਣੀ ਵਰਗੀ ਬੁਨਿਆਦੀ ਸਹੂਲਤ ਨਾ ਮਿਲਣ ਕਾਰਨ ਸੰਤਾਪ ਹੰਡਾਂ ਰਹੇ ਹਨ।ਉਨ੍ਹਾਂ ਕਿਹਾ ਕਿ ਚੰਗਰ ਦੇ ਪਿੰਡਾਂ ਵਿਚ ਪਾਣੀ ਨਾ ਹੋਣ ਕਾਰਨ ਚੰਗਰ ਦੇ ਵਸਨੀਕਾਂ ਨੂੰ ਗਰਮੀ ਦੇ ਮੌਸਮ ਵਿਚ ਆਪਣੇ ਘਰ ਅਤੇ ਖੇਤ ਛੱਡ ਕੇ ਪਾਣੀ ਲਈ ਸ੍ਰੀ ਅਨੰਦਪੁਰ ਸਾਹਿਬ ਵਿਚੋਂ ਲੰਘਦੇ ਸਤਲੁਜ ਨੇੜਲੇ ਖੇਤਰਾਂ ਵਿਚ ਲੈ ਕੇ ਜਾਣਾ ਪੈਂਦਾਂ ਹੈ, ਅਤੇ ਪਿੱਛੇ ਫਸਲਾਂ ਨੂੰ ਜੰਗਲੀ ਅਤੇ ਅਵਾਰਾ ਪਸ਼ੂ ਖਰਾਬ ਕਰ ਦਿੰਦੇ ਹਨ ਜਿਸ ਕਾਰਨ ਕਿਸਾਨਾਂ ਨੂੰ ਹਰ ਸਾਲ ਨੁਕਸਾਨ ਉਠਾਉਣਾ ਪੈਂਦਾ ਹੈ।ਉਨ੍ਹਾਂ ਨੇ ਕਿਹਾ ਕਿ ਮੇਰਾ ਚੰਗਰ ਦੇ ਖੇਤਾਂ ਤੱਕ ਪਾਣੀ ਪਹੁੰਚਾਉਣ ਦਾ ਸੁਪਨਾ ਸਾਕਾਰ ਹੋਇਆ ਹੈ

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਸਿੰਚਾਈ ਸਿਸਟਮ ਵਿੱਚ ਹੋਰ ਸੁਧਾਰ ਲਈ ਨਹਿਰਾਂ, ਰਜਵਾਹਿਆਂ ਅਤੇ ਖਾਲਾਂ ਦਾ ਹੋਵੇਗਾ ਨਵੀਨੀਕਰਨ: ਬਰਿੰਦਰ ਕੁਮਾਰ ਗੋਇਲ

ਤੇ ਚੰਗਰ ਇਲਾਕੇ ਨੂੰ ਚੰਗਾ ਇਲਾਕਾ ਬਣਾਉਣ ਲਈ ਇਸ ਦੀ ਤਸਵੀਰ ਤੇ ਇੱਥੇ ਰਹਿ ਰਹੇ ਲੋਕਾਂ ਦੀ ਤਕਦੀਰ ਬਦਲਣ ਲਈ 300 ਕਰੋੜ ਰੁਪਏ ਦੀ ਇਕ ਹੋਰ ਯੋਜਨਾ ਤਿਆਰ ਕੀਤੀ ਜਾ ਰਹੀ ਹੈ, ਜਿਸ ਨਾਲ ਹਰ ਘਰ ਤੱਕ ਪੀਣ ਵਾਲਾ ਸਾਫ ਪਾਣੀ ਅਤੇ ਇਲਾਕੇ ਦੇ ਖੇਤਾਂ ਵਿੱਚ ਤਾਰ ਲਗਾਉਣ ਦੀ ਵਿਵਸਥਾ ਕੀਤੀ ਜਾਵੇਗੀ। ਇਸ ਪ੍ਰੋਜੈਕਟ ਸਬੰਧੀ ਸਬੰਧੀ ਵਰਲਡ ਬੈਂਕ ਗੱਲ ਬਾਤ ਚਲ ਰਹੀ ਹੈ ਜਿਸ ਦੇ ਜਲਦ ਨੇਪਰੇ ਚੜ੍ਹਨ ਦੀ ਆਸ ਹੈ।ਉਨ੍ਹਾਂ ਨੇ ਦੱਸਿਆ ਕਿ ਚੰਗਰ ਦੇ ਇਲਾਕੇ ਵਿੱਚ ਦੋ ਦਹਾਕਿਆਂ ਤੋ ਵੱਧ ਸਮੇਂ ਤੋਂ ਬੰਦ ਪਏ ਚਾਰ ਡੂੰਘੇ ਟਿਊਬਵੈਲ ਮੁੜ ਚਾਲੂ ਕੀਤੇ ਗਏ ਹਨ ਅਤੇ ਦੋ ਹੋਰ ਨਵੇ ਟਿਊਬਵੈਲ ਲਗਾਏ ਗਏ ਹਨ।ਉਨ੍ਹਾਂ ਨੇ ਕਿਹਾ ਕਿ ਚੰਗਰ ਦੇ ਇਲਾਕੇ ਲਖੇੜ ਵਿਚ ਦੇਸ਼ ਦਾ ਸਭ ਤੋ ਬਿਹਤਰੀਨ ਸਕੂਲ ਆਫ ਹੈਪੀਨੈਂਸ ਬਣਾਇਆ ਜਾ ਰਿਹਾ ਹੈ, ਜਿੱਥੇ ਪ੍ਰਾਇਮਰੀ ਪੱਧਰ ਤੱਕ ਦੀ ਵਿੱਦਿਆਂ ਮਿਲੇਗੀ।.ਹਰਜੋਤ ਬੈਂਸ ਨੇ ਕਿਹਾ ਕਿ ਕੀਰਤਪੁਰ ਸਾਹਿਬ ਵਿੱਚ 2.50 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਾਇਮਰੀ ਹੈਲਥ ਸੈਂਟਰ ਨੂੰ ਬਣਾਇਆ ਜਾ ਰਿਹਾ ਹੈ, ਹਲਕੇ ਦੇ ਸਾਰੇ ਆਮ ਆਦਮੀ ਕਲੀਨਿਕ ਸਫਲਤਾਪੂਰਵਕ ਸੇਵਾਵਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਪੰਜਾਬ ਸਰਹੱਦ ਨਾਲ ਲੱਗਦਾ ਨੀਮ ਪਹਾੜੀ ਇਲਾਕਾ ਕੁਦਰਤੀ ਸੁਹੱਪਣ ਦੀ ਮੂੰਹ ਬੋਲਦੀ ਤਸਵੀਰ ਹੈ।

ਇਹ ਵੀ ਪੜ੍ਹੋ 2 ਦਸੰਬਰ ਨੂੰ ਮਲੋਟ ਤੋਂ ਹੋਵੇਗੀ ਮਹਿਲਾਵਾਂ ਸਬੰਧੀ ਜਾਗਰੂਕਤਾ ਕੈਂਪਾਂ ਦੀ ਸ਼ੁਰੂਆਤ: ਡਾ. ਬਲਜੀਤ ਕੌਰ

ਅੱਜ ਤੋ ਪਹਿਲਾ ਕਿਸੇ ਵੀ ਨੁਮਾਇੰਦੇ ਨੇ ਇਸ ਇਲਾਕੇ ਦੀ ਪ੍ਰਗਤੀ ਤੇ ਖੁਸ਼ਹਾਲੀ ਬਾਰੇ ਉਪਰਾਲੇ ਨਹੀ ਕੀਤੇ, ਸਗੋ ਇਨ੍ਹਾਂ ਲੋਕਾਂ ਨੂੰ ਪਿਛੜੇ ਹੀ ਰਹਿਣ ਦਿੱਤਾ, ਜਦੋਂ ਕਿ ਕੁਦਰਤੀ ਸ੍ਰੋਤਾਂ ਨਾਲ ਭਰਪੂਰ ਸੂਬੇ ਦਾ ਸਭ ਤੋ ਸੁੰਦਰ ਇਲਾਕਾ ਸੈਰ ਸਪਾਟਾ ਹੱਬ ਵਜੋਂ ਵਿਕਸਤ ਹੋ ਸਕਦਾ ਸੀ, ਅਸੀ ਇਸ ਲਈ ਕੰਮ ਸੁਰੂ ਕਰ ਦਿੱਤਾ ਹੈ। ਖਾਲਸੇ ਦੀ ਜਨਮ ਸਥਾਨ ਤੇ ਗੁਰੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਤੋ ਇਲਾਵਾ ਮਾਤਾ ਸ੍ਰੀ ਨੈਣਾ ਦੇਵੀ ਦੀਆਂ ਪਹਾੜੀਆਂ ਦੇ ਨੇੜੇ ਇਸ ਇਲਾਕੇ ਨੂੰ ਸੈਰ ਸਪਾਟੇ ਵਜੋਂ ਵਿਕਸਤ ਕਰਨ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਅਗਲੇ ਦੋ ਸਾਲਾ ਦੌਰਾਨ ਇਹ ਇਲਾਕਾ ਪੰਜਾਬ ਦਾ ਸਭ ਤੋਂ ਸੁੰਦਰ ਤੇ ਖੁਸ਼ਹਾਲ ਇਲਾਕਾ ਬਣ ਜਾਵੇਗਾ, ਜਿੱਥੇ ਸਾਰੀਆ ਸੜਕਾਂ ਘੱਟੋ ਘੱਟ 18 ਫੁੱਟ ਚੋੜੀਆਂ ਹੋਣਗੀਆ। ਉਨ੍ਹਾਂ ਨੇ ਕਿਹਾ ਕਿ ਅਸੀ ਮੌਜੂਦਾ ਸਮੇ ਕਈ ਸੜਕਾਂ ਨੂੰ ਚੋੜਾ ਕਰ ਰਹੇ ਹਾਂ, ਪੁੱਲਾਂ ਦਾ ਨਿਰਮਾਣ ਹੋ ਰਿਹਾ ਹੈ ਤੇ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦਿੱਤੀ ਹੈ।ਇਸ ਸਿੰਚਾਈ ਯੋਜਨਾ ਪ੍ਰੋਜੈਕਟ ਲਈ ਮੁਫ਼ਤ ਜ਼ਮੀਨ ਦੇਣ ਵਾਲੇ ਪਰਿਵਾਰਾਂ ਦਾ ਕੈਬਨਿਟ ਮੰਤਰੀ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

 

Related posts

ਸ਼੍ਰੀ ਅਨੰਦਪੁਰ ਸਾਹਿਬ: ਬੈਂਸ ਤੇ ਕੰਗ ਦੀ ਅਗਵਾਈ ਹੇਠ ਹਜਾਰਾਂ ਦੀ ਗਿਣਤੀ ਵਿੱਚ ਵਰਕਰਾਂ ਨੇ ਕੀਤੀ ਮੋਟਰਸਾਈਕਲ ਰੈਲੀ

punjabusernewssite

ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ: ਮਨੀਸ਼ ਤਿਵਾੜੀ

punjabusernewssite

ਵੱਡੀ ਖ਼ਬਰ: ਅਕਾਲੀ ਕੌਂਸਲਰ ਨੇ ਕੌਂਸਲਰੀ ਤੋਂ ਦਿੱਤਾ ਅਸਤੀਫ਼ਾ

punjabusernewssite